Skip to content
Independent perspectives. Global stories.
BREAKING

ਦਿੱਲੀ ਕਮੇਟੀ ਦੇ ਜਨਰਲ ਇਜ਼ਲਾਸ ’ਚ 19 ਅਹਿਮ ਮਤੇ ਪਾਸ

Share this story

ਵਿਤੀ ਵਰ੍ਹੇ 2018-19 ਲਈ ਕਮੇਟੀ ਵਲੋਂ 130 ਕਰੋੜ ਰੁਪਏ ਦਾ ਅਨੁਮਾਨਿਤ ਬਜਟ ਪੇਸ਼


ਨਵੀਂ ਦਿਲੀ(12 ਮਈ 2018): ਦਿਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜ਼ਲਾਸ ‘ਚ ਅ¤ਜ ਕਈ ਇਤਿਹਾਸਕ ਫੈਸਲੇ ਲਏ ਗਏੇ।ਜਿਥੇ ਵਿ¤ਤੀ ਵਰ੍ਹੇ 2018-19 ਲਈ ਕਮੇਟੀ ਵਲੋਂ 130 ਕਰੋੜ ਰੁਪਏ ਦਾ ਪਹਿਲੀ ਵਾਰ ਅਨੁਮਾਨਿਤ ਬਜਟ ਪੇਸ਼ ਕੀਤਾ ਗਿਆ ਉਥੇ ਹੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ ਮਾਲੀ ਹਾਲਾਤ ਨੂੰ ਸੁਧਾਰਣ ਲਈ ਕਮੇਟੀ ਦੇ ਸਕੂਲਾਂ ਅਤੇ ਉਚ ਵਿਦਿਅਕ ਅਦਾਰਿਆਂ ‘ਚ ਹੁਣ ਸਰਕਾਰੀ ਨਿਯਮਾਂ ਦੇ ਹਿਸਾਬ ਨਾਲ ਅਹੁ¤ਦਿਆਂ ਦੀ ਗਿਣਤੀ ਨਿਰਧਾਰਤ ਹੋਵੇਗੀ। ਜਿਸ ਕਰਕੇ ਸਕੂਲਾਂ ‘ਚ ਭਰਤੀ ਬੇਲੋੜੇ ਸਟਾਫ਼ ਦੇ ਫਾਰਗ ਹੋਣ ਦਾ ਰਾਹ ਪਧਰਾ ਹੋ ਗਿਆ ਹੈ। ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕਾਨਫਰੰਸ ਹਾਲ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਲਗਭਗ 3 ਘੰਟੇ ਤਕ ਚਲੇ ਜਰਨਲ ਇਜ਼ਲਾਸ ਦੌਰਾਨ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕਤਰ ਮਨਜਿੰਦਰ ਸਿੰਘ ਸਿਰਸਾ ਨੇ ਵਿਰੋਧੀ ਧਿਰ ਦੇ ਕਮੇਟੀ ਮੈਂਬਰਾਂ ਨੂੰ ਹਰ ਮਤੇ ‘ਤੇ ਬੋਲਣ ਦਾ ਭਰਪੂਰ ਸਮਾਂ ਦਿਤਾ। ਜਨਰਲ ਇਜ਼ਲਾਸ ਦੌਰਾਨ ਕੁਲ 19 ਮਤਿਆਂ ਬਾਰੇ ਵਿਚਾਰ ਚਰਚਾ ਹੋਈ ਅਤੇ ਸਾਰੇ ਹੀ ਮਤੇ ਹਾਊਸ ਵਲੋਂ ਸਰਬਸੰਮਤੀ ਨਾਲ ਪ੍ਰਵਾਨ ਕਰ ਲਏ ਗਏ। ਵਿਰੋਧੀ ਧਿਰ ਦੇ 4 ਮੈਂਬਰਾਂ ਨੇ ਹਰ ਮਸਲੇ ‘ਤੇ ਸਵਾਲ ਚੁਕੇ। ਜਿਨ੍ਹਾਂ ਦਾ ਜਵਾਬ ਕਾਬਿਜ਼ ਧਿਰ ਦੇ ਮੈਂਬਰਾਂ ਨੇ ਬਾਖੂਬੀ ਦਿ¤ਤਾ। ਇਕ ਮੌਕੇ ‘ਤੇ ਆਜ਼ਾਦ ਮੈਂਬਰ ਵ¤ਜੋਂ ਚੋਣ ਜਿਤੇ ਤਰਵਿੰਦਰ ਸਿੰਘ ਮਾਰਵਾਹ ਅਤੇ ਗੁਰਮੀਤ ਸਿੰਘ ਸ਼ੰਟੀ ਵਿਚਕਾਰ ਟਕਰਾਰ ਵੀ ਪੈਦਾ ਹੋਈ। ਇਸਦੇ ਨਾਲ ਹੀ ਸੰਵਿਧਾਨ ਦੀ ਦਿ¤ਲੀ ਕਮੇਟੀ ਵਲੋਂ ਟੀ.ਵੀ. ਜਾਂ ਰੇਡੀਓ ਚੈਨਲ ਕਿਸੇ ਕੰਪਨੀ ਦੇ ਨਾਲ ਮਿਲਕੇ ਚਲਾਉਣ ਦੀ ਮਨਜੂਰੀ, ਪੰਜਾਬੀ ਮੀਡੀਆ ਸੈਂਟਰ ਦੀ ਸਥਾਪਨਾ ਅਤੇ ਗੁਰਦੁਆਰਾ ਬੰਗਲਾ ਸਾਹਿਬ ‘ਚ ਲੰਗਰ ਦੀ ਰ¤ਸਦ ਗੁਰਦੁਆਰਾ ਬੰਗਲਾ ਸਾਹਿਬ ਬ੍ਰਾਂਡ ਨੇਮ ਤੋਂ ਵੇਚਣ ਲਈ ਰ¤ਸਦ ਸੈਂਟਰ ਖੋਲਣਾ ਸ਼ਾਮਿਲ ਹੈ।ਹਰਿਆਣਾ ਦੇ ਬੀਘੜ ‘ਚ ਕਮੇਟੀ ਦੀ ਪਈ 300 ਏਕੜ ਦੀ ਜਮੀਨ ‘ਤੇ ਕਮੇਟੀ ਦੀ ਆਮਦਨ ਵਧਾਉਣ ਲਈ ਡੇਅਰੀ ਪਲਾਂਟ ਤੇ ਸੋਲਰ ਪਲਾਂਟ ਲਗਾਉਣ ਦੀ ਮਨਜੂਰੀ ਦੇਣਾ ਅਤੇ ਹਰਿਆਣਾ ਸਰਕਾਰ ਨਾਲ ਗ¤ਲਬਾਤ ਕਰਕੇ ਕੁਝ ਜਮੀਨ ਦੇ ਬਦਲੇ ਦਿ¤ਲੀ ਦੇ ਨਾਲ ਲ¤ਗਦੇ ਹਰਿਆਣਾ ਦੇ ਇਲਾਕੇ ‘ਚ ਜਮੀਨ ਬਦਲੇ ‘ਚ ਲੈਣ ਦੀ ਸੰਭਾਵਨਾ ਤਲਾਸ਼ਨਾ।