ਪੰਜਾਬ ਮੰਤਰੀ ਮੰਡਲ ’ਚ ਵਿਸਥਾਰ 19 ਨੂੰ ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਸੰਕੇਤ

ਨਵਜੋਤ ਸਿੱਧੂ ਕੇਸ ਵਿੱਚ ਅਕਾਲੀਆਂ ਨੂੰ ਪਾਸੇ ਰਹਿਣ ਲਈ ਆਖਿਆ

ਚੰਡੀਗੜ੍ਹ, 16 ਅਪ੍ਰੈਲ- ਲੰਬੇ ਸਮੇਂ ਤੋਂ ਲਟਕਿਆ ਆ ਰਿਹਾ ਪੰਜਾਬ ਮੰਤਰੀ ਮੰਡਲ ਦਾ ਵਿਸਥਾਰ 19 ਅਪ੍ਰੈਲ ਨੂੰ ਹੋ ਸਕਦਾ ਹੈ।ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਵਿਖੇ ਪਤਰਕਾਰਾਂ ਨਾਲ ਗਲਬਾਤ ਦੌਰਾਨ ਇਸ ਤਰ੍ਹਾਂ ਦੇ ਸੰਕੇਤ ਦਿਤੇ ਹਨ। ਮੁਖ ਮੰਤਰੀ ਨੇ ਕਿਹਾ ਕਿ ਉਹ 18 ਅਪ੍ਰੈਲ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰ੍ਰਧਾਨ ਸ੍ਰੀ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਲਈ ਦਿਲੀ ਜਾ ਰਹੇ ਹਨ ਅਤੇ ਇਸ ਮੁਲਾਕਾਤ ਤੋਂ ਬਾਅਦ 19 ਨੂੰ ਪੰਜਾਬ ਕੈਬਨਿਟ ਦਾ ਵਿਸਥਾਰ ਕੀਤਾ ਜਾ ਸਕਦਾ ਹੈ।ਸ੍ਰੀ ਰਾਹੁਲ ਗਾਂਧੀ ਨਾਲ ਮੀਟਿੰਗ ਵਿਚ ਇਹ ਤੈਅ ਹੋ ਸਕਦਾ ਹੈ ਕਿ ਕੈਬਿਨਟ ਵਿਸਥਾਰ ਵਿਚ ਕਿਸ ਨੂੰ ਥਾਂ ਮਿਲ ਸਕਦੀ ਹੈ।ਇਸ ਮੀਟਿੰਗ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਵੀ ਮੌਜੂਦ ਹੋ ਸਕਦੇ ਹਨ।ਪੱਤਰਕਾਰਾਂ ਨਾਲ ਗੱਲਬਾਤ ਸਮੇਂ ਕੈਪਟਨ ਦੇ ਨਾਲ ਪੰਜਾਬ ਕਾਂਗਰਸ ਦੀ ਇੰਚਾਰਜ ਸ੍ਰੀਮਤੀ ਆਸ਼ਾ ਕੁਮਾਰੀ ਅਤੇ ਅਤੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਵੀ ਮੌਜੂਦ ਸਨ। ਕੈਬਨਿਟ ਮੰਤਰੀ ਬਣਨ ਦੀ ਦੌੜ ਵਿਚ ਪਰਗਟ ਸਿੰਘ, ਰਾਜ ਕੁਮਾਰ ਵੇਰਕਾ, ਅਮਰਿੰਦਰ ਸਿੰਘ ਰਾਜਾ ਵੜਿੰਗ, ਰਾਣਾ ਗੁਰਮੀਤ ਸਿੰਘ ਸੋਢੀ, ਸੰਗਤ ਸਿੰਘ ਗਿਲਜੀਆਂ, ਵਿਜੇ ਇੰਦਰ ਸਿੰਗਲਾ ਆਦਿ ਪ੍ਰਮੁਖ ਨਾਂਅ ਹਨ। ਇਸ ਦੇ ਨਾਲ ਕਈਆਂ ਦੇ ਵਿਭਾਗ ਵੀ ਬਦਲੇ ਜਾ ਸਕਦੇ ਹਨ। ਮੁਖ ਮੰਤਰੀ ਵੱਲੋਂ ਵਰਕਰਾਂ ਖੇਡ ਮੰਤਰੀ ਬਣਾਏ ਜਾਣ ਦੇ ਐਲਾਨ ਕਾਰਨ ਸਾਬਕਾ ਹਾਕੀ ਕਪਤਾਨ ਸ. ਪਰਗਟ ਸਿੰਘ ਦੀ ਦਾਅਵੇਦਾਰੀ ਹੋਰ ਵੀ ਪਕੀ ਹੋ ਗਈ ਸਮਝੀ ਜਾਂਦੀ ਹੈ।ਇਹ ਵਿਸਥਾਰ 2019 ‘ਚ ਆਉਣ ਵਾਲੀ ਚੋਣਾਂ ਨੂੰ ਧਿਆਨ ਵਿਚ ਰਖ ਕੇ ਵੀ ਕੀਤਾ ਜਾਵੇਗਾ। ਇਸ ਵਿਸਥਾਰ ਲਈ 9 ਮੰਤਰੀਆਂ ਦੇ ਨਾਮ ਸਾਹਮਣੇ ਆ ਰਹੇ ਹਨ।

Send this to a friend