ਜੰਮੂ-ਕਸ਼ਮੀਰ ’ਚ ਚਾਰ ਸਾਲਾਂ ਦੌਰਾਨ 619 ਅਤਵਾਦੀ ਮਾਰੇ ਗਏ
ਨਵੀਂ ਦਿਲੀ, 29 ਮਈ- ਕੇਂਦਰ ਦੀ ਮੋਦੀ ਸਰਕਾਰ ਦੇ 4 ਸਾਲ ਪੂਰੇ ਹੋਣ ‘ਤੇ ਲਖਨਊ ‘ਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਸਰਕਾਰ ਦੇ ਕੰਮਕਾਰਾਂ ਦਾ ਲੇਖਾ-ਜੋਖਾ ਦਿਤਾ। ਉਨ੍ਹਾਂ ਨੇ ਇਸ ਦੌਰਾਨ ਕਸ਼ਮੀਰ ਮਾਮਲੇ ਨੂੰ ਸਪਸ਼ਟ ਕਰਦਿਆਂ ਕਿਹਾ ਕਿ ਜੰਗਬੰਦੀ ਨਹੀਂ, ਬਲਕਿ ਆਪਰੇਸ਼ਨ ‘ਤੇ ਕੁਝ ਸਮੇਂ ਲਈ ਰੋਕ ਲਗਾਈ ਗਈ ਹੈ। ਉੁਨ੍ਹਾਂ ਅਗੇ ਕਿਹਾ ਕਿ ਜੇਕਰ ਅਤਵਾਦੀ ਹਮਲਾ ਹੋਵੇਗਾ ਤਾਂ ਇਸ ਬਰਾਬਰ ਜਵਾਬ ਦਿਤਾ ਜਾਵੇਗਾ। ਸਾਡੇ ਜਵਾਨਾਂ ਦੇ ਹਥ ਬੰਨ੍ਹੇ ਨਹੀਂ ਹਨ। ਗ੍ਰਹਿ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਪਿਛਲੇ ਚਾਰ ਸਾਲਾਂ ਦੌਰਾਨ ਅੰਦਰੂਨੀ ਅਤੇ ਬਾਹਰੀ ਚੁਣੌਤੀਆਂ ਨਾਲ ਨਜਿਠਣ ‘ਚ ਕਾਮਯਾਬ ਰਹੀ ਹੈ। ਰਾਜਨਾਥ ਮੁਤਾਬਕ ਪਿਛਲੇ ਚਾਰ ਸਾਲਾਂ ਦੌਰਾਨ ਜੰਮੂ-ਕਸ਼ਮੀਰ ‘ਚ 619 ਅਤਵਾਦੀ ਮਾਰੇ ਗਏ। ਪ੍ਰੈਸ ਕਾਨਫਰੰਸ ਦੌਰਾਨ ਜਿਥੇ ਉਨ੍ਹਾਂ ਨੇ ਮੋਦੀ ਸਰਕਾਰ ਦੇ ਕੰਮਾਂ ਦੀ ਤਾਰੀਫ ਕੀਤੀ, ਉਥੇ ਹੀ 1999 ਤੋਂ 2004 ਤਕ ਪ੍ਰਧਾਨ ਮੰਤਰੀ ਰਹੇ ਅਟਲ ਬਿਹਾਰੀ ਦੀ ਰਜ ਕੇ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਵਾਜਪਈ ਨੇ ਜਿਨ੍ਹਾਂ ਕੰਮਾਂ ਨੂੰ ਕੀਤਾ ਸੀ, ਉਨ੍ਹਾਂ ਕੰਮਾਂ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਹੋਰ ਤੇਜ਼ੀ ਦੇਣ ਦਾ ਕੰਮ ਕੀਤਾ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਦੇਸ਼ ਦੀ ਆਰਥਿਕ ਹਾਲਤ ਮਜ਼ਬੂਤ ਹੋ ਰਹੀ ਹੈ। ਸਾਡੀ ਅਰਥ ਵਿਵਸਥਾ ਦੀ ਤਾਕਤ ਨੂੰ ਦੁਨੀਆ ਨੇ ਵੀ ਮੰਨਿਆ ਹੈ। ਕਚੇ ਤੇਲ ਦੀਆਂ ਕੀਮਤਾਂ ‘ਚ ਵਾਧੇ ਦੀ ਵਜ੍ਹਾ ਨਾਲ ਤੇਲ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ।