ਬੀਤੇ ਦਿਨੀਂ ਬਰਤਾਨੀਆਂ ਵਿਖੇ ਕਥਾਵਾਚਕ ਭਾਈ ਅਮਰੀਕ ਸਿੰਘ ਚੰਡੀਗੜ੍ਹ ਦੀ ਪ¤ਗ ਨੂੰ ਲਾਹੁਣ ਦੀ ਨਿਖੇਧੀ ਕਰਦੇ ਹੋਏ ਸ਼ਰਾਰਤ ਪੂਰਣ ਤਰੀਕੇ ਨਾਲ ਕਿਸੇ ਸਿ¤ਖ ਦੀ ਦਸਤਾਰ ਕਿਸੇ ਸਿ¤ਖ ਵ¤ਲੋਂ ਲਾਹੁਣ ਦੇ ਮਾਮਲੇ ‘ਚ ਦੋਸ਼ੀਆਂ ਖਿਲਾਫ਼ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਕਾਰਵਾਈ ਕਰਨ ਲਈ ਅਪੀਲ ਕਰਨਾ। ਕਮੇਟੀ ਦੇ ਤਿੰਨ ਉ¤ਚ ਅਧਿਕਾਰੀਆਂ ਖਿਲਾਫ਼ ਬੀਤੇ ਦਿਨੀਂ ਲ¤ਗੇ ਕਥਿਤ ਮਹਿਲਾ ਸ਼ੋਸ਼ਣ ਦੇ ਆਰੋਪਾਂ ਦੀ ਜਾਂਚ ਕਰ ਰਹੀ ਜਸਟਿਸ ਸੋਢੀ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰਨਾ।ਜਿਆਦਾਤਰ ਮ¤ਤੇ ਸਿਰਸਾ ਵ¤ਲੋਂ ਵਾਰੀ-ਵਾਰੀ ਪੜ੍ਹੇ ਗਏ ਅਤੇ ਮ¤ਤਿਆਂ ਦੇ ਪ¤ਖ ‘ਚ ਜੀ.ਕੇ. ਨੇ ਆਪਣੀ ਰਾਇ ਰ¤ਖੀ ਜਿਸਨੂੰ ਹਾਊਸ ਨੇ ਦੋਹਾਂ ਬਾਹਾਂ ਖੜੀਆਂ ਕਰਕੇ ਜੈਕਾਰਿਆਂ ਦੀ ਗੂੰਜ ‘ਚ ਪ੍ਰਵਾਨਗੀ ਦਿ¤ਤੀ। ਸਿਰਸਾ ਨੇ ਬਜਟ ਪੇਸ਼ ਕਰਦੇ ਹੋਏ ਕਈ ਅੰਕੜੇ ਸਾਹਮਣੇ ਰ¤ਖੇ। ਜਿਸ ‘ਚ 2016-17 ‘ਚ ਕਮੇਟੀ ਦੀ ਆਮਦਨ 111 ਕਰੋੜ ਰੁਪਏ ਅਤੇ 2017-18 ‘ਚ 117 ਕਰੋੜ ਰੁਪਏ ਹੋਣ ਦਾ ਹਵਾਲਾ ਵੀ ਸ਼ਾਮਿਲ ਸੀ। ਸਿਰਸਾ ਨੇ ਦ¤ਸਿਆ ਕਿ ਕਮੇਟੀ ਵ¤ਲੋਂ 2018-19 ਲਈ 119.60 ਕਰੋੜ ਰੁਪਏ ਦੀ ਅਨੁਮਾਨਿਤ ਆਮਦਨ ਦਾ ਹਿਸਾਬ ਲਗਾਇਆ ਗਿਆ ਹੈ। ਸਾਬਕਾ ਕਮੇਟੀ ਪ੍ਰਧਾਨ ਅਵਤਾਰ ਸਿੰਘ ਹਿਤ, ਸੀਨੀਅਰ ਆਗੂ ਓਂਕਾਰ ਸਿੰਘ ਥਾਪਰ, ਕਮੇਟੀ ਮੈਂਬਰ ਬਲਬੀਰ ਸਿੰਘ ਵਿਵੇਕ ਵਿਹਾਰ ਅਤੇ ਬਲਦੇਵ ਸਿੰਘ ਰਾਣੀਬਾਗ ਨੇ ਸ਼ਾਂਤਮਈ ਤਰੀਕੇ ਨਾਲ ਜਨਰਲ ਹਾਊਸ ਦੀ ਕਾਰਵਾਈ ਚਲਾਉਣ ਵਾਸਤੇ ਕਮੇਟੀ ਪ੍ਰਧਾਨ ਦੀ ਸਲਾਘਾ ਕੀਤੀ।

WRITTEN BY