ਸੰਤ ਭਿੰਡਰਾਂਵਾਲਿਆਂ ਬਾਰੇ ਗਲਤ ਸ਼ਬਦਾਵਲੀ ਵਰਤਣ ਵਾਲਿਆਂ ’ਤੇ ਕਾਰਵਾਈ ਕਰੇ ਸਰਕਾਰ : ਜਥੇ. ਹਰਪ੍ਰੀਤ ਸਿੰਘ

ਤਲਵੰਡੀ ਸਾਬੋ, 26 ਅਪ੍ਰੈਲ ਅਪ੍ਰੈਲ਼ (ਰਾਮ ਰੇਸ਼ਮ ਸ਼ਰਨ)- ਬੀਤੇ ਦਿਨ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਖਿਲਾਫ ਸ਼ੋਸਲ ਮੀਡੀਆ ਤੇ ਗਲਤ ਸ਼ਬਾਦਵਲੀ ਦਾ ਪ੍ਰਯੋਗ ਕਰਨ ਦੀਆਂ ਖਬਰਾਂ ਸਾਹਮਣੇ ਆਉਣ ਤੋਂ ਬਾਦ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਸਰਕਾਰ ਤੋਂ ਸੰਤਾਂ ਬਾਰੇ ਗਲਤ ਸ਼ਬਦ ਵਰਤਣ ਵਾਲੇ ਵਿਅਕਤੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਅੱਜ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਜਾਰੀ ਪ੍ਰੈਸ ਬਿਆਨ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਸਿੱਖ ਕੌਮ ਦੀ ਮਹਾਨ ਧਾਰਮਿਕ ਸਖਸ਼ੀਅਤ ਹਨ ਜਿਨਾਂ ਨੇ ਕੌਮ ਦੀ ਅਣਖ ਇੱਜਤ ਲਈ ਸ਼ਹਾਦਤ ਦਿੱਤੀ ਤੇ ਉਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਹਾਨ ਸ਼ਹੀਦ ਕਰਾਰ ਦਿੱਤਾ ਹੋਇਆ ਹੈ।ਉਨਾਂ ਕਿਹਾ ਕਿ ਸੰਗਤ ਨੇ ਉਨਾਂ ਨੂੰ ਲਿਖਤੀ ਦਰਖਾਸਤ ਦਿੱਤੀ ਹੈ ਕਿ ਲੁਧਿਆਣੇ ਦਾ ਨਵੀਨ ਗੁਪਤਾ ਨਾਮੀ ਇੱਕ ਸ਼ਰਾਰਤੀ ਅਨਸਰ ਜੋ ਸ਼ਿਵ ਸੈਨਾ ਦਾ ਆਗੂ ਕਹਾਂਉਦਾ ਹੈ ਨੇ ਸੰਤ ਭਿੰਡਰਾਂਵਾਲਿਆਂ ਬਾਰੇ ਗਲਤ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਹੈ।ਉਨਾਂ ਕਿਹਾ ਕਿ ਅਜਿਹੀ ਕੋਸ਼ਿਸ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਲਾਂਬੂ ਲਾਉਣ ਵਰਗੀ ਹੈ।ਉਨਾਂ ਨੇ ਸੂਬਾ ਸਰਕਾਰ ਨੂੰ ਕਿਹਾ ਕਿ ਉਹ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਭੜਕਾਉਣ ਦੇ ਦੋਸ਼ਾਂ ਤਹਿਤ ਉਕਤ ਅਨਸਰ ਖਿਲਾਫ ਸਖਤ ਕਾਰਵਾਈ ਕਰੇ।ਜਥੇਦਾਰ ਨੇ ਬੀਤੇ ਦਿਨੀ ਜੇਲ੍ਹ ਵਿੱਚ ਅਕਾਲ ਚਲਾਣਾ ਕਰ ਗਏ ਭਾਈ ਹਰਮੰਦਿਰ ਸਿੰਘ ਮਿੱਟੂ ਦੇ ਅਕਾਲ ਚਲਾਣੇ ਮੌਕੇ ਭੰਗੜਾ ਪਾਉਣ ਵਾਲੇ ਕੁਝ ਅਨਸਰਾਂ ਖਿਲਾਫ ਵੀ ਸਰਕਾਰ ਤੋਂ ਸਖਤ ਕਾਰਵਾਈ ਮੰਗੀ ਹੈ।

Send this to a friend