ਮੈਂ ਫੂਲਕਾ ਨੂੰ ਜਵਾਬਦੇਹ ਨਹੀਂ : ਸੁਖਬੀਰ

ਜਗਰਾਓਂ ਦੀ ਫਤਹਿ ਰੈਲੀ ਹਿੰਦੋਸਤਾਨ ਦਾ ਇਤਿਹਾਸ ਬਦਲ ਦੇਵੇਗੀ : ਮਜੀਠੀਆ
image ਜਗਰਾਓਂ,  19 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉ¤ਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਨੇ ਸਪੱਸ਼ਟ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਲੁਧਿਆਣਾ ਤੋਂ ਉਮੀਦਵਾਰ ਸ੍ਰ. ਐ¤ਚ. ਐ¤ਸ. ਫੂਲਕਾ ਉਨ੍ਹਾਂ (ਸੁਖਬੀਰ) ਬਾਰੇ ਮੀਡੀਆ ਵਿੱਚ ਜੋ ਵੀ ਮਰਜ਼ੀ ਬਿਆਨ ਦੇਈ ਜਾਣ। ਪਰ ਉਹ (ਸੁਖਬੀਰ) ਫੂਲਕਾ ਦੀ ਕਿਸੇ ਵੀ ਗੱਲ ਦਾ ਜਵਾਬ ਦੇਣ ਲਈ ਪਾਬੰਦ ਨਹੀਂ ਹਨ। ਅੱਜ ਸਥਾਨਕ ਗੰਨਾ ਮਿੱਲ ਵਾਲੀ ਖਾਲੀ ਪਈ ਜ਼ਮੀਨ ਵਿਖੇ 23 ਫਰਵਰੀ ਨੂੰ ਹੋਣ ਵਾਲੀ ‘ਫਤਹਿ ਰੈਲੀ’ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਰੂਪ ਵਿੱਚ ਪੁੱਜੇ ਸ੍ਰ. ਬਾਦਲ ਨੇ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਕਿਹਾ ਕਿ ਸ੍ਰ. ਫੂਲਕਾ ਮੀਡੀਆ ਵਿੱਚ ਸੁਰਖੀ

ਬਣਿਆ ਰਹਿਣ ਲਈ ਉਨ੍ਹਾਂ ਬਾਰੇ ਬਿਆਨ ਦੇਈ ਜਾ ਰਿਹਾ ਹੈ। ਜਦਕਿ ਉਹ (ਸੁਖਬੀਰ) ਉਨ੍ਹਾਂ ਦੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਲਈ ਪਾਬੰਦ ਨਹੀਂ ਹਨ।
ਜਗਰਾਉਂ ਰੈਲੀ ਦੀਆਂ ਤਿਆਰੀਆਂ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਇਹ ਰੈਲੀ ਕਾਂਗਰਸ ਪਾਰਟੀ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗੀ। ਮਹਿੰਗਾਈ, ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਦੀਆਂ ਹੱਦਾਂ ਪਾਰ ਕਰਨ ਵਾਲੀ ਇਸ ਸਰਕਾਰ ਤੋਂ ਦੇਸ਼ ਦੇ ਲੋਕ ਅੱਕ ਚੁੱਕੇ ਹਨ ਅਤੇ ਕੇਂਦਰ ਵਿੱਚੋਂ ਇਸ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦਾ ਬੋਰੀਆ ਬਿਸਤਰ ਗੋਲ ਕਰਨ ਲਈ ਤਿਆਰ ਬੈਠੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਪਾਰਟੀ ਦੇ ਵਰਕਰ ਇਸ ਰੈਲੀ ਨੂੰ ਸਫ਼ਲ ਕਰਨ ਲਈ ਦਿਨ ਰਾਤ ਇੱਕ ਕਰ ਰਹੇ ਹਨ।
ਇਸ

Send this to a friend