ਚੰਡੀਗੜ, 3 ਅਪ੍ਰੈਲ (ਪੀ.ਟੀ.)- ਡਾ. ਤੇਜਿੰਦਰ ਪਾਲ ਸਿੰਘ ਨੂੰ ਅਜ ਸਰਬਸੰਮਤੀ ਨਾਲ ਸੈਂਟਰਲ ਕੌਂਸਲ ਆਫ਼ ਹੋਮਿਓਪੈਥੀ ਲਈ ਚੁਣਿਆ ਗਿਆ ਹੈ। ਇਹ ਅਦਾਰਾ ਭਾਰਤ ਸਰਕਾਰ ਦੇ ਆਯੂਸ਼ ਮੰਤਰਾਲੇ ਦੇ ਅੰਤਰਗਤ ਹੈ।ਉਨਾਂ ਦੀ ਚੋਣ ਸਬੰਧੀ ਐਲਾਨ ਡਾ. ਸੰਜੀਵ ਮਹਾਜਨ, ਰਿਟਰਨਿੰਗ ਅਫਸਰ ਅਤੇ ਪੰਜਾਬ ਮੈਡੀਕਲ ਕੌਂਸਲ ਦੇ ਰਜਿਸਟਰਾਰ ਨੇ ਕੇਂਦਰੀ ਨਿਰੀਖਕ ਡਾ. ਇੰਦਰਾਨਿਲ ਘੋਸ਼ ਮੋਂਡਲ, ਸਹਾਇਕ ਸਲਾਹਕਾਰ, ਆਯੂਸ਼ ਮੰਤਰਾਲਾ, ਭਾਰਤ ਸਰਕਾਰ ਦੀ ਮੌਜੂਦਗੀ ਵਿਚ ਕੀਤਾ।