ਨਾਭਾ, 20 ਮਾਰਚ (ਕਰਮਜੀਤ ਸੋਮਲ, ਸਿਕੰਦਰ)- ਪੰਜਾਬ ਦੀ ਅਤਿ ਸੁਰੱਖਿਅਤ ਜੇਲਾ ਵਿਚੋ ਇਕ ਜਾਣੀ ਜਾਦੀ ਨਾਭਾ ਦੀ ਮੈਕਸੀਮੰਮ ਸਕਿਊਰਟੀ ਜੇਲ ਬਰੇਕ ਦੇ ਮੁਖ ਸਰਗਨਾ ਗੈਗਸਟਰ ਗੁਰਪ੍ਰੀਤ ਸਿੰਘ ਉਰਫ ਗੋਪੀ ਕੌੜਾ ਨੇ ਨਾਭਾ ਦੀ ਮੈਕਸੈਮਮ ਸਕਿਊਰਟੀ ਜੇਲ ਵਿਚੋ ਬੰਦ ਕੈਦੀਆ ਨੂੰ ਭਜਾਉਣ ਲਈ ਖੁਦ ਆਪ ਆਇਆ ਸੀ ਅਤੇ ਜਿਸ ਕੋਲ 30 ਬੋਰ ਦਾ ਰਿਵਾਲਵਰ ਲੈ ਕੇ ਜੇਲ ਵਿਚ ਦਾਖਿਲ ਹੋਇਆ ਸੀ। ਜੇਲ ਬ੍ਰੇਕ ਦੇ ਅਰੋਪਾ ਤਹਿਤ ਨਾਭਾ ਪੁਲੀਸ ਨੇ ਅ੍ਰਮਿਤਸਰ ਜੇਲ ਵਿਚੋ ਗੈਗਸਟਰ ਕੌੜਾ ਨੂੰ ਨਾਭਾ ਅਦਾਲਤ ਵਿਚ ਪੇਸ ਕਰਕੇ 6 ਦਿਨ ਦਾ ਪੁਲੀਸ ਰਿਮਾਡ ਲਿਆ ਸੀ ਅਤੇ ਅਜ ਰਿਮਾਡ ਖਤਮ ਹੋਣ ਤੋ ਬਾਅਦ ਅਜ ਫਿਰ ਦੁਬਾਰਾ ਨਾਭਾ ਦੀ ਮਾਨਯੋਗ ਅਦਾਲਤ ਵਿਚ ਪੇਸ ਕੀਤਾ ਗਿਆ ਅਦਾਲਤ ਨੇ ਗੈਗਸਟਰ ਕੌੜਾ ਨੂੰ 14 ਦਿਨਾ ਜੁਡੀਸਅਲ ਕਸਟਡੀ ਦੇ ਤਹਿਤ ਜੇਲ ਵਿਚ ਭੇਜ ਦਿਤਾ ਹੈ। ਇਸ ਮੋਕੇ ਨਾਭਾ ਦੇ ਐਸ.ਐਚ.ਓ ਸੁਖਰਾਜ ਸਿੰਘ ਨੇ ਕਿਹਾ ਕਿ ਗੁਰਪ੍ਰੀਤ ਕੋੜਾ ਦਾ 6 ਦਿਨ ਤੇ ਰਿਮਾਡ ਖਤਮ ਹੋਣ ਤੋ ਬਾਅਦ ਅਜ ਨਾਭਾ ਦੀ ਅਦਾਲਤ ਵਿਚ ਦੁਬਾਰਾ ਪੇਸ ਕੀਤਾ ਗਿਆ ਅਤੇ ਅਦਾਲਤ ਨੇ 14 ਦਿਨਾ ਜੂਡੀਸਅਲ ਕਸਟਡੀ ਦੇ ਤਹਿਤ ਅ੍ਰਮਿਤਸਰ ਜੇਲ ਭੇਜ ਦਿਤਾ ਗਿਆ ਹੈ। ਪੁਲੀਸ ਰਿਮਾਡ ਦੋਰਾਨ ਗੁਰਪ੍ਰੀਤ ਨੇ ਮੰਨਿਆ ਕੀ ਮੈ ਖੁਦ ਜੇਲ ਵਿਚ ਬੰਦ ਕੈਦੀਆ ਨੂੰ ਛਡਵਉਣ ਲਈ ਆਇਆ ਸੀ ਅਤੇ ਰਿਮਾਡ ਦੋਰਾਨ ਗੁਰਪ੍ਰੀਤ ਕੋਲੋ 30 ਬੋਰ ਦਾ ਰਿਵਾਲਵਰ ਵੀ ਰਿਕਵਰ ਕੀਤਾ ਹੈ ਅਤੇ ਇਸ ਨੇ ਅਪਣਾ ਗੁਨਾਹ ਕਬੂਲ ਕਰ ਲਿਆ ਹੈ। ਐਸ.ਐਚ.ਓ ਸੁਖਰਾਜ ਸਿੰਘ ਨੇ ਦਸਿਆ ਕੀ ਹਾਗਕਾਗ ਵਿਚ ਜੇਲ ਬਰੇਕ ਮਾਮਲੇ ਦੀ ਫੰਡਿਗ ਕਰਨ ਵਾਲਾ ਰਮਨਜੀਤ ਸਿੰਘ ਰੋਮੀ ਨੂੰ ਛੇਤੀ ਹੀ ਹਾਕਗਾਕ ਤੋ ਲਿਆਦਾ ਜਾਵੇਗਾ ਜਿਸ ਦਾ ਪਰੋਸੈਸ ਚਲ ਰਿਹਾ ਹੈ।