ਕੁਰੂਕਸ਼ੇਤਰ, 22 ਮਾਰਚ (ਪੀ.ਟੀ.)- ਸੂਬੇ ਦੀਆਂ ਵਖ-ਵਖ ਜੇਲਾਂ ਵਿਚ ਬੰਦ ਸਜ਼ਾ ਭੁਗਤ ਚੁਕੇ ਬੰਦੀ ਸਿਖਾਂ ਦੀ ਰਿਹਾਈ ਲਈ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਮੌਤ ਮਾਮਲੇ ਵਿਚ ਸਹਿਮਤੀ ਬਣਨ ਦੇ ਬਾਵਜੂਦ ਅੰਤਿਮ ਸਸਕਾਰ ਨਹੀਂ ਕੀਤਾ ਜਾ ਰਿਹਾ। ਸਿਖ ਸੰਗਤ ਨੇ ਗੁਰਬਖਸ਼ ਸਿੰਘ ਜੀ ਦੀ ਮ੍ਰਿਤਕ ਦੇਹ ਨੂੰ ਸੰਗਤ ਦੇ ਦਰਸ਼ਨਾਂ ਲਈ ਫ੍ਰਿਜ਼ਰ ਵਿਚ ਰਖਵਾ ਦਿਤਾ ਹੈ। ਉਨ੍ਹਾਂ ਦੇ ਅੰਤਿਮ ਸਸਕਾਰ ਦਾ ਫੈਸਲਾ ਸਿਖ ਨੇਤਾ ਹੀ ਲੈਣਗੇ। ਹਾਲਾਂਕਿ ਪੁਲਸ ਵਲੋਂ ਅਣਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਤੋਂ ਬਾਅਦ ਵੀ ਸਿਖ ਨੇਤਾ ਇਸ ਮੁਦੇ ‘ਤੇ ਜ਼ੋਰ ਦੇ ਰਹੇ ਹਨ ਕਿ ਘਟਨਾ ਦੌਰਾਨ ਪੁਲਸ ਵਾਲੇ ਮੌਜੂਦ ਸਨ ਉਨ੍ਹਾਂ ਨੂੰ ਸਸਪੈਂਡ ਕਰਕੇ ਉਨ੍ਹਾਂ ਪੁਲਸ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਇਸ ਤੋਂ ਬਾਅਦ ਹੀ ਉਹ ਭਾਈ ਗੁਰਬਖਸ਼ ਸਿੰਘ ਦਾ ਅੰਤਿਮ ਸਸਕਾਰ ਕਰਨਗੇ। ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਹੈ ਕਿ ਘਟਨਾ ਦੇ ਦੌਰਾਨ ਮੌਜੂਦ ਪੁਲਸ ਵਾਲਿਆਂ ਨੇ ਉਨ੍ਹਾਂ ਨੂੰ ਉਤਰਣ ਲਈ ਦਬਾਅ ਬਣਾਇਆ ਸੀ ਜਿਸ ਤੋਂ ਬਾਅਦ ਭਾਈ ਗੁਰਬਖਸ਼ ਸਿੰਘ ਨੇ ਛਲਾਂਗ ਲਗਾ ਦਿਤੀ।