ਸਕੂਲ ਦੇ ਚੇਅਰਮੈਨ ਸਮੇਤ ਤਿੰਨ ਵਿਰੁੱਧ ਮਾਮਲਾ ਦਰਜ਼
ਚੰਨੋ, 16 ਅਪ੍ਰੈਲ (ਇਕਬਾਲ ਬਾਲੀ)- ਅੱਜ ਸਵੇਰੇ ਸਟੀਲਮੈਨ ਪਬਲਿਕ ਸਕੂਲ ਚੰਨੋਂ ਦੀ ਵਿੱਦਿਆਰਥੀਆਂ ਨਾਲ ਭਰੀ ਇੱਕ ਬੱਸ ਪਿੰਡ ਕਾਲਾਝਾੜ ਨੇੜੇ ਮੁਨਸ਼ੀਵਾਲਾ ਲਿੰਕ ਰੋਡ ਦਰੱਖਤ ਨਾਲ ਟਕਰਾ ਕੇ ਖੇਤਾਂ ਵਿਚ ਜਾ ਪਲਟੀ। ਹਾਦਸੇ ਦੌਰਾਨ ਬੱਸ ਵਿਚ ਕਰੀਬ ਤਿੰਨ ਦਰਜ਼ਨ ਵਿੱਦਿਆਰਥੀ ਸਵਾਰ ਸਨ ਜੋ ਵਾਲ ਵਾਲ ਬੱਚ ਗਏ ਅਤੇ ਜਿੰਨਾਂ ਨੂੰ ਬੱਸ ਦੇ ਸ਼ੀਸ਼ੇ ਤੋੜ ਕੇ ਲੋਕਾਂ ਨੇ ਬਾਹਰ ਕੱਢਿਆ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਇਕੱਠੇ ਹੋਏ ਵਿੱਦਿਆਰਥੀਆਂ ਦੇ ਭੜਕੇ ਮਾਪਿਆਂ ਅਤੇ ਲੋਕਾਂ ਨੇ ਸਕੂਲ ਪ੍ਰਬੰਧਕਾਂ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਅਤੇ ਸਖਤ ਕਾਰਵਾਈ ਦੀ ਮੰਗ ਕਰਦਿਆਂ ਕਾਲਾਝਾੜ ਟੋਲ ਪਲਾਜ਼ਾ ਨੇੜੇ ਚੰਡੀਗੜ-ਬਠਿੰਡਾ ਨੈਸ਼ਨਲ ਹਾਈਵੇ ਨੂੰ ਜਾਮ ਕਰ ਦਿੱਤਾ ਅਤੇ ਇਸ ਮੌਕੇ ਰੋਸ ਜ਼ਾਹਿਰ ਕਰ ਰਹੇ ਮਾਪਿਆਂ ਅਤੇ ਲੋਕਾਂ ਦਾ ਕਹਿਣਾ ਸੀ ਕਿ ਅਜਿਹੇ ਹਾਦਸਿਆਂ ਲਈ ਸਕੂਲ ਪ੍ਰਬੰਧਕ ਹੀ ਸਿੱਧੇ ਰੂਪ ਵਿਚ ਜਿੰਮੇਵਾਰ ਹੋਣੇ ਚਾਹੀਂਦੇ ਹਨ ਇਸ ਲਈ ਹਾਦਸੇ ਵਿਚ ਵੀ ਜਿੰਮੇਵਾਰ ਸਕੂਲ ਪ੍ਰਬੰਧਕਾਂ ਖਿਲਾਫ ਕੇਸ ਦਰਜ਼ ਹੋਣਾ ਚਾਹੀਂਦਾ ਹੈ। ਨੈਸ਼ਨਲ ਹਾਈਵੇ ਜ਼ਾਮ ਹੋ ਜਾਣ ਕਾਰਨ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਮੌਕੇ ਤੇ ਪਹੁੰਚੇ ਐਸਐਚਓ ਭਵਾਨੀਗੜ ਚਰਨਜੀਵ ਲਾਂਬਾ ਅਤੇ ਤਹਿਸੀਲਦਾਰ ਮਨਜੀਤ ਸਿੰਘ ਨੇ ਸਕੂੁਲ ਖਿਲਾਫ ਭੜਕੇ ਮਾਪਿਆਂ ਅਤੇ ਲੋਕਾਂ ਨੂੰ ਸਕੂਲ ਵਿਰੁੱਧ ਸਖਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਪਰ ਇਸਦੇ ਬਾਵਜੂਦ ਵੀ ਲੋਕ ਹਾਈਵੇ ਤੋਂ ਨਹੀਂ ਹਟੇ ਜਿਸ ਕਾਰਨ ਹਾਈਵੇ ਦੇ ਦੋਵਾਂ ਪਾਸੇ ਕਾਫੀ ਦੇਰ ਆਵਾਜਾਈ ਠੱਪ ਹੋਣ ਕਾਰਨ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ। ਕਾਫੀ ਦੇਰ ਬਾਅਦ ਪ੍ਰਸ਼ਾਸਨ ਨੇ ਸਕੂਲ ਪ੍ਰਬੰਧਕਾਂ ਖਿਲਾਫ ਬਣਦੀ ਕਾਰਵਾਈ ਕਰਨ ਲਈ ਕਾਲਾਝਾੜ ਚੰਨੋਂ ਪੁਲਿਸ ਚੌਂਕੀ ਵਿਖੇ ਮੁਜਾਹਰਾ ਕਾਰੀਆਂ ਨੂੰ ਬੁਲਾ ਕੇ ਸ਼ਾਂਤ ਕੀਤਾ।ਇਸ ਸਮੇ ਇੱਕਠੇ ਹੋਏ ਲੋਕਾਂ ਨੇ ਸਕੂਲ ਨੂੰ ਇੱਕ ਕਮੇਟੀ ਬਣਾਉਣ ਲਈ ਕਿਹਾ ਜੋ ਸਮੇ-ਸਮੇ ਤੇ ਬੱਸਾ ਅਤੇ ਡਰਾਇਵਰਾਂ ਦੀ ਚੈਕਿੰਗ ਕਰੇਗੀ। ਇਸ ਸਬੰਧੀ ਸਕੂਲ ਦੀ ਪ੍ਰਿੰਸੀਪਲ ਅੰਜਲੀ ਗੌਡ ਨੇ ਦੱਸਿਆ ਕਿ ਆਸ ਪਾਸ ਦੇ ਪਿੰਡਾਂ ਵਿਚੋਂ ਹਰ ਰੋਜ ਦੀ ਤਰਾਂ ਵਿੱਦਿਆਰਥੀ ਨੂੰ ਲੈ ਕੇ ਆ ਰਹੀ ਸਕੂਲ ਦੀ ਬੱਸ ਅੱਜ ਸਵੇਰੇ ਪਿੰਡ ਮੁਨਸ਼ੀਵਾਲ ਨੇੜੇ ਬੱਸ ਦੇ ਟਾਇਰ ਦਾ ਬੈਰਿੰਗ ਢਿੱਲਾ ਹੋ ਜਾਣ ਕਾਰਨ ਬੇਕਾਬੂ ਹੋ ਕੇ ਪਲਟ ਗਈ। ਉਹਨਾਂ ਦੱਸਿਆ ਕਿ ਬੱਸ ਵਿਚ 35 ਬੱਚੇ ਸਵਾਰ ਸਨ ਜਿੰਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਬੱਸ ਚਾਲਕ ਸਮੇਤ ਸਾਰੇ ਵਿੱਦਿਆਰਥੀ ਪੂਰੀ ਤਰਾਂ ਨਾਲ ਸੁਰੱਖਿਅਤ ਹਨ।ਅਸੀ ਆਪਣੀਆਂ ਬੱਸਾ ਦੀ ਸਮੇ-ਸਮੇ ਤੇ ਦੇਖਭਾਲ ਕਰਦੇ ਰਹਿੰਦੇ ਹਾਂ,ਸਾਡੇ ਕੋਲੇ ਸਾਰੇ ਡਰਾਇਵਰ ਹੈਵੀ ਲਾਇਸੰਸ ਧਾਰਕ ਹਨ। ਇਸ ਸਬੰਧੀ ਡੀ,ਐਸ,ਪੀ,ਸ:ਨਾਹਰ ਸਿੰਘ, ਐਸਐਚਓ ਭਵਾਨੀਗੜ ਚਰਨਜੀਵ ਲਾਂਬਾ ਅਤੇ ਚੌਕੀ ਇੰਨਚਾਰ ਰਾਜਵੰਤ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਕਾਰਵਾਈ ਕਰਦਿਆਂ ਸਕੂਲ ਦੇ ਚੇਅਰਮੈਨ ਜਸਵੀਰ ਸਿੰਘ ਢੀਂਡਸਾ, ਬੱਸ ਡਰਾਈਵਰ ਨਿਰਭੈ ਸਿੰਘ ਅਤੇ ਸਕੂਲ ਦੇ ਟਰਾਂਸਪੋਰਟ ਇੰਚਾਰਜ਼ ਵਿਰੁੱਧ ਮਾਮਲਾ ਦਰਜ਼ ਕਰ ਲਿਆ ਗਿਆ ਹੈ।