ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇਪਾਲ ਦੀ ਦੋ ਦਿਨ ਦੀ ਯਾਤਰਾ ‘ਤੇ ਹਨ।ਉਹਨਾਂ ਦੀ ਦੋ ਦਿਨ ਦੀ ਇਸ ਯਾਤਰਾ ਨੂੰ ਭਾਰਤ-ਨੇਪਾਲ ਸੰਬੰਧਾਂ ਨੂੰ ਹੋਰ ਮਜਬੂਤ ਬਣਾਉਣ ਦੀ ਕੋਸ਼ਿਸ਼ ਦੇ ਰੂਪ ‘ਚ ਦੇਖਿਆ ਜਾ ਰਿਹਾ ਹੈ।ਸ੍ਰੀ ਮੋਦੀ ਦੀ ਇਹ ਤੀਜੀ ਨੇਪਾਲ ਯਾਤਰਾ ਹੈ।ਸ੍ਰੀ ਮੋਦੀ ਸਭ ਤੋਂ ਪਹਿਲਾਂ ਮਾਤਾ ਸੀਤਾ ਦੇ ਪੇਕੇ ਅਤੇ ਨੇਪਾਲ ਦੇ ਇਤਿਹਾਸਕ ਸ਼ਹਿਰ ਜਨਕਪੁਰ ਪਹੁੰਚੇ ਹਨ ਜੋ ਕਿ ਰਾਜਧਾਨੀ ਕਾਠਮਾਂਡੂ ਤੋਂ 225 ਕਿਲੋਮੀਟਰ ਦੂਰ ਹੈ।ਸ੍ਰੀ ਮੋਦੀ ਦੀ ਨੇਪਾਲ ਯਾਤਰਾ ਦੀ ਇ¤ਕ ਖਾਸ ਗ¤ਲ ਹੈ ਕਿ ਇ¤ਥੋਂ ਇ¤ਕ ਬ¤ਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਹੈ। ਇਸ ਬ¤ਸ ਦਾ ਨਾਮ ਜਨਕਪੁਰ – ਅਯੁ¤ਧਿਆ ਹੈ। ਇਹ ਬ¤ਸ ਨੇਪਾਲ ਦੇ ਜਨਕਪੁਰ ਤੋਂ ਹੁੰਦੀ ਹੋਈ ਸੀਤਾਮਈ, ਗੋਰਖਪੁਰ ਅਤੇ ਫਿਰ ਅਯੁ¤ਧਿਆ ਪਹੁੰਚੇਗੀ। ਇਸ ਬ¤ਸ ਦੀਆਂ 35 ਸੀਟਾਂ ਹਨ। ਹਰੀ ਝੰਡੀ ਦਿਖਾਉਣ ਤੋਂ ਬਾਅਦ ਇਸ ਬ¤ਸ ‘ਚ ਨੇਪਾਲ ਦੇ 10 ਅਧਿਕਾਰੀਆਂ ਦਾ ਪ੍ਰਤੀਨਿਧੀਮੰਡਲ ਭਾਰਤ ਆਵੇਗਾ। ਇਹ ਬ¤ਸ ਰਾਤ ਨੂੰ 11 ਵਜੇ ਗੋਰਖਪੁਰ ਰੁਕੇਗੀ ਅਤੇ ਅਗਲੇ ਦਿਨ ਸਵੇਰੇ 9 ਵਜੇ ਅਯੁ¤ਧਿਆ ਪਹੁੰਚ ਜਾਵੇਗੀ।
ਕਿ¤ਥੋਂ ਕਿ¤ਥੋਂ ਲੰਘੇਗਾ ਰਮਾਇਣ ਸਰਕਟ- ਇਸ ਬ¤ਸ ਸੇਵਾ ਨੂੰ ਸ਼ੁਰੂ ਕਰਨ ਦਾ ਮੁ¤ਖ ਉਦੇਸ਼ ਸੀਤਾ ਦੇ ਪੇਕੇ ਤੋਂ ਉਹਨਾਂ ਦੇ ਸਹੁਰੇ (ਰਾਮ ਦੇ ਘਰ) ਨੂੰ ਜੋੜਨਾ ਹੈ। ਜਨਕਪੁਰ ਧਾਮ ਅਤੇ ਅਯੁ¤ਧਿਆ ਰੂਟ ਰਮਾਇਣ ਸਰਕਟ ਦਾ ਹਿ¤ਸਾ ਹੈ। ਇਸ ਸਰਕਟ ਨੂੰ ਕੇਂਦਰ ਸਰਕਾਰ ਨੇ ਅਯੁ¤ਧਿਆ, ਸ਼ਰ੍ਰੰਗਵੇਰਪੁਰ ਅਤੇ ਚਿ¤ਤਰਕੂਟ ਨੂੰ ਮਿਲਾ ਕੇ ਰਮਾਇਣ ਸਰਕਟ ਦੇ ਰੂਪ ‘ਚ ਵਿਕਸਤ ਕਰਨ ਲਈ 223.94 ਕਰੋੜ ਦਾ ਬਜਟ ਪਾਸ ਕੀਤਾ ਗਿਆ ਸੀ।
ਰਮਾਇਣ ਸਰਕਟ ਦੇ ਤਹਿਤ ਆਉਣ ਵਾਲੇ ਇਹ ਹਨ 15 ਸ਼ਹਿਰ- 1. ਅਯੁ¤ਧਿਆ, 2. ਸ਼ਰ੍ਰੰਗਵੇਰਪੁਰ, 3. ਚਿਤਰਕੂਟ, 4. ਸੀਤਾਮੜੀ, 5. ਬਕਸਰ, 6. ਦਰਭੰਗਾ, 7. ਨੰਦੀਗਰਾਮ, 8. ਮਹੇਂਦਰਗਿਰੀ, 9. ਜਗਦਲਪੁਰ, 10. ਭਦਰਾਚਲਮ, 11. ਰਾਮੇਸ਼ਵਰਮ, 12. ਹੰਪੀ, 13. ਨਾਸਿਕ, 14. ਨਾਗਪੁਰ ਅਤੇ 15. ਚਿਤਰਕੂਟ



