ਆਸਿਫ਼ਾ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਭਗਤਾ ਭਾਈ ਕਾ ’ਚ ਕੈਂਡਲ ਮਾਰਚ ਕੱਢਿਆ

ਭਗਤਾ ਭਾਈ ਕਾ, 18 ਅਪਰੈਲ (ਸਵਰਨ ਸਿੰਘ ਭਗਤਾ)- ਜੰਮੂ ਦੇ ਕਠੂਆ ਸ਼ਹਿਰ ਵਿਚ ਬਲਾਤਕਾਰ ਤੋਂ ਬਾਅਦ ਅੱਠ ਸਾਲਾ ਬੱਚੀ ਆਸਿਫ਼ਾ ਕੀਤੀ ਗਈ ਹੱਤਿਆ ਨੂੰ ਲੈ ਕੇ ਲੋਕਾਂ ਵਿਚ ਰੋਹ ਵਧਦਾ ਜਾ ਰਿਹਾ ਹੈ ਅਤੇ ਦੋਸ਼ੀਆਂ ਨੂੰ ਸਜਾ ਦਿਵਾਉਣ ਲਈ ਲੋਕ ਸੜਕਾਂ ’ਤੇ ਉਤਰ ਆਏ ਹਨ। ਸ਼ਹਿਰ ਵਿਚ ਵਖ-ਵਖ ਸਮਾਜਿਕ ਜੱਥੇਬੰਦੀਆਂ ਵੱਲੋਂ  ਆਸਿਫ਼ਾ ਦੇ ਕਾਤਲਾਂ ਨੂੰ ਸਜਾ ਦਿਵਾਉਣ ਲਈ ਕੈਂਡਲ ਮਾਰਚ ਕੱਢਿਆ ਗਿਆ। ਜਿਸ ਵਿਚ ਵੱਡੀ ਗਿਣਤੀ ਵਿਚ ਲੋਕ ਸ਼ਾਮਿਲ ਹੋਏ। ਜਿਕਰਯੋਗ ਹੈ ਕਿ ਇਸ ਮਾਰਚ ਵਿਚ ਔਰਤਾਂ ਵੀ ਸ਼ਾਮਿਲ ਹੋਈਆਂ। ਇਸ ਸਮੇਂ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਅੱਠ ਸਾਲਾ ਮਾਸੂਮ ਬੱਚੀ ਨਾਲ ਕੀਤਾ ਗਿਆ ਅਣ-ਮਨੁੱਖੀ ਵਿਵਹਾਰ ਦੀ ਨਿੰਦਾ ਲਈ ਕੋਈ ਸ਼ਬਦ ਨਹੀਂ ਹਨ।
ਬੁਲਾਰਿਆਂ ਨੇ ਦੋਸ਼ ਲਗਾਇਆ ਮਾਸੂਮ ਬੱਚੀ ਨੂੰ ਮੰਦਰ ਵਿਚ ਜਾਨਵਰਾਂ ਵਾਂਗ ਨੋਚਿਆ ਗਿਆ ਆਪਣੇ ਜ਼ੁਰਮ ਛੁਪਾਉਣ ਖਾਤਿਰ ਉਸ ਦਾ ਕਤਲ ਕਰ ਦਿੱਤਾ ਗਿਆ। ਸ਼ਹਿਰ ਦੇ ਮੁੱਖ ਚੌਂਕ ਤੋਂ ਸ਼ੁਰੂ ਹੋਇਆ ਕੈਂਡਲ ਮਾਰਚ ਵਖ ਵਖ ਬਜਾਰਾਂ ਵਿਚੋਂ ਹੁੰਦਾ ਹੋਇਆ ਇਤਿਹਾਸਕ ਭੂਤਾਂ ਵਾਲੇ ਖੂਹ ’ਤੇ ਸਮਾਪਤ ਹੋਇਆ। ਮਾਰਚ ਦੌਰਾਨ ਲੋਕ ’ਆਸਿਫ਼ਾ ਹਮ ਸ਼ਰਮਿੰਦਾ ਹੈ- ਤੇਰੇ ਕਾਤਿਲ ਜਿੰਦਾ ਹੈ’, ’ਵੀ ਵਾਟ ਜਸਟਿਸ’ ਆਦਿ ਦੇ ਨਾਅਰੇ ਲਗਾ ਰਹੇ ਸਨ। ਇਸ ਮਾਰਚ ਵਿਚ ਹੋਰਨਾਂ ਤੋਂ ਇਲਾਵਾ ਅਧਿਆਪਕ ਆਗੂ ਜਤਿੰਦਰ ਸਿੰਘ ਭੱਲਾ, ਕੁਮੈਂਟੇਟਰ ਰੁਪਿੰਦਰ ਜਲਾਲ, ਕਰਮਜੀਤ ਕੌਰ ਸਿਰੀਏਵਾਲਾ, ਸਵਰਨਜੀਤ ਸ਼ੰਮੀ, ਪਰਪਿੰਦਰ ਕੁਮਾਰ ਟੀਨਾ, ਹਰਮੇਸ਼ ਵਰਮਾ, ਰਣਧੀਰ ਸਿੰਘ ਧੀਰਾ, ਪੱਪਾ ਗੀਤਕਾਰ, ਰਾਜਵਿੰਦਰ ਸਿੰਘ, ਬੂਟਾ ਸਿੰਘ ਖਾਲਸਾ, ਮੁਹੰਮਦ ਕਾਸਿਬ, ਮੁਹੰਮਦ ਸ਼ਰੀਫ਼, ਗਗਨ ਥਰਾਜ, ਡਾ. ਕੁਲਜੀਤ ਸਿੰਘ, ਅਵਤਾਰ ਤਾਰੀ, ਸ਼ੰਮਾ ਸਿੱਧੂ, ਪੱਪਾ ਭਗਤਾ, ਕਰਨ ਦੂਆ, ਮਨਜਿੰਦਰ ਥਰਾਜ, ਸੁਖਚੈਨ ਸਿੰਘ ਖਾਲਸਾ, ਭਗਤ ਬਾਜਾਖਾਨਾ, ਹਨੀ ਗਰਗ, ਗੁਰਪ੍ਰੀਤ ਥਰਾਜ, ਅੰਕੁਸ਼ ਸ਼ਰਮਾਂ, ਬੱਬੂ ਭਾਈਕਾ, ਸੰਟੀ ਖਾਲਸਾ, ਗੋਰਾ ਭਾਈ ਰੂਪਾ, ਭਗਤ ਬਾਜਾਖਾਨਾ ਅਤੇ ਕਦਮ ਕਲੱਬ ਸਿਰੀਏਵਾਲਾ ਆਦਿ ਸ਼ਾਮਿਲ ਸਨ।

Send this to a friend