ਸ. ਸਿਮਰਨਜੀਤ ਸਿੰਘ ਮਾਨ 2019 ਦੀ ਲੋਕ ਸਭਾ ਚੋਣ ’ਚ ਸੰਗਰੂਰ ਤੋਂ ਉਮੀਦਵਾਰ : ਸ. ਇਮਾਨ ਸਿੰਘ ਮਾਨ

ਲਹਿਰਾਗਾਗਾ, 25 ਮਾਰਚ (ਰਣਜੀਤ ਵਾਲੀਆ)- ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਭਾਰਤੀ ਮੁਕਤੀ ਮੋਰਚਾ ਵਲੌਂ ਪਿੰਡ ਗਾਗਾ ਦੇ ਗੁਰਦੁਆਰਾ ਸਾਹਿਬ ਵਿਖੇ ਇਕ ਸਮਾਗਮ ਪਾਰਟੀ ਆਗੂ ਗੁਰਜੀਤ ਸਿੰਘ ਗਾਗਾ ਦੀ ਆਗਵਾਈ ਵਿਚ ਕਰਵਾਇਆ ਗਿਆ ਜਿਸ ਵਿਚ ਮੁਂਖ ਮਹਿਮਾਨ ਦੇ ਤੋਰ ਤੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਸਰਪ੍ਰਸਤ ਤੇ ਯੂਥ ਵਿੰਗ ਦੇ ਪ੍ਰਧਾਨ ਇਮਾਨ ਸਿੰਘ ਮਾਨ ਪਹੁੰਚੇ ਉਨ੍ਹਾਂ ਨੇ ਕਿਹਾ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ 2019 ਵਿਚ ਹੋ ਰਹੀਆਂ ਲੋਕ ਸਭਾ ਚੋਣ ਸੰਗਰੂਰ ਤੋ ਲੜਣਗੇ ਜਿਸ ਨੂੰ ਲੈ ਕੇ ਹੁਣ ਤੋ।ਪਿੰਡਾਂ ਵਿਚ ਮੀਟਿੰਗਾਂ ਸੁਰੂ ਕਰ ਦਿਤੀਆਂ ਹਨ । ਉਨ੍ਹਾਂ ਨੇ ਕਿਹਾ ਮਾਨ ਸਾਹਿਬ ਜਦੋ ਸੰਗਰੁਰ ਤੋਐਮ .ਪੀ ਸਨ ਤਾ ਉਨ੍ਹਾਂ ਨੈ ਬਿਨਾਂ ਕਿਸੇ ਵਿਤਕਰੇ ਤੋ।ਆਪਣੇ ਹਲਕੇ।ਵਿਚ ਗ੍ਰਾਂਟਾ ਵੰਡਿਆ ਹਲਕੇ ਦਾ ਵਿਕਾਸ ਕੀਤਾ ਇਕ ਵਾਰੀ ਫਿਰ ਉਨ੍ਹਾਂ ਨੂੰ ਹਲਕੇ ਦੀ ਸੇਵਾ ਕਰਨ ਦਾ ਮੋਕਾ ਦਿਉ ਇਸ ਮੋਕੇ ਜਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਜੂਮਾਂ ਨੇ ਕਿਹਾ ਆ ਰਹੀਆਂ ਪੰਚਾਇਤੀ ਚੋਣਾ ਵਿਚ ਸ਼੍ਰੋਮਣੀ ਆਕਾਲੀ ਦਲ (ਅ) ਦੇ ਵਰਕਰ ਸਰਪੰਚੀ ਦੀ ਚੋਣ ਤੇ ਪੰਚ ਦੀਆਂ ਚੋਣਾਂ ਜਰੂਰ ਲੜਣ ਉਨ੍ਹਾਂ ਇਸ ਮੋਕੇ ਪਾਰਟੀ ਵਰਕਰਾਂ ਵਲੋ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੋਕੇ ਗੁਰਨੈਬ ਸਿੰਘ ਰਾਮਪੁਰਾ , ਰਣਜੀਤ ਸਿੰਘ ਸੰਘੇੜਾ ਜਿਲ੍ਹਾ ਪ੍ਰਧਾਨ ਬਰਨਾਲਾ ,ਬਹਾਦਰ ਸਿੰਘ ਭਸੌੜ ,ਕਰਨੈਲ ਸਿੰਘ ਨਾਰੀਕੇ,ਸਰਕਲ ਲਹਿਰਾ ਦੇ ਪ੍ਰਧਾਨ ਪਾਲ ਸਿੰਘ ਖਾਈ,ਮਨਦੀਪ ਸਿੰਘ ਹਲਕਾ ਇੰਚਾਰਜ ਦਿੜਬਾ, ਕਰਮਜੀਤ ਸਿੰਘ ਜਲੂਰ , ਸੇਰ ਸਿੰਘ ਮੂਣਕ ,ਕੋਸਲਰ ਸਤਪਾਲ ਸਿੰਘ,ਕੁਲਵੀਰ ਸਿੰਘ ਤੋ ਇਲਾਵਾ ਹੋਰ ਵੀ ਵਰਕਰ ਹਾਜਰ ਸਨ।

Send this to a friend