ਨਵੀਂ ਦਿੱਲੀ, 27 ਮਾਰਚ- ਕਰਨਾਟਕ ਵਿਧਾਨ ਸਭਾ ਚੋਣਾਂ ਦਾ ਬਿਗੁਲ ਵਜ ਗਿਆ ਹੈ। ਮੁ¤ਖ ਚੋਣ ਕਮਿਸ਼ਨਰ ਨੇ ਮੰਗਲਵਾਰ ਨੂੰ ਦਿ¤ਲੀ ‘ਚ ਪ੍ਰੈ¤ਸ ਕਾਨਫਰੰਸ ਦੌਰਾਨ ਐਲਾਨ ਕੀਤਾ ਕਿ ਕਰਨਾਟਕ ਵਿਧਾਨ ਸਭਾ ਦੀਆਂ ਚੋਣਾਂ 12 ਮਈ ਨੂੰ ਹੋਣਗੀਾਂ।ਇਹ ਸਿੰਗਲ ਫੇਜ਼ ਇਲੈਕਸ਼ਨ ਹੋਵੇਗਾ।ਇਸ ਦੇ ਨਾਲ ਹੀ ਕਰਨਾਟਕ ’ਚ ਤੁਰੰਤ ਪ੍ਰਭਾਵ ਨਾਲ ਚੋਣ ਜ਼ਾਬਤਾ ਲਾਗੂ ਹੋ ਗਈ ਹੈ।ਮੁ¤ਖ ਚੋਣ ਕਮਿਸ਼ਨ ਓ.ਪੀ. ਰਾਵਤ ਦੀ ਪ੍ਰੈ¤ਸ ਕਾਨਫਰੰਸ ਦੌਰਾਨ ਇਕ ਵਿਵਾਦ ਵੀ ਪੈਦਾ ਹੋ ਗਿਆ। ਦਰਅਸਲ ਰਾਵਤ ਨੇ ਵੋਟਿੰਗ ਦੀ ਤਾਰੀਕ ਦਾ ਐਲਾਨ ਨਹੀਂ ਕੀਤਾ ਸੀ, ਉਦੋਂ ਭਾਜਪਾ ਆਈ.ਟੀ. ਹੈ¤ਡ ਅਮਿਤ ਮਾਲਵੀਏ ਨੇ 12 ਮਈ ਨੂੰ ਚੋਣਾਂ ਅਤੇ ਵੋਟਾਂ ਦੀ ਗਿਣਤੀ 18 ਮਈ ਨੂੰ ਇਹ ਟਵੀਟ ਕਰ ਦਿ¤ਤਾ। ਕਮਿਸ਼ਨ ਨੇ ਪ¤ਤਰਕਾਰਾਂ ਵ¤ਲੋਂ ਇਹ ਮੁ¤ਦਾ ਚੁਕੇ ਜਾਣ ‘ਤੇ ਸਾਫ਼ ਕਿਹਾ ਕਿ ਇਸ ‘ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਵਿਵਾਦ ਵਧਣ ’ਤੇ ਅਮਿਤ ਮਾਲਵੀਏ ਨੇ ਟਵੀਟ ਡਿਲੀਟ ਕਰ ਦਿ¤ਤਾ। ਚੋਣ ਕਮਿਸ਼ਨ ਅਨੁਸਾਰ 17 ਅਪ੍ਰੈਲ 2018 ਤੋਂ ਨਾਮਜ਼ਦ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ, 12 ਮਈ ਨੂੰ ਵੋਟਿੰਗ ਹੋਵੇਗੀ ਅਤੇ ਵੋਟਾਂ ਦੀ ਗਿਣਤੀ 15 ਮਈ ਨੂੰ ਹੋਵੇਗੀ।
ਮੁ¤ਖ ਚੋਣ ਕਮਿਸ਼ਨਰ ਓ.ਪੀ. ਰਾਵਤ ਨੇ ਦ¤ਸਿਆ ਕਿ ਕਰਨਾਟਕ ‘ਚ 4 ਕਰੋੜ 96 ਲ¤ਖ ਵੋਟਰ ਹਨ। 97 ਫੀਸਦੀ ਫੋਟੋ ਪਛਾਣ ਪ¤ਤਰ ਜਾਰੀ ਕੀਤੇ ਗਏ। ਚੋਣਾਂ ‘ਚ 56 ਹਜ਼ਾਰ ਪੋਲਿੰਗ ਸਟੇਸ਼ਨ ਬਣਾਏ ਜਾਣਗੇ। ਔਰਤਾਂ ਅਤੇ ਅਪਾਹਜਾਂ ਲਈ ਵਿਸ਼ੇਸ਼ ਇੰਤਜ਼ਾਮ ਕੀਤੇ ਜਾਣਗੇ। ਸਾਰੇ ਪੋਲਿੰਗ ਸਟੇਸ਼ਨਾਂ ‘ਤੇ ਈ.ਵੀ.ਐ¤ਮ. ਨਾਲ ਵੀ.ਵੀ.ਪੀ.ਏ.ਟੀ. ਦੀ ਵੀ ਵਰਤੋਂ ਹੋਵੇਗੀ। ਇਲੈਕਟ੍ਰਾਨਿਕ ਮਸ਼ੀਨਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।