ਧਰਮ ਪ੍ਰਚਾਰ ਦੀ ਲੜੀ ਰਹੇਗੀ ਨਿਰੰਤਰ ਜਾਰੀ : ਸੰਤ ਦਾਦੂਵਾਲ
ਬਾਘਾਪੁਰਾਣਾ, 18 ਫਰਵਰੀ (ਪੰਜਾਬ ਟਾਈਮਜ਼ ਬਿਊਰੋ)-ਸਿੱਖ ਧਰਮ ਦੀ ਮਾਣ ਮਰਿਯਾਦਾ ਲਈ ਹਮੇਸ਼ਾ ਤਤਪਰ ਰਹਿਣ ਵਾਲੇ ਉ¤ਘੇ ਸਿੱਖ ਪ੍ਰਚਾਰਕ ਅਤੇ ਪੰਥਕ ਸੇਵਾ ਲਹਿਰ ਦੇ ਮੁਖੀ ਸੰਤ ਬਾਬਾ ਬਲਜੀਤ ਸਿੰਘ ਜੀ ਖਾਲਸਾ ਨੇ ਸਿੱਖਾਂ ਦੀ ਅਜ਼ਾਦੀ ਲਈ ਵਿ¤ਢੇ ਸੰਘਰਸ਼ ਵਿੱਚ ਸ਼ਹੀਦ ਹੋਏ ਅਮਰ ਸ਼ਹੀਦ ਭਾਈ ਗੁਰਜੰਟ ਸਿੰਘ ਜੀ ਦੇ ਜਨਮ ਨਗਰ ਬੁੱਧਸਿੰਘ ਵਾਲਾ ਜ਼ਿਲ੍ਹਾ ਮੋਗਾ ਵਿਖੇ ਸਜਾਏ ਤਿੰਨ ਗੁਰਮਤਿ ਚੇਤਨਾ ਸਮਾਗਮਾਂ ਵਿੱਚ ਸਿੱਖ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਧਰਮ ਪ੍ਰਚਾਰ ਦੀ ਲੜੀ ਨਿਰੰਤਰ ਜਾਰੀ ਰਹੇਗੀ। ਇਨ੍ਹਾਂ ਸਮਾਗਮਾਂ ਵਿੱਚ ਹਜ਼ਾਰਾਂ ਸੰਗਤਾਂ ਸ਼ਮੂਲੀਅਤ ਕਰ ਰਹੀਆਂ ਹਨ ਅਤੇ ਸੈਂਕੜੇ ਪ੍ਰਾਣੀ ਨਸ਼ੇ, ਪਤਿਤਪੁਣਾ, ਪਾਖੰਡਵਾਦ ਛੱਡ ਕੇ ਗੁਰਬਾਣੀ ਗੁਰੂ ਦੇ ਲੜ ਲੱਗ ਰਹੇ ਹਨ। ਭਾਵੇਂ ਕਿ ਪਾਖੰਡੀ ਲੋਕ ਅਤੇ
ਸਰਕਾਰਾਂ ਦਹਿਸ਼ਤਵਾਦ ਦਾ ਮਾਹੌਲ ਸਿਰਜ ਕੇ ਇਨ੍ਹਾਂ ਸਮਾਗਮਾਂ ਦੀ ਧਰਮ ਪ੍ਰਚਾਰ ਲੜੀ ਨੂੰ ਰੋਕਣਾ ਚਾਹੁੰਦੇ ਹਨ ਪਰ ਅਕਾਲ ਪੁਰਖ ਦੀ ਕਿਰਪਾ ਅਤੇ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਇਹ ਸੇਵਾ ਪ੍ਰਚਾਰ ਦੇ ਕਾਰਜ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਜਿਵੇ ਭਗਤਾਂ ਨੇ ਕਾਂਸ਼ੀ ਬਨਾਰਸ ਵਿੱਚ ਰਹਿ ਕੇ ਪ੍ਰੀਵਰਤਨ ਦੀ ਗੱਲ ਕੀਤੀ ਅਤੇ ਪ੍ਰੀਵਰਤਨ ਲਿਆਂਦਾ, ਇਸੇ ਤਰ੍ਹਾਂ ਸਿੱਖ ਗੁਰੂ ਸਾਹਿਬਾਨਾਂ ਨੇ ਜ਼ਬਰ-ਜ਼ੁਲਮ ਨਾਲ ਟੱਕਰ ਲੈ ਕੇ ਪ੍ਰੀਵਰਤਨ ਲਿਆਂਦਾ ਭਾਵੇਂ ਉਹ ਰੂਹਾਨੀਅਤ ਸੀ, ਚਾਹੇ ਰਾਜਨੀਤਿਕ, ਉਨ੍ਹਾਂ ਮਹਾਨ ਕੁਰਬਾਨੀਆਂ ਕੀਤੀਆਂ। ਅੱਜ ਵੀ ਸਾਨੂੰ ਗੁਰੂਆਂ, ਸੰਤਾਂ ਭਗਤਾਂ ਅਤੇ ਸ਼ਹੀਦਾਂ ਦੇ ਪਾਏ ਪੂਰਨਿਆਂ ਉ¤ਪਰ ਚੱਲ ਕੇ ਪ੍ਰੀਵਰਤਨ ਲਿਆਉਣਾ ਚਾਹੀਦਾ ਹੈ।
ਇਸ ਸਮੇਂ ਇਲਾਕੇ ਦੇ ਬਹੁਤ ਸਾਰੇ ਇਤਿਹਾਸਿਕ ਨਗਰਾਂ ਜਿਵੇਂ ਲਧਾਈਕੇ ਰੋਡੇ, ਲੰਘੇਆਣਾ, ਚੰਨੂੰਵਾਲਾ, ਨੱਥੂਵਾਲਾ, ਰਾਜੇਆਣਾ, ਸਾਹੋਕੇ, ਬਰਗਾੜੀ, ਝੱਖ਼ੜਵਾਲਾ, ਕੋਠਾ ਗੁਰੂ, ਭਗਤਾ ਭਾਈਕਾ ਅਤੇ ਹੋਰ ਥਾਵਾਂ ਤੋਂ ਸਿੱਖ ਸੰਗਤਾਂ ਅਤੇ ਸ਼ਹੀਦ ਪਰਿਵਾਰਾਂ ਨੇ ਸ਼ਮੂਲੀਅਤ ਕੀਤੀ। ਇਸ ਸਮੇਂ ਅੰਮ੍ਰਿਤ ਸੰਚਾਰ ਵਿੱਚ 45 ਪ੍ਰਾਣੀਆਂ ਨੇ ਅੰਮ੍ਰਿਤਪਾਨ ਕੀਤਾ। ਸਮਾਪਤੀ ’ਤੇ ਸੰਤ ਦਾਦੂਵਾਲਿਆਂ ਨੇ ਸ਼ਹੀਦ ਪਰਿਵਾਰਾਂ ਦਾ ਸਨਮਾਨ ਕੀਤਾ ਜਿਨ੍ਹਾਂ ਵਿੱਚ ਵਿਸ਼ੇਸ਼ ਸ਼ਹੀਦ ਭਾਈ ਗੁਰਜੰਟ ਸਿੰਘ ਜੀ ਬੁੱਧਸਿੰਘ ਵਾਲਾ ਦੇ ਸਤਿਕਾਰਯੋਗ ਮਾਤਾ ਬੀਬੀ ਸੁਰਜੀਤ ਕੌਰ ਜੀ ਅਤੇ ਭਤੀਜੇ ਭਾਈ ਭੁਪਿੰਦਰ ਸਿੰਘ ਜੀ ਸ਼ਾਮਿਲ ਹਨ। ਨਗਰ ਪੰਚਾਇਤ, ਗੁਰਦੁਆਰਾ ਪ੍ਰਬੰਧਕ ਕਮੇਟੀ, ਕਲੱਬ ਦੇ ਨੌਜਵਾਨ ਅਤੇ ਨਗਰ ਨਿਵਾਸੀਆਂ ਵੱਲੋ ਸੰਤ ਦਾਦੂਵਾਲਿਆਂ ਅਤੇ ਜੱਥੇ ਦੇ ਸਿੰਘਾਂ ਦੇ ਨਾਲ ਬਾਬਾ ਅਵਤਾਰ ਸਿੰਘ ਸਾਧਾਂਵਾਲੇ, ਬਾਬਾ ਗੁਰਵਿੰਦਰ ਸਿੰਘ ਡੇਮਰੂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਅਤੇ ਧੰਨਵਾਦ ਕੀਤਾ ਗਿਆ। ਗੁਰੂ ਕਾ ਲੰਗਰ ਤਿੰਨੇ ਦਿਨ ਅਤੁੱਟ ਵਰਤਿਆ।