ਵਿਧਾਨ ਸਭਾ ਘਿਰਾਓ ਪ੍ਰੋਗਰਾਮ ’ਚ ਸਹਿਯੋਗ ਦੇਣ ਵਾਲੇ ਸਾਰੇ ਵਰਕਰਾਂ ਦਾ ਧੰਨਵਾਦ : ਰਾਜੂ ਖੰਨਾ

ਅਮਲੋਹ, 21 ਮਾਰਚ, (ਰਣਜੀਤ ਸਿੰਘ ਘੁੰਮਣ)- ਹਲਕਾ ਅਮਲੋਹ ਦੇ ਵਾਸੀਆਂ ਦਾ ਮੈਂ ਹਮੇਸ਼ਾ ਰਿਣੀ ਰਹਾਂਗਾ ਜਿਹਨਾਂ ਵਲੋਂ ਸ਼੍ਰੋਮਣੀ ਅਕਾਲੀ ਦਲ ਵਲੋਂ ਉਲੀਕੇ ਹਰ ਪ੍ਰਗਰਾਮ ਵਿਚ ਵਡੀ ਗਿਣਤੀ ਸ਼ਾਮਲ ਹੋ ਕੇ ਸਮਾਗਮ ਨੂੰ ਕਾਮਯਾਬ ਹੀ ਨਹੀਂ ਕੀਤਾ ਜਾਂਦਾ ਸਗੋਂ ਪਾਰਟੀ ਦੀ ਚੜਦੀਕਲਾ ਲਈ ਦਿਨ ਰਾਤ ਇਕ ਕੀਤਾ ਜਾਂ ਰਿਹਾ ਹੈ। ਇਸ ਗਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ਮੁਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਆਪਣੇ ਦਫਤਰ ਵਿੱਚ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕੀਤਾ ਉਨ੍ਹਾਂ ਨੇ ਹਲਕਾ ਅਮਲੋਹ ਦੀਆਂ ਸਮੁੱਚੀਆਂ ਸੰਗਤਾਂ ਵੱਲੋਂ ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਵਿਧਾਨ ਸਭਾ ਦੇ ਘਿਰਾਓ ਲਈ ਚੰਡੀਗੜ੍ਹ ਵਿਖੇ ਵੱਡੀ ਹਾਜਰੀ ਲਵਾਈ ਗਈ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਪਾਸ ਕੋਈ ਸ਼ਬਦ ਨਹੀਂ ਜਿਹਨਾਂ ਨਾਲ ਉਹ ਹਲਕਾ ਅਮਲੋਹ ਦੇ  ਵਾਸੀਆਂ ਦਾ ਧੰਨਵਾਦ ਕਰ ਸਕਣ ਕਿਉਂਕਿ ਜਦੋਂ ਵੀ ਉਹਨਾਂ ਨੂੰ ਮੇਰੇ ਵਲੋਂ ਪਾਰਟੀ ਦਾ ਕੋਈ ਵੀ ਸੁਨੇਹਾ ਲਗਾਇਆ ਜਾਂਦਾ ਹੈ ਤਾਂ ਉਹਨਾਂ ਵਲੋਂ ਵਧ ਚੜ ਕੇ ਹਰ ਸੁਨੇਹੇ ਤੇ ਪਹਿਰਾ ਦਿਤਾ ਜਾਂਦਾ ਹੈ। ਉਹਨਾਂ ਹਲਕਾ ਅਮਲੋਹ ਵੱਲੋਂ ਵਿਧਾਨ ਸਭਾ ਘਿਰਾਓ ਪ੍ਰੋਗਰਾਮ ਵਿੱਚ ਵਡੀ ਗਿਣਤੀ ਹਲਕੇ ਦੇ ਪੰਚਾਂ ਸਰਪੰਚਾ, ਸੰਮਤੀ ਮੈਂਬਰਾਂ, ਵਰਕਰਾਂ, ਚੇਅਰਮੈਨਾਂ, ਕੋਂਸਲਰਾਂ, ਆਗੂਆਂ, ਐਸ ਸੀ ਵਿੰਗ, ਬੀ ਸੀ ਵਿੰਗ, ਬਾਜੀਗਰ ਵਿੰਗ, ਇਸਤਰੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ, ਪ੍ਰਵਾਸੀ ਵਿੰਗ, ਮੁਸਲਿਮ ਵਿੰਗ, ਯੂਥ ਅਕਾਲੀ ਦਲ, ਐਸ ਓ ਆਈ ਦੀ ਸਮੁਚੀ ਲੀਡਰਸ਼ਿਪ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਹਨਾਂ ਨੇ ਵਿਧਾਨ ਸਭਾ ਘਿਰਾਓ ਪ੍ਰੋਗਰਾਮ ਨੂੰ ਕਾਮਯਾਬ ਕਰਨ ਲਈ ਮੋਢੇ ਨਾਲ ਮੋਢਾ ਜੋੜ ਕੇ ਦਿਨ ਰਾਤ ਇਕ ਕੀਤਾ ਹੈ। ਰਾਜੂ ਖੰਨਾ ਨੇ ਕਿਹਾ ਕਿ ਉਹ ਅਤੇ ਉਸ ਦਾ ਪਰਿਵਾਰ ਹਲਕਾ ਅਮਲੋਹ ਦੇ ਵਾਸੀਆਂ ਦਾ ਹਮੇਸ਼ਾ ਰਿਣੀ ਰਹੇਗਾ।

Send this to a friend