Skip to content
Independent perspectives. Global stories.
BREAKING

ਰੇਲ ਕਿਰਾਏ ’ਚ ਕੋਈ ਤਬਦੀਲੀ ਨਹੀਂ

Share this story

ਰੇਲ ਮੰਤਰੀ ਵੱਲੋਂ 17 ਏ.ਸੀ. ਅਤੇ 68 ਨਵੀਆਂ ਟ੍ਰੇਨਾਂ ਸ਼ੁਰੂ ਕਰਨ ਦਾ ਐਲਾਨ
image ਨਵੀਂ ਦਿੱਲੀ, 12 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਰੇਲ ਮੰਤਰੀ ਮਲਿਕਾਰੁਜਨ ਖੜਗੇ ਨੇ ਅੱਜ 2014-15 ਦਾ ਅੰਤਰਿਮ ਰੇਲ ਬਜਟ ਲੋਕ ਸਭਾ ਵਿਚ ਪੇਸ਼ ਕੀਤਾ। ਜ਼ਿਕਰਯੋਗ ਹੈ ਕਿ ਆਮ ਚੋਣਾਂ ਨੇੜੇ ਹੋਣ ਕਾਰਨ ਯੂ.ਪੀ.ਏ ਸਰਕਾਰ ਦਾ ਇਹ ਆਖਰੀ ਰੇਲ ਬਜਟ ਹੈ। ਬਜਟ ਪੇਸ਼ ਕਰਨ ਦੌਰਾਨ ਰੇਲ ਮੰਤਰੀ ਨੇ ਕਿਹਾ ਕਿ ਰੇਲਵੇ ਰਾਸ਼ਟਰੀ ਦੇਸ਼ ਦੀ ਏਕਤਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਰੇਲਵੇ ਖੇਤਰ ਵਿਚ ਨਿਵੇਸ਼ ਦੀ ਬਹੁਤ ਲੋੜ ਹੈ, ਇਸ ਲਈ ਇਸ ਵੱਲ ਧਿਆਨ ਦਿਤਾ ਜਾਣਾ ਚਾਹੀਦਾ ਹੈ। ਰੇਲ ਬਜਟ ਦੀਆਂ ਵਿਸ਼ੇਸ਼ਤਾਵਾਂ ਇਸ ਤਰ੍ਹਾਂ ਹਨ, ਯਾਤਰੀ ਕਿਰਾਇਆਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ। ਰੇਲ ਬਜਟ ਵਿਚ 17 ਏ.ਸੀ ਟਰੇਨਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ। 68 ਨਵੀਆਂ ਟ੍ਰੇਨਾਂ ਸ਼ੁਰੂ ਕੀਤੀਆਂ ਜਾਣਗੀਆਂ। ਛਪਰਾ

ਅਤੇ ਧਨਪੁਰੀ ਦੀਆਂ ਫੈਕਟਰੀਆਂ ਵਿੱਚ ਉਤਪਾਦਨ ਸ਼ੁਰੂ। ਰਾਏਬਰੇਲੀ ਦੀ ਕੋਚ ਫੈਕਟਰੀ ਸ਼ੁਰੂ ਕੀਤੀ ਗਈ। ਸ਼ਿਲਾਂਗ ਵੀ ਇਸ ਸਾਲ ਰੇਲ ਨਾਲ ਜੁੜੇਗਾ। ਉਤਰ-ਪੂਰਬ ਵਿਚ ਬ੍ਰਾਡ ਗੇਜ ਲਾਈਨ ਵਿਛਾਈ ਜਾ ਰਹੀ ਹੈ। ਈਟਾਨਗਰ ਨੂੰ ਰੇਲਵੇ ਨੈਟਵਰਕ ਨਾਲ ਜੋੜਿਆ ਜਾਵੇਗਾ। ਮੇਘਾਲਿਆ-ਅਰੁਣਾਚਲ ਤੱਕ ਪਹੁੰਚੇਗੀ ਟ੍ਰੇਨ ਤੇ ਜਲਦੀ ਹੀ ਵੈਸ਼ਨੋ ਦੇਵੀ ਲਈ ਰੇਲ ਸੇਵਾ ਸ਼ੁਰੂ ਹੋਵੇਗੀ।
5400 ਮਾਨਵ ਰਹਿਤ ਲਾਂਘੇ ਖਤਮ
ਰੇਲਵੇ ਵੱਲੋਂ ਸੁਰੱਖਿਆ ਨੂੰ ਹੋਰ ਵਧੀਆ ਬਣਾਉਣ ਲਈ ਕਈ ਕਦਮ ਚੁੱਕੇ ਗਏ ਹਨ ਅਤੇ ਕਈ ਹੋਰ ਕਦਮ ਚੁੱਕੇ ਜਾ ਰਹੇ ਹਨ। ਇਸੇ ਤਹਿਤ ਪਿਛਲੇ ਪੰਜ ਸਾਲਾਂ ਦੌਰਾਨ ਕੁਲ 5400 ਮਾਨਵ ਰਹਿਤ ਲਾਂਘੇ ਸਮਾਪਤ ਕੀਤੇ ਗਏ, 2310 ਲਾਂਘਿਆਂ ’ਤੇ ਚੌਕੀਦਾਰ ਦੀ ਤਾਇਨਾਤੀ ਅਤੇ 3090 ਲਾਂਘਿਆਂ ਨੂੰ ਜਾਂ ਤਾਂ ਬੰਦ ਕੀਤਾ ਗਿਆ ਜਾਂ ਉੱਪਰੀ/ਹੇਠਲੇ ਸੜਕ ਪੁਲਾਂ ਦੇ ਨਿਰਮਾਣ ਕੀਤੇ ਗਏ। ਕੁਝ ਹੋਰ ਸੁਰੱਖਿਆ ਉਪਾਅ ਵੀ ਕੀਤੇ ਗਏ ਹਨ ਜਿਵੇਂ ਦਾਨਪੁਨੀ ’ਚ ਡੀਜ਼ਲ ਕੰਪੋਨੈਂਟ ਫੈਕਟਰੀ ਸ਼ੁਰੂ ਹੋ ਗਈ ਹੈ ਅਤੇ ਇਸ ’ਚ ਉਤਪਾਦਨ ਵੀ ਆਰੰਭ ਹੋ ਗਿਆ ਹੈ। ਕਸ਼ਮੀਰ ਵਾਦੀ ਵਿੱਚ ਰੇਲ ਯਾਤਰਾ ਲਈ ਵਿਰੋਧੀ ਮੌਸਮੀ ਹਾਲਾਤ ਲਈ ਵਿਸ਼ੇਸ਼ ਰੂਪ ਨਾਲ ਬਣਾਏ ਗਏ ਸਵਾਰੀ ਡੱਬਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜ਼ਿਆਦਾ ਭਾਰ ਲੈ ਕੇ ਜਾਣ ਦੀ ਸਮਰੱਥਾ ਵਾਲੇ ਜੰਗਰੋਧੀ ਅਤੇ ਹਲਕੇ ਭਾਰ ਵਾਲੇ ਤੇ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੀ ਸਮਰੱਥਾ ਵਾਲੇ ਡੱਬੇ ਵੀ ਵਿਕਸਿਤ ਕੀਤੇ ਗਏ ਹਨ।

WRITTEN BY