ਰਾਮਪੁਰਾ ਫੂਲ, 16 ਅਪ੍ਰੈਲ (ਮਨਪ੍ਰੀਤ ਸਿੰਘ ਗਿੱਲ, ਕੁਲਜੀਤ ਢੀਂਗਰਾ)- ਪਿੰਡ ਮੰਡੀ ਕਲਾਂ ਵਿਖੇ ਬੀਤੀ ਰਾਤ ਇਕ ਵਿਅਕਤੀ ਦਾ ਤੇਜ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਕਤਲ ਕੀਤੇ ਗਏ ਮ੍ਰਿਤਕ ਬੂਟਾ ਸਿੰਘ (45) ਦੇ ਭਰਾ ਚਮਕੌਰ ਸਿੰਘ ਵਲੋਂ ਪੁਲੀਸ ਨੂੰ ਦਿੱਤੇ ਬਿਆਨਾਂ ਮੁਤਾਬਿਕ ਉਹ ਆਪਣੇ ਵੱਡੇ ਭਰਾ ਬੂਟਾ ਸਿੰਘ ਨਾਲ ਢੱਡੇ ਰੋਡ ’ਤੇ ਖੇਤਾਂ ’ਚ ਬਣਾਏ ਮਕਾਨ ’ਚ ਰਹਿੰਦਾ ਹੈ ਅਤੇ 4 ਸਾਲ ਪਹਿਲਾਂ ਬੂਟਾ ਸਿੰਘ ਨੇ ਮੰਡੀ ਕਲਾਂ ਦੇ ਹੀ ਗੁਲਾਬ ਸਿੰਘ ਦੀ ਵਿਧਵਾ ਸੁਖਮੰਦਰ ਕੌਰ ਨਾਲ ਵਿਆਹ ਕਰਵਾ ਲਿਆ ਜਿਸ ਤੋਂ ਉਸ ਦੇ 2 ਲੜਕੇ 12 ਤੇ 14 ਸਾਲ ਦੇ ਹਨ। ਉਨ੍ਹਾਂ 2 ਭਰਾਵਾਂ ਕੋਲ 6 ਕਨਾਲਾਂ ਜਮੀਨ ਹੈ ਜਦ ਕਿ ਉਸ ਦੀ ਭਰਜਾਈ ਦੇ ਨਾਮ ਪਹਿਲੇ ਪਤੀ ਦੀ ਸਾਢੇ 3 ਏਕੜ ਜਮੀਨ ਆਉਂਦੀ ਹੈ। ਉਹ ਖੇਤੀਬਾੜੀ ਦਾ ਕੰਮ ਕਰਦੇ ਹਨ ਅਤੇ 4 ਦਿਨਾਂ ਤੋਂ ਉਨ੍ਹਾਂ ਦੀ ਕਣਕ ਦਾਣਾ ਮੰਡੀ ’ਚ ਸੁੱਟੀ ਹੋਈ ਹੈ ਅਤੇ ਉਦੋਂ ਤੋਂ ਮੈਂ ਕਣਕ ਪਾਸ ਹਾਂ। ਬੀਤੀ ਰਾਤ ਉਨ੍ਹਾਂ ਦੇ ਘਰਾਂ ਦੇ ਇਕ ਲੜਕੇ ਗੱਗੂ ਨੇ ਦਾਣਾ ਮੰਡੀ ’ਚ ਆ ਕੇ ਉਸ ਨੂੰ ਦੱਸਿਆ ਕਿ ਤੇਰੇ ਭਰਾ ਦੀ ਖੂਨ ਨਾਲ ਲੱਥਪਥ ਲਾਸ਼ ਘਰ ਦੇ ਵਿਹੜੇ ’ਚ ਪਈ ਹੈ। ਜਦ ਮੈਂ ਮੌਕੇ ’ਤੇ ਪਹੁੰਚਿਆ ਉਥੇ ਤਾਂ ਬੂਟਾ ਸਿੰਘ ਦੀ ਖੂਨ ਨਾਲ ਲਥਪਥ ਲਾਸ਼ ਵਿਹੜੇ ?ਚ ਪੌੜੀਆਂ ਕੋਲ ਪਈ ਸੀ। ਉਸ ਦੇ ਸਿਰ ?ਤੇ ਤੇਜਧਾਰ ਹਥਿਆਰਾਂ ਅਤੇ ਪਿੱਠ ਤੇ ਡਾਂਗਾਂ ਨਾਲ ਵਾਰ ਕਰ ਕੇ ਕਤਲ ਕੀਤਾ ਗਿਆ ਸੀ। ਉਪਰੰਤ ਮੈ ਪੁਲੀਸ ਨੂੰ ਇਤਲਾਹ ਕੀਤੀ।
ਕੀ ਕਹਿੰਦੇ ਨੇ ਐਸ.ਐਚ.ਓ.- ਇਸ ਮਾਮਲੇ ਸਬੰਧੀ ਥਾਣਾ ਬਾਲਿਆਂਵਾਲੀ ਦੇ ਮੁੱਖ ਅਫਸਰ ਸੰਦੀਪ ਸਿੰਘ ਭਾਟੀ ਨੇ ਕਿਹਾ ਕਿ ਚਮਕੌਰ ਸਿੰਘ ਦੇ ਬਿਆਨਾਂ ਅਨੁਸਾਰ ਨਾਮਾਲੂਮ ਵਿਅਕਤੀਆਂ ਖਿਲਾਫ ਧਾਰਾ 302 ਤਹਿਤ ਕਤਲ ਦਾ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਅਤੇ ਮ੍ਰਿਤਕ ਦੀ ਪਤਨੀ ਸੁਖਮੰਦਰ ਕੌਰ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਜਲਦੀ ਹੀ ਕਾਤਿਲਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।