ਨੂਰਪੁਰ ਬੇਦੀ 16 ਮਈ (ਬਲਜਿੰਦਰ ਸਿੱਧੂ)-ਨੂਰਪੁਰ ਬੇਦੀ ਖੇਤਰ ਅਧੀਨ ਪਿੰਡ ਟਿੱਬਾ ਨੰਗਲ ਵਿਖੇ ਕੈਂਟਰ ਤੇ ਮੋਟਰ-ਸਾਇਕਲ ਦੀ ਆਪਸੀ ਟੱਕਰ ਨਾਲ 22 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ। ਇਹ ਲੜਕਾ ਆਪਣੀ ਭੈਣ ਦੇ ਘਰੋ ਸਵੇਰੇ ਪਿੰਡ ਸਠਿਆਣਾ ਤੋਂ ਵਾਪਿਸ ਆਪਣੇ ਪਿੰਡ ਸੰਦੋਆ ਨੂੰ ਆ ਰਿਹਾ ਸੀ ਤੇ ਰਸਤੇ ਵਿੱਚ ਜਦੋਂ ਲੜਕਾ ਪਿੰਡ ਟਿੱਬਾ ਨੰਗਲ ਦੇ ਕੋਲ ਪੁੱਜਾ ਤਾਂ ਪਿੱਛੋ ਆ ਰਹੇ ਕੈਂਟਰ ਨੇ ਲੜਕੇ ਨੂੰ ਟੱਕਰ ਮਾਰ ਦਿੱਤੀ ਤੇ ਉਸ ਤੋਂ ਬਾਅਦ ਉਸ ਲੜਕੇ ਨੂੰ ਜਖਮੀ ਹਾਲਤ ਵਿੱਚ ਸਿਵਲ ਹਸਪਤਾਲ ਸਿੰਘਪੁਰ ਲੈ ਕੇ ਗਏ ਤਾਂ ਉਸਨੂੰ ਡਾਕਟਰਾਂ ਦੀ ਟੀਮ ਨੇ ਲੜਕੇ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।ਮ੍ਰਿਤਕ ਸਤੀਸ਼ ਕੁਮਾਰ ਜੋ ਬਾਰਵੀ ਜਮਾਤ ਪਾਸ ਕਰਕੇ ਕਿਸੀ ਪ੍ਰਾਇਵੇਟ ਕੰਪਨੀ ਚ’ਕੰਮ ਕਰ ਰਿਹਾ ਸੀ ਉਸਦੀ ਮੌਤ ਦੀ ਖਬਰ ਪਿੰਡ ਚ’ਪਤਾ ਲੱਗਣ ਤੇ ਸੌਗ ਦੀ ਲਹਿਰ ਫੈਲ ਗਈ ਇਹ ਲੜਕਾ ਹਰੀਜਨ ਬਸਤੀ ਨਾਲ ਸੰਬੰਧਿਤ ਸੀ ਤੇ ਉਸਦੇ ਪਿਤਾ ਸ.ਬਿੱਕਰ ਸਿੰਘ ਦਿੱਲੀ ਵਿਖੇ ਬਤੌਰ ਟੈਕਸੀ ਡਰਾਇਵਰ ਦਾ ਕਿੱਤਾ ਕਰ ਰਹੇ ਹਨ।ਲੜਕੇ ਦੇ ਭਰਾ ਜਸਵੀਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਸ.ਮਹਿੰਦਰ ਸਿੰਘ ਏ.ਐਸ.ਆਈ ਨੇ ਧਾਰਾ ਅੰਡਰ ਸ਼ੈਕਸ਼ਨ 229,337,304 ਤੇ 427 ਦੇ ਅਧੀਨ ਵਹੀਕਲ ਚਾਲਕ ਤੇ ਕਾਰਵਾਈ ਕੀਤੀ ਤੇ ਪੋਸਟ-ਮਾਰਟਮ ਕਰਵਾ ਕੇ ਲਾਸ਼ ਪਰਿਵਾਰਕਾਂ ਮੈਂਬਰਾਂ ਨੂੰ ਸੌਪ ਦਿੱਤੀ।
22 ਸਾਲਾਂ ਦੇ ਲੜਕੇ ਦੀ ਐਕਸੀਡੈਂਟ ’ਚ ਟਿੱਬਾ ਨੰਗਲ ਵਿਖੇ ਮੌਤ



