Skip to content
Independent perspectives. Global stories.
BREAKING

ਪੰਜਾਬ ਬਣਿਆ ਵਾਧੂ ਬਿਜਲੀ ਵਾਲਾ ਸੂਬਾ : ਸੁਖਬੀਰ ਬਾਦਲ…

Share this story

ਸੰਗਰੂਰ ’ਚ ਬਿਜਲੀ ਸੁਧਾਰਾਂ ਲਈ 31.36 ਕਰੋੜ ਰੁਪਏ ਦੀ ਲਾਗਤ ਵਾਲੀ ਆਰ.ਏ.ਏ.ਪੀ.ਡੀ.ਆਰ.ਪੀ. ਸਕੀਮ ਦਾ ਨੀਂਹ ਪੱਥਰ ਰੱਖਿਆ

image ਸੰਗਰੂਰ, 11 ਫਰਵਰੀ (ਹਰਿੰਦਰ ਖਾਲਸਾ)-ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਪੰਜਾਬ ਦੇਸ਼ ਭਰ ਦਾ ਵਾਧੂ ਬਿਜਲੀ ਵਾਲਾ ਸੂਬਾ ਬਣ ਚੁੱਕਾ ਹੈ। ਉਨ੍ਹਾਂ ਦੱਸਿਆ ਕਿ 1980 ਮੈਗਾਵਾਟ ਵਾਲੇ ਤਲਵੰਡੀ ਸਾਬੋਂ ਥਰਮਲ ਪਲਾਂਟ ਦਾ 660 ਮੈਗਾਵਾਟ ਦੀ ਸਮਰੱਥਾ ਵਾਲਾ ਪਹਿਲਾਂ ਯੂਨਿਟ ਅਤੇ 1400 ਮੈਗਾਵਾਟ ਵਾਲੇ ਰਾਜਪੁਰਾ ਥਰਮਲ ਪਲਾਂਟ ਦਾ 700 ਮੈਗਾਵਾਟ ਦਾ ਪਹਿਲਾ ਯੂਨਿਟ ਚਾਲੂ ਹੋ ਚੁੱਕੇ ਹਨ ਅਤੇ ਗੋਇੰਦਵਾਲ ਸਾਹਿਬ ਦਾ 270 ਮੈਗਾਵਾਟ ਸਮਰੱਥਾ ਵਾਲਾ ਪਹਿਲਾ ਯੂਨਿਟ ਜਲਦੀ ਹੀ ਬਿਜਲੀ ਉਤਪਾਦਲ ਸ਼ੁਰੂ ਕਰ ਦੇਵੇਗਾ। ਉ¤ਪ ਮੁੱਖ ਮੰਤਰੀ ਅੱਜ ਸੰਗਰੂਰ ਵਿਖੇ ਬਿਜਲੀ ਸਿਸਟਮ ਵਿੱਚ ਹੋਰ ਵਧੇਰੇ ਸੁਧਾਰਾਂ ਲਈ 31.36 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਹੋਣ ਵਾਲੀ ਆਰ. ਏ. ਏ. ਪੀ. ਡੀ. ਆਰ

. ਪੀ. ਸਕੀਮ ਪਾਰਟ ਬੀ ਦਾ ਨੀਂਹ ਪੱਥਰ ਰੱਖਣ ਪੁੱਜੇ ਹੋਏ ਸਨ। ਸ. ਬਾਦਲ ਨੇ ਕਿਹਾ ਕਿ ਜਿੰਨ੍ਹਾਂ ਰਾਜਾਂ ਵਿੱਚ ਬਿਜਲੀ ਦੀ ਥੋੜ ਹੈ ਪੰਜਾਬ ਹੁਣ ਉਨ੍ਹਾਂ ਰਾਜਾਂ ਨੂੰ ਬਿਜਲੀ ਵੇਚਣ ਲਈ ਯਤਨਸ਼ੀਲ ਹੈ। ਇਸ ਮੌਕੇ ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਸਰਬਪੱਖੀ ਵਿਕਾਸ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਬਿਜਲੀ ਸਪਲਾਈ ਸਬੰਧੀ ਕੋਈ ਸਮੱਸਿਆ ਨਹੀਂ ਆ ਰਹੀ। ਉਨ੍ਹਾਂ ਦੱਸਿਆ ਕਿ ਵੱਖ ਵੱਖ ਬਿਜਲੀ ਸਕੀਮਾਂ ਨਾਲ ਸੁਨਾਮ, ਸੰਗਰੂਰ ਅਤੇ ਮਲੇਰਕੋਟਲਾ ਵਰਗੇ ਸ਼ਹਿਰਾਂ ਨੂੰ ਨਿਰਵਿਘਨ ਸਪਲਾਈ ਦੇਣਾ ਯਕੀਨੀ ਬਣਾਇਆ ਜਾਵੇਗਾ। ਸ. ਢੀਂਡਸਾ ਨੇ ਦੱਸਿਆ ਕਿ ਇਸ ਨਵੀਂ ਸਕੀਮ ਤਹਿਤ ਸੰਗਰੂਰ ਸ਼ਹਿਰ ਵਿੱਚ ਜੇਕਰ ਕੋਈ ਟਰਾਂਸਫਾਰਮਰ ਖਰਾਬ ਹੋ ਜਾਵੇਗਾ ਤਾਂ ਫੌਰੀ ਤੌਰ ’ਤੇ ਉਥੇ ਬਿਜਲੀ ਸਪਲਾਈ ਚਾਲੂ ਕਰਨ ਲਈ ਮੋਬਾਇਲ ਟਰਾਲੀ ਮਾਊਟਡ ਟਰਾਂਸਫਾਰਮਰ 3 ਨੰਬਰ 200 ਕੇਵੀਏ ਸਮਰੱਥਾ ਦੇ ਅਤੇ 3 ਨੰਬਰ 100 ਕੇਵੀਏ ਸਮਰੱਥਾ ਦੇ  ਤੁਰੰਤ ਵਰਤੋਂ ਲਈ ਬਣਾਏ ਗਏ ਹਨ। 1100 ਨਵੇ ਬਿਜਲੀ ਦੇ ਪੋਲ ਲਗਾਏ ਜਾਣਗੇ ਤੇ 66 ਕੇਵੀ ਲਾਈਨ ਦੇ ਕੰਡਕਟਰ ਦੀ ਆਗੂਮੈਟੇਸ਼ਨ 17 ਕਿਲੋਮੀਟਰ ਕੀਤੀ ਜਾਵੇਗੀ। ਇਸ ਸਕੀਮ ਅਧੀਨ 2 ਨਵੇ 66 ਕੇਵੀ ਗਰਿਡ ਸਬ ਸਟੇਸ਼ਨ 12.5 ਐਮ.ਵੀ.ਏ. ਸਮੱਰਥਾ ਦੇ ਖਿਲਰੀਆਂ ਅਤੇ ਕਨੋਈ ਵਿਖੇ ਉਸਾਰੇ ਜਾਣੇ ਹਨ। ਇਸ ਮੌਕੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਡਾਇਰੈਕਟਰ ਪ੍ਰਬੰਧਕੀ ਸ. ਗੁਰਬਚਨ ਸਿੰਘ ਬਚੀ ਨੇ ਕਿਹਾ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪੰਜਾਬ ਦੀ ਆਰਥਿਕ ਤਰੱਕੀ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ। ਸ. ਬਚੀ ਨੇ ਦੱਸਿਆ ਕਿ ਬਿਜਲੀ ਸਪਲਾਈ ਦੇ ਸੁਧਾਰ ਲਈ ਮੋਬਾਇਲ ਟਰਾਲੀ ਮਾਊਂਟਡ 100 ਕੇ.ਵੀ.ਏ ਅਤੇ 200 ਕੇ.ਵੀ.ਏ ਦੇ ਟਰਾਂਸਫਾਰਮਰ ਵਰਤੇ ਜਾਣਗੇ। ਇਸ ਸਕੀਮ ਤਹਿਤ 66 ਕੇ.ਵੀ. ਸਬ ਸਟੇਸ਼ਨਾਂ ਦਾ ਭਾਰ ਘਟੇਗਾ ਅਤੇ ਅਲਟਰਨੇਟ ਸਪਲਾਈ ਦੀ ਸੁਵਿਧਾ ਬਹਾਲ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਮੁਨਸ਼ੀਵਾਲਾ, ਬਕਰਾਹਾ, ਕਰੌਂਦਾ, ਸ਼ੇਰੋਂ, ਮਾਡਲ ਟਾਊਨ, ਬਰਾਸ ਅਤੇ ਮਕਰੌੜ ਸਾਹਿਬ ਵਿਖੇ 66 ਕੇ.ਵੀ. ਗਰਿਡਾਂ ਦਾ ਨੀਂਹ ਪੱਥਰ 14 ਮਾਰਚ ਤੋਂ ਪਹਿਲਾਂ ਰੱਖੇ ਜਾਣਗੇ। 
ਇਸ ਮੌਕੇ ਮੁੱਖ ਸੰਸਦੀ ਸਕੱਤਰ ਸ੍ਰੀ ਪਰਕਾਸ਼ ਚੰਦ ਗਰਗ, ਮੰਡੀ ਬੋਰਡ ਦੇ ਉਪ ਚੇਅਰਮੈਨ ਰਵਿੰਦਰ ਸਿੰਘ ਚੀਮਾ, ਜ਼ਿਲ੍ਹਾ ਜਥੇਦਾਰ ਅਕਾਲੀ ਦਲ ਗਿਆਨੀ ਰਘਬੀਰ ਸਿੰਘ ਜਖੇਪਲ, ਇਕਬਾਲਜੀਤ ਸਿੰਘ ਪੂਨੀਆ, ਮੋਤੀ ਲਾਲ, ਭਗਵੰਤ ਸਿੰਘ, ਮੈਡਮ ਨੀਰੂ ਤੁਲੀ, ਗੁਰਦਿਆਲ ਚੱਠਾ, ਹਰਬੰਸ ਸਿੰਘ ਗਰਚਾ, ਵਿਸ਼ਾਲ ਗਰਗ, ਯੂਥ ਪ੍ਰਧਾਨ ਸਤਗੁਰ ਸਿੰਘ ਨਮੋਲ, ਹਰਪ੍ਰੀਤ ਸਿੰਘ ਢੀਂਡਸਾ, ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਜਸਵੀਰ ਸਿੰਘ ਦਿਉਲ, ਪੰਜਾਬ ਰਾਜ ਬਿਜਲੀ ਨਿਗਮ ਦੇ ਮੁੱਖ ਇੰਜੀਨੀਅਰ ਇੰਜ. ਪਰਮਜੀਤ ਸਿੰਘ ਖਹਿਰਾ, ਮੁੱਖ ਇੰਜੀਨੀਅਰ ਏ.ਡੀ.ਪੀ.ਆਰ. ਇੰਜੀ. ਐਨ.ਕੇ. ਸ਼ਰਮਾ, ਨਿਗਰਾਨ ਇੰਜੀਨੀਅਰ ਵੰਡ ਸੰਗਰੂਰ ਡੀ.ਪੀ.ਐਸ. ਗਰੇਵਾਲ, ਗੁਰਮੀਤ ਸਿੰਘ ਜੌਹਲ, ਬਲਜੀਤ ਸਿੰਘ ਢੰਡੋਲੀ, ਡੀ.ਆਈ.ਜੀ. ਸ੍ਰੀ ਸ਼ਿਵੇ ਕੁਮਾਰ ਵਰਮਾ, ਡਿਪਟੀ ਕਮਿਸ਼ਨਰ ਡਾ. ਇੰਦੂ ਮਲਹੋਤਰਾ, ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ, ਏ.ਡੀ.ਸੀ. ਜਨਰਲ ਸ. ਪ੍ਰੀਤਮ ਸਿੰਘ ਜੌਹਲ, ਏ.ਡੀ.ਸੀ. ਵਿਕਾਸ ਸ. ਜਤਿੰਦਰ ਸਿੰਘ ਤੁੰਗ, ਐਸ.ਡੀ.ਐਮ. ਸੰਗਰੂਰ ਸ੍ਰੀਮਤੀ ਪੂਨਮਦੀਪ ਕੌਰ ਸਮੇਤ ਵੱਡੀ ਗਿਣਤੀ ’ਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦੇ, ਇਲਾਕੇ ਦੇ ਪੰਚ-ਸਰਪੰਚ, ਮੈਂਬਰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਅਤੇ ਪਿੰਡਾਂ ਦੇ ਵਸਨੀਕ ਤੇ ਹੋਰ ਪਤਵੰਤੇ ਵੱਡੀ ਗਿਣਤੀ ’ਚ ਮੌਜੂਦ ਸਨ।

WRITTEN BY