ਵੱਧਦੀ ਅਬਾਦੀ ਦੇ ਨਾਲ ਨਾਲ ਦਿਨੋ ਦਿਨ ਘਟ ਰਹੇ ਰੋਜਗਾਰ ਦੇ ਵਸੀਲੇ ਨੌਜਵਾਨ ਵਰਗ ਲਈ ਚਿੰਤਾ ਦਾ ਵਿਸਾ ਬਣੇ ਹੋਏ ਹਨ । ਦੂਸਰਾ ਸਾਡੇ ਸਕੂਲਾਂ ਦੀ ਸਿੱਖਿਆ ਨੂੰ ਸਿਰਫ ਨੌਕਰੀ ਦੇ ਨਜਰੀਏ ਤੋ ਹੀ ਵੇਖਿਆ ਜਾਦਾ ਹੈ। ਜਦ ਕਿ ਸਿੱਖਿਆ ਨੂੰ ਸਖਸੀਅਤ ਅਤੇ ਕੰਮ ਕਰਨ ਦੀ ਯੋਗਤਾ ਦੇ ਵਿਕਾਸ ਦੇ ਨਜਰੀਏ ਤੋ ਦੇਖੇ ਜਾਣ ਦੀ ਲੋੜ ਹੈ। ਅਸੀ ਆਪਣੇ ਬੱਚਿਆਂ ਨੂੰ ਮਹਿੰਗੇ ਤੋ ਮਹਿੰਗੇ ਸਕੂਲ ਵਿੱਚ ਮਹਿੰਗੇ ਤੋ ਮਹਿੰਗੇ ਕੋਰਸ ਵਿੱਚ ਸਿਰਫ ਇਸ ਲਈ ਦਾਖਲ ਕਰਵਾਉਦੇ ਹਾਂ ਕਿ ਸਾਡਾ ਬੱਚਾ ਚੰਗੀ ਨੌਕਰੀ ਤੇ ਲੱਗ ਜਾਵੇ । ਪਰ ਸਾਡੇ ਬੱਚੇ ਰੱਟੇ ਰਟਾਏ ਸਵਾਲਾਂ ਦੇ ਜਬਾਵ ਦੇ ਕੇ ਡਿੱਗਰੀ ਕਰ ਲੈਦੇ ਹਨ । ਪਰ ੳਹਨਾਂ ਵਿੱਚ ਕਮੀ ਪ੍ਰਤੀ ਪੂਰੀ ਯੋਗਤਾ ਨਾ ਹੋਣ ਕਾਰਨ ਉਹਨਾਂ ਦੀ ਕਿਤੇ ਵੀ ਮੰਗ ਨਹੀ ਹੁੰਦੀ । ਚੰਗੇ ਨੰਬਰ ਤਾਂ ਕੋਈ ਵੀ ਵਿਦਿਆਰਥੀ ਰੱਟਾ ਲਾ ਕੇ ਜਾ ਨਕਲ ਮਾਰ ਕੇ ਪ੍ਰਾਪਤ ਕਰ ਸੱਕਦਾ ਹੈ ,ਪਰ ਲੋੜ ਹੈ ਗਿਆਨ ਅਤੇ ਹੁਨਰ ਵਧਾ ਕੇ ਬੱਚਿਆਂ ਨੂੰ ਕਾਬਿਲ ਬਣਾਉਣ ਦੀ ਬਹੁਤ ਸਾਰੇ ਮਾਪੇ ਵੀ ਨੰਬਰ ਗੇਮ ਦੀ ਲਪੇਟ ਵਿੱਚ ਆ ਚੁੱਕੇ ਹਨ । ੳਹ ਆਪਣੇ ਬੱਚਿਆਂ ਦੀ ਰੁਚੀ ਅਤੇ ਸੌਕ ਵੱਲ ਧਿਆਨ ਨਹੀ ਦੇ ਰਹੇ ਹਨ ਸਿਰਫ ਤੇ ਸਿਰਫ ਚੰਗੇ ਨੰਬਰ ਅਤੇ ਚੰਗੀ ਨੌਕਰੀ ਲੈਣ ਲਈ ਬੱਚਿਆਂ ਉਪਰ ਦਬਾਅ ਬਣਇਆ ਜਾਦਾ ਹੈ ਅਜਿਹੀ ਸਥਿਤੀ ਵਿੱਚ ਬੱਚੇ ਆਪਣੇ ਮਾਪਿਆ ਦੇ ਸੁਪਨੇ ਪੂਰੇ ਕਰਨ ਲਈ ਰੱਟੇ ਲਾ ਕੇ ਜਾਂ ਨਕਲ ਮਾਰ ਕੇ ਚੰਗੇ ਨੰਬਰ ਲੈਂਦੇ ਹਨ ਜਿਸ ਦਾ ਸਿੱਟਾ ਇਹ ਨਿਕਲਦਾ ਹੈ ਕਿ ਸਾਡੇ ਦੇਸ ਵਿੱਚ ਪੜੇ ਲਿਖੇ ਬੇਰੋਜਗਾਰਾਂ ਦੀ ਗਿਣਤੀ ਦਿਨੋ-ਦਿਨ ਵੱਧ ਰਹੀ ਹੈ, ਬੱਚਿਆਂ ਦੇ ਆਪਣੇ ਲਈ ਮਿੱਥੇ ਟੀਚੇ ਉਹਨਾਂ ਨੂੰ ਪਹਾੜ ਵਾਂਗ ਜਾਪਣ ਲੱਗ ਜਾਦੇ ਹਨ।ਅਸਲ ਵਿੱਚ ਅਜਿਹੀਆ ਮੁਸਕਿਲਾਂ ਨੂੰ ਰੋਕਣ ਲਈ 10ਵੀ,12ਵੀ ਦੀਆਂ ਕਲਾਸਾ ਵਿੱਚ ਬੱਚਿਆਂ ਦੀ ਰੁਚੀ ਮੁਤਾਬਿਕ ਕੋਈ ਨਾ ਕੋਈ ਕਿੱਤਾ ਮੁਖੀ ਕੋਰਸ ਕਰਵਾ ਦੇਣਾ ਚਾਹੀਦਾ ਹੈ,ਬੱਚਿਆਂ ਦੀ ਯੋਗਤਾ,ਸੌਕ ਅਤੇ ਸਮਰੱਥਾ ਵੇਖ ਕੇ ਉਹਨਾਂ ਦਾ ਭਵਿੱਖ ਬਣਾਉਣ ਵਿੱਚ ਸਕੂਲਾਂ ਅਤੇ ਮਾਪਿਆ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ।
ਸਰਕਾਰੀ ਨੌਕਰੀ ਦੀ ਝਾਕ ਵਿੱਚ ਨਾ ਰਹਿ ਕੇ ਬੱਚੇ ਖੁਦ ਦਾ ਕਿੱਤਾ ਸਿੱਖ ਕੇ ਕੰਮ ਸੁਰੂ ਕਰ ਸਕਦੇ ਹਨ ਜਿਸ ਨਾਲ ਉਹ ਦੁਸਰਿਆ ਨੂੰ ਵੀ ਰੋਜਗਾਰ ਦੇ ਸਕਣ ਅਜਿਹੀ ਸਿੱਖਿਆਂ ਸਕੂਲਾਂ ਵਿੱਚ ਹੀ ਮਿਲਣੀ ਚਾਹੀਦੀ ਹੈ। ਅੱਜ ਦੇ ਤੇਜ ਰਫਤਾਰ ਨਾਲ ਬਦਲ ਰਹੇ ਜਮਾਨੇ ਦੀ ਮੁੱਖ ਲੋੜ ਹੈ ਕਿ ਸਕੂਲਾਂ ਵਿੱਚ ਕਿੱਤਾ ਮੁਖੀ ਸਿੱਖਿਆ ਨੂੰ ਹੱਲਾਸੇਰੀ ਦਿੱਤੀ ਜਾਵੇ।