ਰਾਵਤ ਨੇ ਦ¤ਸਿਆ ਕਿ 28 ਮਈ ਤੋਂ ਪਹਿਲਾਂ ਸਾਰੀ ਪ੍ਰਕਿਰਿਆ ਪੂਰੀ ਕਰ ਲਈ ਜਾਵੇਗੀ। ਲਾਊਡਸਪੀਕਰ ਦੀ ਵਰਤੋਂ ਰਾਤ 10 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤ¤ਕ ਨਹੀਂ ਹੋਵੇਗੀ। ਸੁਰ¤ਖਿਆ ਲਈ ਕੇਂਦਰੀ ਸੁਰ¤ਖਿਆ ਫੋਰਸਾਂ ਦੀ ਵੀ ਤਾਇਨਾਤੀ ਕੀਤੀ ਜਾਵੇਗੀ। ਚੋਣਾਵੀ ਖਰਚੇ ‘ਤੇ ਵੀ ਨਜ਼ਰ ਰ¤ਖੀ ਜਾਵੇਗੀ। ਇਕ ਉਮੀਦਵਾਰ 28 ਲ¤ਖ ਰੁਪਏ ਹੀ ਖਰਚ ਕਰ ਸਕਦਾ ਹੈ। ਬਿਨਾਂ ਦਸਤਾਵੇਜ਼ ਦੇ ਵ¤ਡੀ ਰਕਮ ਜ਼ਬਤ ਕਰ ਲਈ ਜਾਵੇਗੀ।ਪੇਡ ਨਿਊਜ਼ ਰੋਕਣ ਲਈ ਉਨ੍ਹਾਂ ਨੇ ਕਿਹਾ ਕਿ ਮੀਡੀਆ ਦਾ ਮਾਨੀਟਰਿੰਗ ਕੀਤੀ ਜਾਵੇਗੀ। ਇਲੈਕਟ੍ਰਾਨਿਕ ਮੀਡੀਆ ‘ਤੇ ਵਿਗਿਆਪਨਾਂ ‘ਤੇ ਵੀ ਨਜ਼ਰ ਰ¤ਖੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਮੀਡੀਆ ਹਮੇਸ਼ਾ ਤੋਂ ਚੋਣ ਕਮਿਸ਼ਨ ਦਾ ਦੋਸਤ ਰਿਹਾ ਹੈ। ਕਰਨਾਟਕ ਵਿਧਾਨ ਸਭਾ ‘ਚ 224 ਸੀਟਾਂ ‘ਚ ਹਨ। ਇਸ ਸਮੇਂ ਰਾਜ ‘ਚ ਕਾਂਗਰਸ ਦੀ ਸਰਕਾਰ ਹੈ ਅਤੇ ਉਹ ਆਪਣੇ ਇਕ ਆਖਰੀ ਵ¤ਡੇ ਰਾਜ ‘ਚ ਸ¤ਤਾ ਬਰਕਰਾਰ ਰ¤ਖਣਾ ਚਾਹੇਗੀ।ਦੂਜੇ ਪਾਸੇ ਭਾਜਪਾ ਮੋਦੀ ਮੈਜਿਕ ਦੇ ਸਹਾਰੇ ਸ¤ਤਾ ਹਥਿਆਉਣਾ ਚਾਹੇਗੀ।ਕਾਂਗਰਸ ਪਾਰਟੀ ਵੀ ਆਪਣੇ ਵ¤ਲੋਂ ਕੋਈ ਕਸਰ ਨਹੀਂ ਛ¤ਡ ਰਹੀ ਹੈ। ਕਰਨਾਟਕ ਚੋਣਾਂ ਨੂੰ ਲੈ ਕੇ ਭਾਜਪਾ ਕਿੰਨੀ ਗੰਭੀਰ ਹੈ, ਇਸ ਦਾ ਅੰਦਾਜਾ ਇਸੇ ਗ¤ਲ ਤੋਂ ਲਗਾਇਆ ਜਾ ਰਿਹਾ ਹੈ ਕਿ ਪਾਰਟੀ ਨੇ ਉ¤ਤਰ ਪ੍ਰਦੇਸ਼ ਦੇ ਮੁ¤ਖ ਮੰਤਰੀ ਯੋਗੀ ਆਦਿ¤ਤਿਯਨਾਥ ਨੂੰ ਵੀ ਪ੍ਰਚਾਰ ਲਈ ਮੈਦਾਨ ‘ਚ ਉਤਾਰਿਆ ਹੈ। ਇਸ ਸਮੇਂ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਖੁਦ 2 ਦਿਨਾਂ ਦੇ ਕਰਨਾਟਕ ਦੌਰੇ ‘ਤੇ ਹਨ।ਕੁ¤ਲ 224 ਸੀਟਾਂ ‘ਚੋਂ ਸਰਕਾਰ ਬਣਾਉਣ ਲਈ 113 ਸੀਟਾਂ ਦੀ ਲੋੜ ਹੁੰਦੀ ਹੈ।