ਲਹਿਰਾ ਮੁਹੱਬਤ ਥਰਮਲ ਫਾਟਕ ’ਤੇ ਦੋ ਕਾਰਾਂ ’ਚ ਟੱਕਰ

ਰੋਡ ਫਾਟਕ ਭੀੜਾ ਹੋਣ ਕਾਰਨ ਵਾਪਰ ਰਹੇ ਨੇ ਹਾਦਸੇ

ਲ਼ਹਿਰਾ ਮੁਹੱਬਤ, 18 ਅਪ੍ਰੈਲ (ਜਗਤਾਰ ਸਿੰਘ ਬਾਠ)- ਗੁਰੂੁ ਹਰਿਗੋਬਿੰਦ ਤਾਪ ਬਿਜਲੀ ਘਰ ਦੇ ਕੋਲ ਰੇਲਵੇ ਫਾਟਕ ਦੇ ਨੈਸ਼ਨਲ ਹਾਈਵੇਅ-7 ’ਤੇ ਦੋ ਕਾਰਾਂ ਵਿਚਕਾਰ ਹਾਦਸਾ ਵਾਪਰ ਗਿਆ।ਰਿਸ ਮੌਕੇ ਕਾਰ ਚਾਲਕ ਹੈਰਤ ਕੁਮਾਰ ਪੁੱਤਰ ਮੋਹਨ ਲਾਲ ਵਾਸੀ ਭੁੱਚੋ ਮੰਡੀ ਨੇ ਕਿਹਾ ਕਿ ਉਹ ਆਪਣੀ ਹੰਡੁਈ ਕੈਰੇਟਾ ਕਾਰ ਨੰ ਪੀ.ਬੀ 03 ਏ.ਜੇ 7701 ਰਾਹੀਂ ਰਾਮਪੁਰਾ ਵੱਲ ਜਾ ਰਿਹਾ ਸੀ ਪਿਛੋਂ ਆ ਰਹੀ ਕਾਰ ਹੌਡਾ ਸਿਟੀ ਨੰ. ਸੀ.ਐਚ 01 ਏ ਐਕਸ – 1501 ਨੇ ਪਿੱਛੇ ਤੋਂ ਮੇਰੀ ਕਾਰ ਨੂੰ ਟੱਕਰ ਮਾਰ ਦਿੱਤੀ।ਜਿਸ ਨਾਲ ਸੰਤੁਲਨ ਬਿਗੜ ਗਿਆ ਤੇ ਗੱਡੀ ਤਿੰਨ ਪਲਟੇ ਖਾ ਕੇ ਲੋਹੇ ਦੇ ਸੇਫਟੀ ਬੈਨਰ ਤੋੜ ਕੇ ਰੇਲਵੇ ਟਰੈਕ ਵਿਚਕਾਰ ਜਾ ਡਿੱਗੀ। ਇਸ ਤੋਂ ਇਲਾਵਾ ਹੌਡਾ ਸਿਟੀ ਕਾਰ ਦੀ ਟੱਕਰ ਨੇ ਰੇਲਵੇ ਫਾਟਕ ਨੂੰ ਬੰਦ ਕਰਨ ਵਾਲਾ ਗਮਲਾ ਤੋੜ ਦਿੱਤਾ ਹੈ। ਦੋਵੇਂ ਕਾਰਾਂ ਦੇ ਚਾਲਕ ਸੁਰੱਖਿਅਤ ਹਨ। ਪਤਾ ਲੱਗਾ ਹੈ ਕਿ ਮਾਰਕਫੈਡ ਦੇ ਜ਼ਿਲ੍ਹਾ ਮੈਨੇਜ਼ਰ ਗੁਰਦੇਵ ਸਿੰਘ ਦੀ ਹਾਦਸਾ ਗ੍ਰਸਤ ਹੌਡਾ ਸਿਟੀ ਕਾਰ ਨੂੰ ਉਸ ਦਾ ਡਰਾਇਵਰ ਹੀ ਲੈ ਕੇ ਜਾ ਰਿਹਾ ਸੀ ।