ਰਾਮਪੁਰਾ ਫੂਲ, 16 ਮਈ (ਮਨਦੀਪ ਢੀਗਰਾ, ਲੱਖਾ ਹਰੀ)- ਨੇੜਲੇ ਪਿੰਡ ਲਹਿਰਾ ਮਹੁੱਬਤ ਦੇ ਰੇਲਵੇ ਸਟੇਸ਼ਨ ਤੇ ਸਵੇਰ ਸਮੇ ਰੇਲ ਗੱਡੀ ਤੇ ਚੜਨ ਸਮੇ ਪੈਰ ਫਿਸਲ ਜਾਣ ਕਾਰਨ ਇੱਕ ਵਿਦਿਆਰਥੀ ਦੀ ਮੌਤ ਹੋ ਜਾਣ ਦੀ ਖਬਰ ਪ੍ਰਾਪਤ ਹੋਈ ਹੈ। ਇਸ ਹਾਦਸੇ ਸੰਬੰਧੀ ਜੀ ਆਰ ਪੀ ਰਾਮਪੁਰਾ ੍ਯਦੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਮਨੀਸ਼ ਕੁਮਾਰ 17 ਸਾਲ ਪੁੱਤਰ ਜੀਵਨ ਕੁਮਾਰ ਵਾਸੀ ਰਾਮਪੁਰਾ ਫੂਲ ਜੋ ਕਿ ਲਹਿਰਾ ਮਹੁੱਬਤ ਵਿਖੇ ਰੇਲ ਗੱਡੀ ਚ ਸਵਾਰ ਹੋਣ ਲਈ ਚੜਨ ਲੱਗਾ ਤਾਂ ਅਚਾਨਕ ਉਸਦਾ ਪੈਰ ਫਿਸਲ ਜਾਣ ਕਾਰਨ ਉਹ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਸੂਚਨਾ ਮਿਲਣ ਤੇ ਸਥਾਨਕ ਮਾਲਵਾ ਵੈਲਫੇਅਰ ਸੁਸਾਇਟੀ ਦੇ ਵਰਕਰਾ ਨੇ ਘਟਨਾ ਸਥਾਨ ਤੇ ਪਹੁੰਚ ਕੇ ਜਖਮੀ ਨੂੰ ਸਿਵਲ ਹਸਪਤਾਲ ਰਾਮਪੁਰਾ ਵਿਖੇ ਪਹੁੰਚਾਇਆ ਡਾਕਟਰਾ ਨੇ ਉਸਦੀ ਗੰਭੀਰ ਹਾਲਤ ਨੂੰ ਦੇਖਦਿਆ ਆਦੇਸ਼ ਮੈਡੀਕਲ ਹਸਪਤਾਲ ਵਿਖੇ ਰੈਫਰ ਕਰ ਦਿੱਤਾ। ਵਿਦਿਆਰਥੀ ਦੇ ਸਿਰ ਵਿੱਚ ਗੰਭੀਰ ਸੱਟ ਲੱਗਣ ਕਾਰਨ ਇਲਾਜ ਦੌਰਾਨ ਮਨੀਸ਼ ਕੁਮਾਰ ਜ਼ਖਮਾ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ। ਮ੍ਰਿਤਕ ਗੁਰੂ ਰਾਮਦਾਸ ਸਕੂਲ ਲਹਿਰਾ ਮਹੁੱਬਤ ਦਾ ਵਿਦਿਆਰਥੀ ਸੀ ਪੁਲਿਸ ਨੇ ਮ੍ਰਿਤਕ ਦੇ ਪਿਤਾ ਜੀਵਨ ਕੁਮਾਰ ਦੇ ਬਿਆਨਾ ਦੇ ਅਧਾਰ ਤੇ 174 ਦੀ ਕਾਰਵਾਈ ਕੀਤੀ ਗਈ ਹੈ।
ਰੇਲ ਗੱਡੀ ’ਤੇ ਚੜਨ ਸਮੇਂ ਪੈਰ ਫਿਸਲਣ ਕਾਰਨ ਵਿਦਿਆਰਥੀ ਦੀ ਮੌਤ



