ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਨਵੇਂ ਸੈਂਸ਼ਨ ਦੀਆਂ ਪਾਠ ਪੁਸਤਕਾਂ ਮਿਲਣੀਆਂ ਸ਼ੁਰੂ

ਐਸ.ਏ.ਐਸ. ਨਗਰ 4 ਅਪ੍ਰੈਲ (ਪੀ.ਟੀ.)- ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਨਵੇਂ ਸੈਂਸ਼ਨ 2018-19 ਦੀਆਂ ਪਾਠ ਪੁਸਤਕਾਂ ਸਕੂਲਾਂ ਵਿੱਚ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਸਿੱਖਿਆ ਵਿਭਾਗ ਦੇ ਬੁਲਾਰੇ ਨੇ ਪ੍ਰੈਂਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਸ਼ਰਨਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਐਸ.ਏ.ਐਸ. ਨਗਰ ਵੱਲੋਂ ਮੁੱਖ ਦਫ਼ਤਰ ਵਿਖੇ ਦਿੱਤੀ ਰਿਪੋਰਟਾਂ ਅਨੁਸਾਰ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦੇ ਸਾਰੇ ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਕਿਤਾਬਾਂ ਅਤੇ ਨੌਵੀਂ ਤੇ ਦਸਵੀਂ ਦੇ ਅਨੁਸੁਚਿਤ ਜਾਤੀ ਦੇ ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਕਿਤਾਬਾਂ ਸਰਕਾਰੀ ਸਕੂਲਾਂ ’ਚ ਦਾਖ਼ਲ ਬੱਚਿਆਂ ਦੇ ਹੱਥਾਂ ‘ਚ ਪੜ੍ਹਣ ਲਈ ਪਹੁੰਚ ਰਹੀਆਂ ਹਨ ਅਤੇ ਜ਼ਿਲ੍ਹੇ ਦੇ ਕਈ ਸਕੂਲਾਂ ਵਿੱਚ ਉਹਨਾਂ ਆਪ ਵੀ ਬੱਚਿਆਂ ਦੇ ਹੱਥਾਂ ਵਿੱਚ ਦੇਖ ਚੁੱਕੇ ਹਨ। ਸਰਕਾਰੀ ਕੰਨਿਆ ਸੀਨੀਅਰ ਸੈਂਕੰਡਰੀ ਸਕੂਲ ਸੋਹਾਣਾ ਦੇ ਪ੍ਰਿੰਸੀਪਲ ਊਸ਼ਾ ਮਹਾਜਨ ਨੇ ਵਿਭਾਗ ਦਾ ਧੰਨਵਾਦ ਕਰਦੇ ਕਿਹਾ ਕਿ ਨਵੇਂ ਸੈਂਸ਼ਨ ਦੇ ਪਹਿਲੇ ਦਿਨ ਹੀ ਵਧੀਆ ਕਾਗਜ਼ ‘ਤੇ ਛਪਾਈ ਵਾਲੀਆਂ ਨਵੀਆਂ ਕਿਤਾਬਾਂ ਪ੍ਰਾਪਤ ਕਰਕੇ ਵਿਦਿਆਰਥੀ ਬਹੁਤ ਹੀ ਖੁਸ਼ ਹੋ ਰਹੇ ਹਨ। ਬੁਲਾਰੇ ਨੇ ਦੱਸਿਆ ਕਿ ਵੱਖ-ਵੱਖ ਸਕੂਲਾਂ ਦੇ ਇੰਚਾਰਜਾਂ ਤੇ ਅਧਿਆਪਕਾਂ ਹਰਵਿੰਦਰ ਸਿੰਘ ਗਾਈਡੈਂਸ ਕਾਊਂਸਲਰ ਦਫਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਐਸ.ਏ.ਐਸ. ਨਗਰ, ਸੁਨੀਤਾ ਸਿੰਗਲਾ, ਵਰਿੰਦਰਜੀਤ ਕੌਰ, ਭਾਵਨਾ ਸ਼ਰਮਾ, ਤਲਵਿੰਦਰ ਕੌਰ, ਚਿਤਰਾ ਸ਼ਰਮਾ, ਜਸਵੀਰ ਕੌਰ, ਹਰਲੀਨ ਕੌਰ, ਮੌਨਿਕਾ ਜੌੜਾ, ਬਲਜੀਤ ਕੌਰ, ਮਨਪ੍ਰੀਤ ਕੌਰ, ਅਲੀਸ਼ਾ, ਅੰਮ੍ਰਿਤ ਕੌਰ, ਕੁਲਵਿੰਦਰ ਕੌਰ, ਗੁਰਿੰਦਰ ਕੌਰ, ਰਿਪੁਜੀਤ ਕੌਰ, ਅਰਵਿੰਦਰ ਕੌਰ, ਨਵਨੀਤ ਸਿੰਘ, ਵੀਨਾ ਕੁਮਾਰੀ ਨੇ ਸਿੱਖਿਆ ਵਿਭਾਗ ਪੰਜਾਬ ਦੇ ਸਕੱਤਰ ਕ੍ਰਿਸ਼ਨ ਕੁਮਾਰ ਅਤੇ ਹੋਰ ਸਿੱਖਿਆ ਅਧਿਕਾਰੀਆਂ ਦਾ ਧੰਨਵਾਦ ਕਰਦੇ ਕਿਹਾ ਕਿ ਬੱਚਿਆਂ ਨੇ ਕਿਤਾਬਾਂ ਦੇਖ ਕੇ ਹੀ ਬਹੁਤ ਜਿਆਦਾ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਜਸਵੀਰ ਕੌਰ ਸਾਇੰਸ ਅਧਿਆਪਕਾ ਨੇ ਆਪਣੇ ਤੇ ਬੱਚਿਆਂ ਦੇ ਭਾਵ ਪ੍ਰਗਟ ਕਰਦੇ ਹੋਏ ਕਿਹਾ, ‘‘ਜਦ ਕਿਤਾਬਾਂ ਨਾਲ ਹੋਈ ਬਾਲਾਂ ਦੀ ਪਹਿਲੀ ਮੁਲਾਕਾਤ, ਫੇਰ ਚਾਵਾਂ ਤੇ ਸੱਧਰਾਂ ਨੇ ਕੀਤੀ ਆ ਕੇ ਝਾਤ।’’

Send this to a friend