ਰੇਲਵੇ ਮੁਲਾਜ਼ਮਾ ਦਾ ਕਹਿਣਾ ਹੈ ਕਿ ਕਰੀਬ 3.30 ਵਜੇ ਵਾਪਰੇ ਹਾਦਸੇ ਦੌਰਾਨ ਮੌਕੇ ’ਤੇ ਥਰਮਲ ਪਲਾਂਟ ਦੇ ਅੰਦਰ ਜਾਣ ਲਈ ਕੋਲੇ ਦਾ ਭਰਿਆ ਲੋਡ ਫਾਟਕ ਨੇੜੇ 1.25 ਮਿੰਟ ਲੇਟ ਇੰਟਰ ਹੋਇਆ ਹੈ। ਇਸ ਸਮੇਂ ਮੌਕੇ ਦੇ ਚਸ਼ਮਦੀਦ ਆਪਣਾ ਪੰਜਾਬ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਢਿੱਲੋਂ ਸਮੇਤ ਹਾਜਰ ਲੋਕਾਂ ਤੇ ਪ੍ਰਭਾਵਿਤ ਕਾਰ ਚਾਲਕਾਂ ਦਾ ਕਹਿਣਾ ਹੈ ਕਿ ਨੈਸ਼ਨਲ ਹਾਈਵੇਅ ਅਥਾਰਟੀ ਦੀ ਅਣਗਹਿਲੀ ਕਾਰਨ ਹਾਦਸੇ ਵਾਪਰ ਰਹੇ ਹਨ।ਰਾਹਗੀਰਾਂ ਦੀ ਸੁਰੱਖਿਆ ਲਈ ਫਾਟਕ ਤੋਂ ਪਹਿਲਾਂ ਸਪੀਡ ਬਰੇਕਰ ਜਾਂ ਰੋਡ ਭੀੜਾ ਹੋਣ ਦਾ ਸਾਈਨ ਬੋਰਡ ਨਹੀਂ ਲਾਇਆ। ਜਸ ਨਾਲ ਵਾਹਨ ਚਾਲਕ ਅੱਗੇ ਤੋਂ ਸੁਚੇਤ ਹੋ ਕੇ ਚੱਲੇ।ਰੋਡ ਫਾਟਕਾਂ ਕੋਲੋਂ ਭੀੜਾ ਹੋਣ ਕਾਰਨ ਹਾਦਸੇ ਵਾਪਰ ਰਹੇ ਹਨ। ਇਸ ਸਬੰਧ ’ਚ ਨੈਸ਼ਨਲ ਹਾਈਵੇਅ ਦੇ ਅਧਿਕਾਰੀ ਨੀਰਜ ਭੰਡਾਰੀ ਨਾਲ ਰਾਬਤਾ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਥੋਂ ਰੋਡ ਚੌੜਾ ਕਰਨ ਲਈ ਅਸੀਂ ਥਰਮਲ ਪਲਾਂਟ ਮੈਨਜ਼ਮੈਂਟ ਨੂੰ ਕਈ ਵਾਰ ਪੱਤਰ ਲਿਖ ਚੁੱਕੇ ਹਾਂ ਅੱਗੇ ਇਹ ਕੰਮ ਰੇਲਵੇ ਮਹਿਕਮਾ ਨੇ ਕਰਨਾ ਹੈ।ਜੋ ਬਹੁਤ ਜਿਆਦਾ ਲੇਟ ਕਰ ਰਿਹਾ ਹੈ।ਇਸ ਕਾਰਨ ਹਾਈਵੇਅ ਅਥਾਰਟੀ ਦੇ ਕਾਫੀ ਕੰਮ ਪ੍ਰਭਾਵਿਤ ਹੋ ਰਹੇ ਹਨ। ਲ਼ਹਿਰਾ ਮੁਹੱਬਤ ਥਰਮਲ ਪਲਾਂਟ ਨੇੜੇ ਨੈਸ਼ਨਲ ਹਾਈਵੇਅ ਦੇ ਰੇਲਵੇ ਫਾਟਕ ’ਤੇ ਹਾਦਸਾ ਗ੍ਰਸਤ ਕਾਰਾਂ ਪਾਸੇ ਕਰਦੇ ਹੋਏ ਸੇਫਟੀ ਮੁਲਾਜ਼ਮ ਤੇ ਰਾਹਗੀਰ।

Send this to a friend