ਅਮਿਤ ਸ਼ਾਹ ਵੱਲੋਂ ਵਿਰੋਧੀ ਧਿਰ ਦੀ ਸੱਪ-ਨੇਵਲੇ ਅਤੇ ਕੁੱਤੇ-ਬਿਲੀ ਨਾਲ ਤੁਲਣਾ

ਭਾਜਪਾ ਨੇ ਮੁੰਬਈ ’ਚ ਮਨਾਇਆ 38ਵਾਂ ਸਥਾਪਨਾ ਦਿਵਸ

ਮੁੰਬਈ, 6 ਅਪ੍ਰੈਲ- ਭਾਰਤੀ ਜਨਤਾ ਪਾਰਟੀ ਦੇ 38ਵੇਂ ਸਥਾਪਨਾ ਦਿਵਸ ਮੌਕੇ ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ਅਮਿਤ ਸ਼ਾਹ ਨੇ ਮੁੰਬਈ ਤੋਂ ਵਿਰੋਧੀ ਧਿਰ ’ਤੇ ਤਿੱਖਾ ਹਮਲਾ ਬੋਲਿਆ ਅਤੇ ਵਰਕਰਾਂ ਨੂੰ 2019 ਲਈ ਹੁਣ ਤੋਂ ਜੁਟਣ ਦੀ ਅਪੀਲ ਕੀਤੀ।ਸ੍ਰੀ ਸ਼ਾਹ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਹਰਮਨਪਿਆਰਤਾ ਦੀ ਤੁਲਨਾ ਹੜ੍ਹ ਨਾਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਅਗੇ ਸਾਰੇ ਦਰੱਖਤ ਡਿੱਗ ਗਏ ਹਨ।ਵਿਰੋਧੀ ਧਿਰ ਦੀ ਇਕਜੁਟਤਾ ਦੀਆਂ ਕੋਸ਼ਿਸ਼ ’ਤੇ ਤਿਖਾ ਵਿਅੰਗ ਕਸਦੇ ਹੋਏ ਸ੍ਰੀ ਸ਼ਾਹ ਨੇ ਕਿਹਾ, ‘‘ਪੂਰਾ ਵਿਰੋਧੀ ਧਿਰ ਇਕਠੇ ਆਉਣ ਦੀ ਗਲ ਕਰ ਰਿਹਾ ਹੈ। ਜਦੋਂ ਹੜ੍ਹ ਆਉਂਦਾ ਹੈ ਤਾਂ ਸਾਰੇ ਦਰਖਤ ਖਤਮ ਹੋ ਜਾਂਦੇ ਹਨ ਅਤੇ ਇਕ ਦਰਖਤ ਬਚਦਾ ਹੈ। ਉਸ ’ਚ ਹੀ ਨੇਵਲਾ, ਸਪ, ਬਿਲੀ ਅਤੇ ਕੁੱਤੇ ਤੋਂ ਲੈ ਕੇ ਸਾਰੇ ਇਕ ਹੀ ਦਰਖਤ ’ਤੇ ਚੜ੍ਹ ਜਾਂਦੇ ਹਨ।ਇਸੇ ਤਰ੍ਹਾਂ ਮੋਦੀ ਦੇ ਹੜ੍ਹ ’ਚ ਸਾਰੇ ਇਕਠੇ ਆ ਗਏ ਹਨ।’’ ਸ੍ਰੀ ਸ਼ਾਹ ਨੇ ਕਿਹਾ ਕਿ ਸ੍ਰੀ ਮੋਦੀ ਦੁਨੀਆ ’ਚ ਸਭ ਤੋਂ ਵਧ ਹਰਮਨਪਿਆਰੇ ਨੇਤਾ ਹਨ।ਭਾਜਪਾ ਦੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਸ਼ਾਹ ਨੇ ਕਿਹਾ ਕਿ ਸਾਰੇ ਲੋਕ ਘਰ-ਘਰ ਜਾਣ ਅਤੇ ਚੋਣਾਂ ਦੀ ਤਿਆਰੀ ਕਰਨ।ਉਨ੍ਹਾਂ ਨੇ ਕਿਹਾ ਕਿ ਭਾਜਪਾ 11 ਕਰੋੜ ਵਰਕਰਾਂ ਨਾਲ ਦੁਨੀਆ ਦੀ ਸਭ ਤੋਂ ਵਡੀ ਪਾਰਟੀ ਹੈ। ਸੰਸਦ ‘ਚ ਜਵਾਬ ਨਾ ਦੇਣ ਦੇ ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ ਦੇ ਦੋਸ਼ ਦੇ ਜਵਾਬ ‘ਚ ਸ਼ਾਹ ਨੇ ਕਿਹਾ,‘‘ਸੰਸਦ ਨੂੰ ਰੋਕਣ ਨੂੰ ਲੈ ਕੇ ਸ਼ਾਹ ਨੇ ਕਿਹਾ ਕਿ ਗੁਲਾਮ ਨਬੀ ਆਜ਼ਾਦ ਕਹਿੰਦੇ ਹਨ ਕਿ ਸਰਕਾਰ ਜਵਾਬ ਨਹੀਂ ਦੇਣਾ ਚਾਹੁੰਦੀ ਪਰ ਕਾਂਗਰਸ ਨੇ ਦੰਗਾ ਕਰ ਕੇ ਸਰਕਾਰ ਨਹੀਂ ਚਲਣ ਦਿਤੀ। ਉਹ ਮੰਚ ਤੈਅ ਕਰ ਲੈਣ, ਅਸੀਂ ਕਿਤੇ ਵੀ ਕਦੇ ਵੀ ਗਲਬਾਤ ਕਰਨ ਲਈ ਤਿਆਰ ਹਾਂ।ਜੰਮੂ-ਕਸ਼ਮੀਰ ਦੇ ਉੜੀ ਸੈਕਟਰ ‘ਚ ਫੌਜ ਦੀ ਛਾਉਣੀ ‘ਤੇ ਹੋਏ ਹਮਲੇ ਤੋਂ ਬਾਅਦ ਸਰਜੀਕਲ ਸਟਰਾਈਕ ‘ਤੇ ਕੇਂਦਰ ਸਰਕਾਰ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਭਾਰਤ ਉਹ ਦੇਸ਼ ਹੈ, ਜਿਸ ਨੇ ਅਤਵਾਦ ‘ਤੇ ਬਦਲਾ ਲਿਆ। ਉਨ੍ਹਾਂ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਲੀਡਰਸ਼ਿਪ ‘ਚ ਇਜ਼ਰਾਇਲ ਅਤੇ ਅਮਰੀਕਾ ਤੋਂ ਬਾਅਦ ਭਾਰਤ ਅਤਵਾਦ ਤੋਂ ਬਦਲਾ ਲੈਣ ਵਾਲਾ ਤੀਜਾ ਦੇਸ਼ ਬਣਿਆ ਹੈ।ਇਸ ਦੌਰ ਨੂੰ ਭਾਜਪਾ ਦਾ ਸਵਰਨ ਕਾਲ ਮੰਨਣ ਤੋਂ ਇਨਕਾਰ ਕਰਦੇ ਹੋਏ ਸ਼ਾਹ ਨੇ ਕਿਹਾ ਕਿ ਇਹ ਸਾਡੇ ਲਈ ਗੋਲਡਨ ਏਜ਼ ਨਹੀਂ ਹੈ।

Send this to a friend