Skip to content
Independent perspectives. Global stories.
BREAKING

ਵਿਰਾਸਤ-ਏ-ਖਾਲਸਾ ਦੇਸ਼ ਦੇ ਪਹਿਲੇ ਬਿਹਤਰੀਨ ਅਜਾਇਬ ਘਰਾਂ ’ਚ ਸ਼ਾਮਿਲ : ਸ. ਸ਼ਿਵ ਦੁਲਾਰ ਸਿੰਘ ਢਿੱਲੋਂ

Share this story

ਸ੍ਰੀ ਅਨੰਦਪੁਰ ਸਾਹਿਬ, 18 ਮਈ (ਦਵਿੰਦਰਪਾਲ ਸਿੰਘ, ਅੰਕੁਸ਼)- ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਬਣਿਆ ਮਿਊਜ਼ੀਅਮ ਉਥੋਂ ਦੇ ਵਿਰਸੇ, ਸੱਭਿਆਚਾਰ, ਵਿਰਾਸਤ ਨੂੰ ਸੰਜੋਏ ਰੱਖਣ ਵਿੱਚ ਜਿੱਥੇ ਸਹਾਇਕ ਸਿੱਧ ਹੁੰਦਾ ਹੈ ਉਥੇ ਹੀ ਨੌਜੁਆਨ ਪੀੜ੍ਹੀ ਦੇ ਲਈ ਪ੍ਰੇਰਣਾ ਦਾ ਸਰੋਤ ਵੀ ਬਣਦਾ ਹੈ। ਜਿੱਥੋਂ ਤੱਕ ਵਿਰਾਸਤ-ਏ-ਖਾਲਸਾ ਦਾ ਸੁਆਲ ਹੈ ਤਾਂ ਇਹ ਪੰਜਾਬ ਦੇ 500 ਸਾਲਾਂ ਦੇ ਗੌਰਵਮਈ ਇਤਿਹਾਸ ਨੂੰ ਦੁਨੀਆਂ ਭਰ ਤੋਂ ਆਉਣ ਵਾਲੇ 88 ਲੱਖ ਤੋਂ ਵੱਧ ਸੈਲਾਨੀਆਂ ਨੂੰ ਬਾਖੂਬੀ ਵਿਖਾ ਚੁੱਕਾ ਹੈ। ਅੱਜ ਵਿਰਾਸਤ-ਏ-ਖਾਲਸਾ ਦੇ ਸੈਲਾਨੀਆਂ ਅਤੇ ਸਮੁੱਚੇ ਸਟਾਫ ਨੂੰ ਸੰਬੋਧਨ ਕਰਦੇ ਹੋਏ ਸੱਭਿਆਚਾਰਕ ਵਿਭਾਗ ਪੰਜਾਬ ਦੇ ਡਾਇਰੈਕਟਰ ਕਮ ਵਿਰਾਸਤ-ਏ-ਖਾਲਸਾ ਦੇ ਮੁੱਖ ਕਾਰਜਕਾਰੀ ਅਫਸਰ ਸ੍ਰੀ ਸ਼ਿਵ ਦੁਲਾਰ ਸਿੰਘ ਢਿੱਲੋਂ ਨੇ ਕਿਹਾ ਕਿ ਅੱਜ ‘‘ਅੰਤਰਰਾਸ਼ਟਰੀ ਮਿਊਜ਼ੀਅਮ ਦਿਵਸ‘‘ ਮੌਕੇ ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ ਵਿਖੇ ਮੈਨੇਜਮੈਂਟ ਵੱਲੋਂ ਸੰਖੇਪ ਤੇ ਪ੍ਰਭਾਸ਼ਾਲੀ ਸਮਾਗਮ ਕਰਵਾਇਆ ਗਿਆ ਹੈ। ਢਿੱਲੋਂ ਨੇ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਵਿਰਾਸਤ-ਏ-ਖਾਲਸਾ ਦੇਸ਼ ਦੇ ਪਹਿਲੇ ਬਿਹਤਰੀਨ ਅਜਾਇਬ ਘਰਾਂ ‘ਚੋ ਇੱਕ ਹੈ ਅਤੇ ਜਲਦੀ ਹੀ ਦੇਸ਼ ਦਾ ਪਹਿਲਾਂ ਸਭ ਤੋਂ ਤੇਜੀ ਨਾਲ ਵੇਖਿਆ ਜਾਣ ਵਾਲਾ ਅਜਾਇਬ ਘਰ ਬਣ ਜਾਵੇਗਾ। ਜੋ ਕਿ ਸਮੁੱਚੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੋਵੇਗੀ। ਉਨ੍ਹਾਂ ਕਿਹਾ ਕਿ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਜਿਸ ਵੇਲੇ ਇਸ ਮਹਾਨ ਪ੍ਰੋਜੈਕਟ ਦੀਆਂ ਡਰਾਇੰਗਾਂ ਤਿਆਰ ਹੋ ਰਹੀਆਂ ਸਨ ਤਦ ਮੈਂ ਇਸ ਪਵਿੱਤਰ ਧਰਤੀ ‘ਤੇ ਬਤੌਰ ਐਸ ਡੀ ਐਮ ਸੇਵਾ ਨਿਭਾਉਂਦੇ ਹੋਏ ਪ੍ਰਸਿੱਧ ਆਰਚੀਟੈਕਟ ਮੋਸ਼ੇ ਸੈਫਦੀ ਦੇ ਨਾਲ ਕੰਮ ਕਰ ਚੁੱਕਾ ਹਾਂ ਅਤੇ ਅੱਜ ਬਤੌਰ ਸੀਈਓ ਮੈਨੂੰ ਇਹ ਮੌਕਾ ਮਿਲਿਆ ਹੈ। ਇਸਤੋਂ ਪਹਿਲਾਂ ਮੈਨੇਜਰ ਕਮ ਕਾਰਜਕਾਰੀ ਇੰਜੀਨੀਅਰ ਭੁਪਿੰਦਰ ਸਿੰਘ ਚਾਨਾ ਨੇ ਵਿਰਾਸਤ-ਏ-ਖਾਲਸਾ ਦੇ ਬਣਨ ਤੋਂ ਲੈ ਕੇ ਹੁਣ ਤੱਕ ਦੇ ਸਾਰੇ ਆਰਥਿਕ ਅੰਕੜਿਆਂ ਨਾਲ ਭਰਪੂਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਰਾਸਤ-ਏ-ਖਾਲਸਾ ਦੇ ਬਣਨ ਤੋਂ ਬਾਅਦ ਜਿੱਥੇ ਦੁਨੀਆਂ ਭਰ ਦੇ ਸੈਲਾਨੀਆਂ ਦਾ ਧਿਆਨ ਇਸ ਸਰਹੱਦੀ ਖਿੱਤੇ ਵੱਲ ਆਕਰਸ਼ਿਤ ਹੋਇਆ ਹੈ ਉਥੇ ਹੀ ਇਲਾਕੇ ਦੀ ਆਰਥਿਕਤਾ ‘ਚ ਵੀ ਕਾਫੀ ਸੁਧਾਰ ਦਰਜ ਹੋਇਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਨੇਜਰ ਕਮ ਕਾਰਜਕਾਰੀ ਇੰਜੀਨੀਅਰ ਭੁਪਿੰਦਰ ਸਿੰਘ ਚਾਨਾ, ਇੰਜੀਨੀਅਰ ਰਜੇਸ਼ ਕੁਮਾਰ, ਸੁਰਿੰਦਰਪਾਲ ਸਿੰਘ, ਧਰਮਪਾਲ, ਜਸਵਿੰਦਰ ਸਿੰਘ, ਦਰਵੇਸ਼ਦੀਪ ਸਿੰਘ, ਸਹਾਇਕ ਮੈਨੇਜਰ ਵਿਜ਼ਟਰ ਸਰਵਿਸਜ਼ ਸੁਖਮਨਦੀਪ ਸਿੰਘ, ਸੁਪਰਵਾਈਜ਼ਰ ਪੁਸ਼ਪਦੀਪ ਸਿੰਘ,ਸਕਿਉਰਿਟੀ ਇੰਚਾਰਜ ਬਲਦੇਵ ਸਿੰਘ, ਜਰਨੈਲ ਸਿੰਘ, ਮੋਹਿਤ ਰਾਣਾ, ਸਿਵਲ ਹਸਪਤਾਲ ਵੱਲੋਂ ਰਾਣਾ ਬਖਤਾਵਰ ਸਿੰਘ ਆਦਿ ਸਣੇ ਸਮੁੱਚਾ ਸਟਾਫ ਵੀ ਹਾਜ਼ਰ ਸੀ।

WRITTEN BY