ਚੰਡੀਗੜ੍ਹ, 21 ਮਾਰਚ (ਪੀ.ਟੀ.)- ਪੰਜਾਬ ਵਿਧਾਨ ਸਭਾ ‘ਚ ਬਜਟ ਸ਼ੈਸਨ ਦੇ ਦੂਜੇ ਦਿਨ ਦੀ ਕਾਰਵਾਈ ਨੂੰ ਅਕਾਲੀ ਦਲ ਦੇ ਹੰਗਾਮੇ ਦੌਰਾਨ ਅਧੇ ਘੰਟੇ ਲਈ ਮੁਲਤਵੀ ਕਰ ਦਿਤਾ ਗਿਆ ਹੈ।ਇਸ ਸੈਸ਼ਨ ‘ਚ ਸਭ ਤੋਂ ਪਹਿਲਾਂ ਗਵਰਨਰ ਦੇ ਭਾਸ਼ਣ ‘ਤੇ ਬਹਿਸ ਹੋਈ, ਜਿਸ ਦੌਰਾਨ ਵਿਧਾਇਕਾਂ ਵਲੋਂ ਸਰਕਾਰ ਤੋਂ ਪੰਜਾਬ ਦੇ ਮਸਲਿਆਂ ‘ਤੇ ਸਵਾਲ ਕੀਤਾ ਗਿਆ। ਇਸ ਦੌਰਾਨ ਆਪ ਦੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੇ ਕੈਪਟਨ ਤੋਂ ਪੁਛਿਆ ਕਿ ਖਾਲੀ ਅਸਾਮੀਆਂ ਕਦੋਂ ਭਰੀਆਂ ਜਾਣਗੀਆਂ ਅਤੇ ਐਸ. ਐਸ. ਬੋਰਡ ਕਦੋਂ ਬਣਾਇਆ ਜਾਵੇਗਾ।ਕੈਪਟਨ ਨੇ ਸੁਖਪਾਲ ਖਹਿਰਾ ਨੂੰ ਜਵਾਬ ਦਿਤਾ ਕਿ ਸਰਕਾਰ ਦੀ ਆਰਥਿਕ ਹਾਲਤ ਬਾਰੇ ਖਹਿਰਾ ਜਾਣਦੇ ਹਨ ਅਤੇ ਅਸੀਂ ਜਲਦੀ ਹੀ ਅਸਾਮੀਆਂ ਭਰਾਂਗੇ। ਖਹਿਰਾ ਨੇ ਕਿਹਾ ਕਿ ਜੇਕਰ ਆਰਥਿਕ ਹਾਲਾਤ ਮਾੜੇ ਹਨ ਤਾਂ ਫਿਰ ਨੌਕਰੀ ਮੇਲਿਆਂ ਦਾ ਕੀ ਮਤਲਬ, ਇਸ ‘ਤੇ ਕੈਪਟਨ ਨੇ ਖਹਿਰਾ ਨੂੰ ਜਵਾਬ ਦਿੰਦਿਆਂ ਕਿਹਾ ਕਿ ‘ਲਿਟਲ ਨੌਲਜ ਇਜ਼ ਏ ਡੇਂਜਰਸ ਥਿੰਗ‘। ਕੈਪਟਨ ਨੇ ਕਿਹਾ ਕਿ ਅਸੀਂ ਹਜ਼ਾਰਾਂ ਨੌਕਰੀਆਂ ਦੇ ਚੁਕੇ ਹਾਂ, ਜਿਸ ਬਾਰੇ ਸੁਖਪਾਲ ਖਹਿਰਾ ਨਹੀਂ ਜਾਣਦੇ।