ਰਾਂਚੀ, 19 ਮਾਰਚ- ਚਾਰਾ ਘ¤ਪਲਾ ਮਾਮਲੇ ’ਚ ਰਾਂਚੀ ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ ਨੇ ਚਾਰਾ ਘ¤ਪਲੇ ’ਚ ਦੁਮਕਾ ਖਜ਼ਾਨੇ ਮਾਮਲੇ ’ਚ ਸਜ਼ਾ ਸੁਣਾਉਣਾ ਸ਼ੁਰੂ ਕਰ ਦਿ¤ਤਾ ਹੈ।ਦੁਮਕਾ ਖਜ਼ਾਨੇ ਤੋਂ ਗੈਰ-ਕਾਨੂੰਨੀ ਨਿਕਾਸੀ ਨਾਲ ਜੁੜੇ ਮਾਮਲੇ ‘ਚ ਬਿਹਾਰ ਦੇ ਸਾਬਕਾ ਮੁ¤ਖਮੰਤਰੀ ਜਗਨਨਾਥ ਮਿਸ਼ਰਾ ਨੂੰ ਬਰੀ ਕਰ ਦਿ¤ਤਾ ਗਿਆ ਹੈ।ਲਾਲੂ ਯਾਦਵ ਨੂੰ ਦੋਸ਼ੀ ਕਰਾਰ ਦਿ¤ਤਾ ਗਿਆ ਹੈ। ਜਗਨਨਾਥ ਮਿਸ਼ਰਾ ਦੇ ਨਾਲ ਮਹੇਂਦਰ ਸਿੰਘ ਬੇਦੀ, ਅਧੀਪ ਚੰਦ, ਧਰੁਵ ਭਗਤ ਅਤੇ ਆਨੰਦ ਕੁਮਾਰ ਵੀ ਬਰੀ ਕਰ ਦਿ¤ਤੇ ਗਏ ਹਨ।ਜਾਣਕਾਰੀ ਮੁਤਾਬਕ ਸ਼ੁ¤ਕਰਵਾਰ ਨੂੰ ਅਦਾਲਤ ਨੇ ਬਿਹਾਰ ਦੇ ਜਨਰਲ ਆਡੀਟਰ ਸਮੇਤ ਮਹਾਲੇਖਾਕਾਰ ਕਾਰਜਕਾਲ ਦੇ 3 ਅਧਿਕਾਰੀਆਂ ਖਿਲਾਫ ਇਸ ਮਾਮਲੇ ‘ਚ ਮੁਕ¤ਦਮਾ ਚਲਾਏ ਜਾਣ ਦੀ ਲਾਲੂ ਪ੍ਰਸਾਦ ਦੀ ਪਟੀਸ਼ਨ ਸਵੀਕਾਰ ਕੀਤੀ, ਜਿਸ ਦੇ ਚ¤ਲਦੇ ਤਿੰਨਾਂ ਨੂੰ ਸੰਮਨ ਜਾਰੀ ਕਰਨ ਦਾ ਨਿਰਦੇਸ਼ ਦਿ¤ਤਾ।
ਚਾਰਾ ਘ¤ਪਲੇ ਦੇ ਦੁਮਕਾ ਖਜ਼ਾਨੇ ਮਾਮਲੇ ‘ਚ 3 ਕਰੋੜ 13 ਲ¤ਖ ਦੀ ਗੜਬੜੀ ਹੋਈ ਸੀ।ਲਾਲੂ ਪ੍ਰਸਾਦ, ਜਗਨਨਾਥ ਮਿਸ਼ਰ ਅਤੇ ਪਹਿਲੇ ਤੋਂ ਹੀ ਚਾਰਾ ਘ¤ਪਲੇ ਦੇ 3 ਮਾਮਲਿਆਂ ‘ਚ ਦੋਸ਼ੀ ਠਹਿਰਾਏ ਜਾਣ ਦੇ ਬਾਅਦ ਬਿਰਸਾ ਮੁੰਡਾ ਜੇਲ ‘ਚ ਬੰਦ ਹਨ। ਸ੍ਰੀ ਲਾਲੂ ਦੀ ਪਾਰਟੀ ਅਤੇ ਪਰਿਵਾਰ ਲਈ ਇਹ ਬੇਹੱਦ ਮੁਸ਼ਕਿਲ ਵਾਲਾ ਸਮਾਂ ਹੈ। ਇੱਕ ਪਾਸੇ ਬਿਹਾਰ ਵਿੱਚ ਲੋਕ ਭਾਜਪਾ ਦੇ ਮੁਕਾਬਲੇ ਸ੍ਰੀ ਲਾਲੂ ਦੀ ਪਾਰਟੀ ਨੂੰ ਪਸੰਦ ਕਰ ਰਹੇ ਹਨ, ਦੂਜੇ ਪਾਸੇ ਉਹ ਵੱਖ-ਵੱਖ ਕੇਸਾਂ ਵਿੱਚ ਫਸਦੇ ਜਾ ਰਹੇ ਹਨ।