ਫ਼ਰੀਦਕੋਟ, 7 ਅਪ੍ਰੈਲ (ਗੁਰਜੀਤ ਰੋਮਾਣਾ)- ਨਾਨਕ ਸ਼ਾਹ ਫ਼ਕੀਰ ਫਿਲਮ ‘ਤੇ ਰੋਕ ਲਗਾਉਣ ਦੀ ਮੰਗ ਨੂੰ ਲੈ ਕੇ ਸਿਖ ਸਟੂਡੈਂਟਸ ਫੈਡਰੇਸ਼ਨ ਸਮੇਤ ਪੰਥਕ ਜਥੇਬੰਦੀਆਂ ਵੱਲੋਂ ਗੁਰਦੁਆਰਾ ਸਿੰਘ ਸਭਾ ਤੋਂ ਲੈ ਕੇ ਸ਼ਹਿਰ ਭਰ ’ਚ ਰੋਸ ਮਾਰਚ ਕੱਢਣ ਉਪਰੰਤ ਜਥੇਬੰਦੀਆਂ ਦੇ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਫਿਲਮ ਨੂੰ ਰਿਲੀਜ ਕੀਤਾ ਗਿਆ ਤਾਂ ਪੰਜਾਬ ਪਧਰ ’ਤੇ ਸੰਘਰਸ਼ ਤੇਜ ਕੀਤਾ ਜਾਵੇਗਾ ’ਤੇ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਰਦਾਸਤ ਨਹੀ ਕੀਤਾ ਜਾਵੇਗਾ। ਰੋਸ਼ ਮਾਰਚ ਦੌਰਾਨ ਭਾਈ ਦਲੇਰ ਸਿੰਘ ਡੋਡ, ਭਾਈ ਕੁਲਦੀਪ ਸਿੰਘ ਖਾਲਸਾ ’ਤੇ ਗੁਰਸੇਵਕ ਸਿੰਘ ਭਾਣਾ ਨੇ ਕਿਹਾ ਕਿ ਪੰਜਾਬ ਭਰ ‘ਚ ਨਾਨਕ ਸ਼ਾਹ ਫਕੀਰ ਫਿਲਮ ਤੇ ਪਾਬੰਦੀ ਲਾਏ ਜਾਣ ਦੀਆਂ ਆਏ ਦਿਨ ਖਬਰਾਂ ਲੱਗ ਰਹੀਆਂ ਹੋਣ ਦੇ ਬਾਵਜੂਦ ਡਾਇਰੈਕਟਰ ਵੱਲੋਂ ਇਸਨੂੰ ਰਿਲੀਜ ਕਰਨ ਦੀਆਂ ਕੋਝੀਆਂ ਚਾਲ੍ਹਾ ਚਲੀਆਂ ਜਾ ਰਹੀਆਂ ਹਨ, ਜੋ ਬਰਦਾਸਤ ਤੋਂ ਬਾਹਰ ਹੈ।ਉਨ੍ਹਾਂ ਕਿਹਾ ਕਿ ਸਮੁਚੇ ਪੰਥ ਦੀ ਪ੍ਰਵਾਨਗੀ ਤੋਂ ਬਿਨ੍ਹਾਂ ਨਾਨਕ ਸ਼ਾਹ ਫਕੀਰ ਫਿਲਮ ਨੂੰ ਜੇ ਰਿਲੀਜ ਕਰਨ ਦੀ ਕੋਸਿਸ ਹੋਈ ਤਾਂ ਕੌਮ ਇਸਨੂੰ ਹਰਗਿਜ਼ ਬਰਦਾਸ਼ਤ ਨਹੀ ਕਰੇਗੀ, ਫਿਲਮ ਦਾ ਡਾਇਰੈਕਟਰ ਪੁਨੀਤ ਸਿੰਕਾ ਫਿਲਮ ਨੂੰ ਰਿਲੀਜ ਕਰਨ ਦੀਆਂ ਨਾਪਾਕ ਕੋਸਿਸ਼ਾਂ ਵਿਚ ਲਗਾ ਹੋਇਆ ਹੈ ਤੇ ਜੇ ਅਜਿਹਾ ਹੁੰਦਾ ਹੈ ਤਾਂ ਸਮੁਚੇ ਪੰਜਾਬ ਅੰਦਰ ਰੋਸ ਮਾਰਚ ਧਰਨੇ ਮੁਜਾਹਰੇ,ਅਰਥੀ ਫੂਕ ਪ੍ਰਦਰਸ਼ਨ ਕੀਤੇ ਜਾਣਗੇ ਤਾਂ ਜੋ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲਿਆਂ ਵਿਰੋਧ ਢੁਕਵੀਂ ਕਾਰਵਾਈ ਅਮਲ ‘ਚ ਲਿਆਂਦੀ ਜਾ ਸਕੇ। ਇਸ ਮੌਕੇ ਉਪਜਿੰਦਰ ਸਿੰਘ, ਰਾਜਵਿੰਦਰ ਸਿੰਘ, ਪਰਮਜੀਤ ਸਿੰਘ, ਜਸਵਿੰਦਰ ਸਿੰਘ, ਸੁਖਦੇਵ ਸਿੰਘ, ਜਸਵੀਰ ਸਿੰਘ, ਬਲਵਿੰਦਰ ਸਿੰਘ, ਜਗਸੀਰ ਸਿੰਘ, ਬਲਜੀਤ ਸਿੰਘ, ਗੁਰਸੇਵਕ ਸਿੰਘ ਕਾਊਣੀ, ਗੁਰਜਿੰਦਰ ਸਿੰਘ ਡੋਡ, ਬਲਦੇਵ ਸਿੰਘ, ਹਰਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ, ਸਤਪਾਲ ਸਿੰਘ, ਜਸਵਿੰਦਰ ਸਿੰਘ, ਗਗਨਦੀਪ ਸਿੰਘ,ਪੂਰਨ ਸਿੰਘ ਆਦਿ ਨੇ ਕਿਹਾ ਕਿ ਨਾਨਕ ਸ਼ਾਹ ਫਕੀਰ ਫਿਲਮ ਕਰਨ ਵਾਲੇ ਜੋ ਅਦਾਕਾਰ ਹਨ,ਉਹ ਕਈ ਅਜਿਹੀਆਂ ਫਿਲਮਾਂ ਵੀ ਕਰ ਚੁਕੀ ਹਨ,ਜੋ ਕੌਮ ਨੂੰ ਪ੍ਰਵਾਨ ਨਹੀ, ਇਸ ਨਹੀ ਅਜਿਹੇ ਐਕਟਰ ਸ੍ਰੀ ਗੁਰੂ ਨਾਨਕ ਦੇਵ ਜੀ ‘ਤੇ ਬੇਬੇ ਨਾਨਕੀ ਦੇ ਰੋਲ ਲਈ ਸਿਖ ਕੌਮ ਨੂੰ ਜਵਾ ਹੀ ਮਨਜੂਰ ਨਹੀ ਜਿਸ ਕਰਕੇ ਤਰੁੰਤ ਫਿਲਮ ਨੂੰ ਬੈਨ ਕੀਤਾ ਜਾਵੇ ‘ਤੇ ਰਿਲੀਜ ਕਰਨ ਤੇ ਪੂਰਨ ਪਾਬੰਧੀ ਲਗਾਈ ਜਾਵੇਗਾ ਤਾਂ ਜੋ ਪੰਜਾਬ ਦੇ ਸ਼ਾਤਮਈ ਮਹੌਲ ਨੂੰ ਖਰਾਬ ਹੋਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕੌਮੀ ਜਥੇਦਾਰਾਂ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿਲੀ ਸਿਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਸਮੇਤ ਪੰਥਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਆਪੋ ਆਪਣੇ ਖੇਤਰਾਂ ਵਿਚ ਫਿਲਮ ਦੇ ਡਾਇਰੈਕਟਰ ਵਿਰੋਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕਰਵਾਉਣ ਤਾਂ ਜੋ ਫਿਲਮ ‘ਤੇ ਪੂਰਨ ਪਾਬੰਧੀ ਲਗਾਈ ਜਾ ਸਕੇ। ਨੌਜਵਾਨ ਬਚਿਆਂ ਨੇ ਵੀ ਰੋਸ਼ ਮਾਰਚ ‘ਚ ਲਿਆ ਹਿਸਾ ਪੰਥਕ ਜਥੇਬੰਦੀਆਂ ਵਲੋਂ ਘੰਟਾ ਘਰ, ਠੰਡੀ ਸੜ੍ਹਕ, ਸਰਕੂਲਰ ਰੋਡ, ਮੇਨ ਬਜਾਰ, ਭਾਈ ਘਨਈਆਂ ਚੌਕ ਸਮੇਤ ਹੋਰ ਸ਼ਹਿਰ ਦੇ ਵਖ ਵਖ ਹਿਸਿਆ ਵਿਚ ਦੀ ਕਢੇ ਗਏ ਰੋਸ ਮਾਰਚ ਦੌਰਾਂਨ ਨਿਕੇ ਨਿਕੇ ਬਚਿਆਂ ਤੋਂ ਇਲਾਵਾ ਨੌਜਵਾਨ ਪੀੜ੍ਹੀ ਨੇ ਵਧ ਚੜ੍ਹ ਕੇ ਸਮੂਲੀਅਤ ਕਰਦੇ ਹੋਏ ਫਿਲਮ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ।