ਚੌਕ ਮਹਿਤਾ/ਅੰਮ੍ਰਿਤਸਰ, 18 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਪਟਿਆਲਾ ਜੇਲ੍ਹ ’ਚ ਕੈਦ ਨਾਮਵਰ ਖਾੜਕੂ ਹਰਮਿੰਦਰ ਸਿੰਘ ਮਿੰਟੂ ਦੀ ਅਜ ਅਚਾਨਕ ਹੋਈ ਮੌਤ ਨੂੰ ਸ਼ੱਕੀ ਗਰਦਾਨਦਿਆਂ ਉਚ ਪੱਧਰੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਉਹਨਾਂ ਵਲੋਂ ਭਾਈ ਮਿੰਟੂ ’ਤੇ ਪਰਿਵਾਰ ਨਾਲ ਗਹਿਰਾ ਦੁਖ ਪ੍ਰਗਟ ਕੀਤਾ ਗਿਆ। ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਜੇਲ੍ਹ ਅੰਦਰ ਹੋਈ ਅਚਨਚੇਤ ਮੌਤ ਕਈ ਖ਼ਦਸ਼ੇ ਪੈਦਾ ਕਰਦੀ ਹੈ, ਕਿਉਂਕਿ ਭਾਈ ਮਿੰਟੂ ਪਿਛਲੇ ਦਿਨੀਂ ਕਈ ਕੇਸਾਂ ’ਚੋਂ ਬਰੀ ਹੋਏ ਸਨ।