ਖੁਦਕਸ਼ੀ ਪੀੜਤ ਪਰਿਵਾਰਾਂ ਨੂੰ 5 ਕਰੋੜ ਦੇ ਕਰੀਬ ਦੀ ਰਾਸ਼ੀ ਦੇ ਚੈ¤ਕ ਵੰਡੇ

image ਲਹਿਰਾਗਾਗਾ/ਮੂਣਕ, 22 ਫਰਵਰੀ (ਰਣਦੀਪ ਖੰਗੂੜਾ, ਦਿਆ ਸਿੰਘ, ਕੁਲਵੰਤ ਦੇਹਲਾਂ, ਸੁਨੀਲ ਗੋਇਲ) ਅੱਜ ਸਬ ਡਵੀਜਨ ਲਹਿਰਾਗਾਗਾ, ਅਣਦਾਨਾ ਐਂਟ, ਮੂਨਕ ਬਲਾਕਾਂ ਵਿੱਚ ਤਹਿਸੀਲਦਾਰ ਸੰਧੂਰਾ ਸਿੰਘ ਦੀ ਅਗਵਾਈ ਅਧੀਨ ਪੰਜਾਬ ਸਰਕਾਰ ਵੱਲੋਂ ਊਹਨਾਂ ਖੁਦਕਸ਼ੀ ਪੀੜਤ ਪਰਿਵਾਰਾਂ ਨੂੰ 5 ਕਰੋੜ ਤੋਂ ਉ¤ਪਰ ਰਾਸ਼ੀ ਦੇ ਚੈ¤ਕ ਦਿੱਤੇ ਗਏ ਜਿੰਨ੍ਹਾਂ ਦੇ ਕਮਾਉਣ ਵਾਲੇ ਪਿਛਲੇ ਸਮੇਂ ਦੋਰਾਨ ਕਰਜੇ ਦੀ ਆਰਥਿਕ ਤੰਗੀ ਕਾਰਨ ਖੁਦਕਸ਼ੀਆਂ ਕਰ ਚੁੱਕੇ ਸਨ । 325 ਦੇ ਕਰੀਬ ਉਹਨਾਂ ਪਰਿਵਾਰਾਂ ਨੂੰ ਇੱਕ ਇੱਕ ਲੱਖ ਰੁਪਏ ਦੇ ਚੱੈਕ ਦਿੱਤੇ ਗਏ ਜਿੰਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਇੱਕ ਇੱਕ ਲੱਖ ਦੀ ਮਾਲੀ ਮਦਦ ਦੇ ਚੈ¤ਕ ਦਿੱਤੇ ਸੀ । 100 ਦੇ ਕਰੀਬ ਊਹਨਾਂ ਪਰਿਵਾਰਾਂ ਨੂੰ ਦੋ ਦੋ ਲੱਖ ਰੁਪਏ ਦੇ ਚੈ¤ਕ ਜਾਰੀ ਕੀਤੇ ਗਏ ਹਨ

ਜਿੰਨ੍ਹਾਂ ਨੂੰ ਪਿਛਲੇ ਸਮੇਂ ਕੋਈ ਮਾਲੀ ਮਦਦ ਨਹੀਂ ਸੀ ਮਿਲੀ । ਇਸ ਸਮੇਂ ਉਹਨਾਂ ਪੀੜਤ ਪਰਿਵਾਰਾਂ ਵਿੱਚ ਚੈ¤ਕ ਮਿਲਣ ਤੋਂ ਬਾਅਦ ਆਪਣੇ ਪੁਰਾਣੇ ਦੁਖਾਂ ਨੂੰ ਭੁੱਲਕੇ ਮੁਰਝਾਏ ਹੋਏ ਚੇਹਰਿਆਂ ਉ¤ਪਰ ਕੁਝ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ । ਇਸ ਮੋਕੇ ਪੀੜਤ ਪਰਿਵਾਰਾਂ ਨੇ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਖੁਦਕਸ਼ੀ ਕਰ ਚੁੱਕੇ ਕਮਾਉਣ ਵਾਲੇ ਭਾਵੇਂ ਵਾਪਸ ਤਾਂ ਨਹੀਂ ਆ ਸਕਦੇ ਪਰ ਸਾਡੇ ਪਰਿਵਾਰਾਂ ਨੂੰ ਕੁਝ ਆਸ ਦੀ ਕਿਰਨ ਦੇਖਣ ਨੂੰ ਮਿਲੀ ਹੈ । ਇਸ ਮੋਕੇ ਬੱਲਰਾਂ, ਭੁਟਾਲ ਖੁਰਦ, ਸੰਗਤਪੁਰਾ, ਗੋਬਿੰਦਪੁਰਾ ਜਵਾਹਰ ਵਾਲਾ, ਸਮੇਤ ਦਰਜਨਾਂ ਪਿੰਡਾਂ ਦੇ ਮਰਦ ਔਰਤਾਂ ਵੱਲੋਂ ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਕਾਰੀ ਜਬਰ ਵਿਰੋਧੀ ਲਹਿਰ ਦੇ ਕਨਵੀਨਰ ਸ. ਇੰਦਰਜੀਤ ਸਿੰਘ ਜੇਜੀ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਕਿ ਸ. ਜੇਜੀ ਨੇ ਲੰਮਾ ਸਮਾਂ ਖੁਦਕਸ਼ੀ ਪੀੜਤ ਪਰਿਵਾਰਾਂ ਦੇ ਆਂਕੜੇ ਇੱਕਠੇ ਕਰ ਕੇ ਹਾਈਕੋਰਟ ਰਾਹੀਂ ਆਪਣੀ ਸਰਕਾਰ ਦੇ ਖਿਲਾਫ ਲੜਾਈ ਜਾਰੀ ਰੱਖੀ । ਜਿਸ ਸਦਕਾ ਇਹਨਾਂ ਪਰਿਵਾਰਾਂ ਨੂੰ ਰਾਹਤ ਮਿਲੀ ਹੈ । ਉਕਤ ਲੋਕਾਂ ਨੇ ਕਿਸਾਨ ਜੱਥੇਬੰਦੀਆਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਜਿੰਨ੍ਹਾਂ ਨੇ ਇਸ ਮਸਲੇ ਪ੍ਰਤੀ ਲੋਕਾਂ ਦੇ ਹੱਕਾ ਲਈ ਧਰਨੇ ਮੁਜਾਹਰੇ ਕਰਕੇ ਆਪਣਾ ਸੰਘਰਸ਼ ਜਾਰੀ ਰੱਖਿਆ । ਇਸ ਮੋਕੇ ਕੰਨਗੋ ਯਾਦਵਿੰਦਰ ਸਿੰਘ, ਕੰਨਗੋ ਪੁਸ਼ਪਿੰਦਰ ਸਿੰਘ, ਰਮੇਸ਼ ਕੁਮਾਰ, ਸਮੇਤ ਤਹਿਸੀਲ ਦਾ ਸਾਰਾ ਦਫਤਰੀ ਅਮਲਾ ਮੋਜੂਦ ਸੀ।

Send this to a friend