Skip to content
Independent perspectives. Global stories.
BREAKING

ਦੂਜੇ ਦਿਨ ਵੀ ਭੱਠਿਆਂ ਤੇ ਜਾ ਕਿ ਕੀਤਾ ਟੀਕਾਕਰਣ।

Share this story

ਸ੍ਰੀ ਅਨੰਦਪੁਰ ਸਾਹਿਬ, 17ਮਈ( )

ਅੱਜ ਮਿਥੇ ਪ੍ਰੋਗਰਾਮ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਸ਼੍ਰੀ ਪਵਨ ਕੁਮਾਰ ਵਲੋਂ ਦਿੱਤੇ ਨਿਰਦੇਸ਼ਾਂ ਅਨੁਸਾਰ ਸੁਪਰਵਾਈਜ਼ਰ ਬਲਵੰਤ ਰਾਏ ਅਤੇ ਸੁਨੀਲ ਦੱਤ ਸ਼ਰਮਾਂ ਦੀ ਅਗੁਵਾਈ ਵਿੱਚ ਵੱਖ ਵੱਖ ਭੱਠਿਆਂ ਤੇ ਮੀਜ਼ਲ ਅਤੇ ਰੂਬੇਲਾ ਦੇ ਟੀਕੇ ਲਗਾਏ ਗਏ। ਭੱਠਿਆਂ ਤੇ ਮਜ਼ੂਦਰ ਕਾਮਿਆਂ ਨੂੰ ਟੀਕੇ ਸਬੰਧੀ ਪਹਿਲਾਂ ਪੂਰੀ ਜਾਣਕਾਰੀ ਦਿੱਤੀ ਤੇ ਫਿਰ ਬੱਚਿਆਂ ਦਾ ਟੀਕਾਕਰਣ ਕੀਤਾ। ਇਸ ਤੋਂ ਪਹਿਲਾਂ ਭੁਪਿੰਦਰ. ਸਿੰਘ,ਬਲਜੀਤ ਸਿੰਘ ਅਤੇ ਨਰੇਸ਼ ਕੁਮਾਰ ਨੇ ਫੀਬਰ ਸਰਵੇਖਣ ਕੀਤਾ। ਬਲਜੀਤ ਕੌਰ,ਨਿਸ਼ਾ ਰਾਣੀ ਅਤੇ ਪ੍ਰਕਾਸ਼ ਦੇਵੀ ਨੇ ਟੀਕਾਕਰਣ ਕੀਤਾ।ਇਸ ਤੋਂ ਇਲਾਵਾ ਸ਼ਾਹਾ ਦੇ ਭੱਠੇ ਤੇ 60 ਬੱਚਿਆਂ ਦਾ ਟੀਕਾਕਰਣ ਕੀਤਾ ਗਿਆ। ਹੋਰਨਾ ਤੋਂ ਇਲਾਵਾ ਅਸ਼ੋਕ ਕੁਮਾਰ ਇੰਦਰਜੀਤ ਕੌਰ,ਸਵਾਰਨ ਕੌਰ ਗੁਰਦੀਪ ਸਿੰਘ ਸਮੂਹ ਸਿਹਤ ਕਾਮਿਆਂ ਨੇ ਵੀ ਆਪਣੇ ਏਰੀਆ ਵਿੱਚ ਟੀਕਾਕਰਣ ਕੀਤਾ।

WRITTEN BY