ਸ. ਰਘੂਜੀਤ ਸਿੰਘ ਵਿਰਕ ਦੀ ਅਗਵਾਈ ’ਚ ਹਰਿਆਣਾ ਦੀ ਸੰਗਤ ਨੇ ਸ੍ਰੀ ਗੁਰੂ ਰਾਮਦਾਸ ਲੰਗਰ ਵਿਖੇ ਕੀਤੀ ਸੇਵਾ

ਵੱਡੀ ਮਾਤਰਾ ਵਿੱਚ ਲੰਗਰ ਲਈ ਰਸਦਾਂ ਭੇਟ

ਅੰਮ੍ਰਿਤਸਰ, 3 ਅਪ੍ਰੈਲ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਵਿਰਕ ਦੀ ਅਗਵਾਈ ਵਿੱਚ ਹਰਿਆਣਾ ਰਾਜ ਦੀਆਂ ਸੰਗਤਾਂ ਨੇ ਅੱਜ ਸ੍ਰੀ ਗੁਰੂ ਰਾਮਦਾਸ ਲੰਗਰ ਵਿਖੇ ਸੇਵਾ ਕੀਤੀ ਤੇ ਵੱਡੀ ਮਾਤਰਾ ਵਿੱਚ ਲੰਗਰ ਲਈ ਰਸਦਾਂ ਭੇਟ ਕੀਤੀਆਂ। ਉਨ੍ਹਾਂ ਵੱਲੋਂ ਇਹ ਲੰਗਰ ਸੇਵਾ ਭਲਕ ਤਕ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਸ. ਰਘੂਜੀਤ ਸਿੰਘ ਵਿਰਕ ਹਰਿਆਣੇ ਦੀਆਂ ਸੰਗਤਾਂ ਸਮੇਤ 2008 ਤੋਂ ਗੁਰੂ ਰਾਮਦਾਸ ਲੰਗਰ ਵਿਖੇ ਹਰ ਸਾਲ ਸੇਵਾ ਕਰਦੇ ਆ ਰਹੇ ਹਨ। ਇਸ ਮੌਕੇ ਸ. ਰਘੂਜੀਤ ਸਿੰਘ ਵਿਰਕ ਨੇ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਚਲਾਈ ਗਈ ਲੰਗਰ ਦੀ ਪ੍ਰਥਾ ਦੁਨੀਆਂ ਦੇ ਧਰਮਾਂ ਵਿੱਚੋਂ ਵਿਲੱਖਣ ਹੈ ਅਤੇ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਲੰਗਰ ’ਚ ਸੇਵਾ ਕਰਕੇ ਆਪਣਾ ਜੀਵਨ ਸਫ਼ਲਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਦੀਆਂ ਸੰਗਤਾਂ ਧੰਨਤਾਯੋਗ ਹਨ ਜਿਨ੍ਹਾਂ ਨੂੰ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸ. ਵਿਰਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੰਗਰ ਸੇਵਾ ਲਈ ਆਟਾ 450 ਕੁਇੰਟਲ, ਦਾਲ 5250 ਕਿਲੋ, ਖੰਡ 6120 ਕਿਲੋ, ਚਾਹ ਪੱਤੀ 57 ਕਿਲੋ, ਦੁੱਧ 48 ਕੁਇੰਟਲ, ਚਾਵਲ 112 ਕੁਇੰਟਲ, ਦੇਸੀ ਘਿਉ 310 ਕਿਲੋ, ਪਿਆਜ਼ 20 ਕੁਇੰਟਲ, ਚਿੱਟੇ ਛੋਲੇ 390, ਕਾਲੇ ਛੋਲੇ 300 ਕਿਲੋ, ਹਲਦੀ 208 ਕਿਲੋ, ਰਿਫਾਇੰਡ 135 ਕਿਲੋ, ਤੇਲ ਸਰੋਂ 60 ਕਿਲੋ, ਵੇਸਣ 175 ਕਿਲੋ, ਅਚਾਰ 575 ਕਿਲੋ, ਅਧਰਕ 110 ਕਿਲੋ, ਹਰੀ ਮਿਰਚ 153 ਕਿਲੋ, ਲਸਣ 90 ਕਿਲੋ, ਸੇਵੀਆ 600 ਕਿਲੋ, ਫੁੱਲ ਵੜੀਆ 100 ਕਿਲੋ, ਜੀਰਾ 60 ਕਿਲੋ, ਗਿਰੀ ਬੁਰਾ 70 ਕਿਲੋ, ਕਾਜੂ 50 ਕਿਲੋ, ਮਗਜ 25 ਕਿਲੋ, ਬਦਾਮ ਗਿਰੀ 75 ਕਿਲੋ, ਸੌਗੀ 75 ਕਿਲੋ, ਬੇਗਨ 1280 ਕਿਲੋ, ਖੀਰਾ 100 ਕਿਲੋ, ਟਮਾਟਰ 150 ਕਿਲੋ, ਚੱਪਣ ਕੱਦੂ 1220 ਕਿਲੋ ਤੇ ਮਸਾਲਾ 65 ਕਿਲੋ ਆਦਿ ਰਸਦਾਂ ਲਿਆਂਦੀਆਂ ਗਈਆਂ ਹਨ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਭੁਪਿੰਦਰ ਸਿੰਘ ਅਸੰਧ, ਬਾਬਾ ਸੁੱਖਾ ਸਿੰਘ ਕਾਰ ਸੇਵਾ ਵਾਲੇ, ਬਾਬਾ ਦਵਿੰਦਰ ਸਿੰਘ ਇਸਰਾਣਾ ਸਾਹਿਬ, ਸ. ਹਰਦੀਪ ਸਿੰਘ ਚੇਅਰਮੈਨ, ਸ. ਬਲਕਾਰ ਸਿੰਘ ਪ੍ਰਧਾਨ, ਸ. ਪ੍ਰਤਾਪ ਸਿੰਘ ਪ੍ਰਧਾਨ ਗੁ: ਸੀਸ ਗੰਜ ਸਾਹਿਬ ਤਰਾਵੜੀ, ਸ. ਪਲਵਿੰਦਰ ਸਿੰਘ ਕਰਨਾਲ, ਸ. ਸੁਖਵੰਤ ਸਿੰਘ ਕਰਨਾਲ, ਸ. ਦਵਿੰਦਰ ਸਿੰਘ ਨੀਲੋਖੇੜੀ, ਸ. ਸੁਖਦੇਵ ਸਿੰਘ ਪਾਨੀਪਤ, ਸ. ਮਨਪ੍ਰੀਤ ਸਿੰਘ ਇੰਚਾਰਜ ਸਿੱਖ ਮਿਸ਼ਨ ਹਰਿਆਣਾ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਅਵਤਾਰ ਸਿੰਘ ਸੈਂਪਲਾ, ਸ. ਲਖਬੀਰ ਸਿੰਘ, ਐਡੀਸ਼ਨਲ ਮੈਨੇਜਰ, ਸ. ਬਲਬੀਰ ਸਿੰਘ ਸੰਘਾ ਇੰਚਾਰਜ ਲੰਗਰ ਤੇ ਸ. ਹਰਜੀਤ ਸਿੰਘ ਆਦਿ ਹਾਜ਼ਰ ਸਨ।

Send this to a friend