ਚੰਡੀਗੜ੍ਹ, 16 ਮਾਰਚ (ਹ.ਸ. ਨਾਗਪਾਲ)- ਹਰਿਆਣਾ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਓ.ਪੀ.ਧਨਖੜ ਨੇ ਕਿਹਾ ਕਿ ਸੂਬਾ ਸਰਕਾਰ ਸੂਬੇ ਵਿਚ ਖੇਤੀਬਾੜੀ-ਸੈਰ ਸਪਾਟਾ ਸ਼ੁਰੂ ਕਰਨ ਦੇ ਵਾਧੂ ਕੁਲੈਕਸ਼ਨ ਕੇਂਦਰ ਦੇ ਨਾਲ 340 ਬਾਗਵਾਨੀ ਪਿੰਡ ਸਥਾਪਿਤ ਕਰਨ ਅਤੇ ਕਿਸਾਨਾਂ ਦੀ ਸਹੂਲਤ ਲਈ ਖੇਤੀਬਾੜੀ ਬਾਜਾਰ ਦੀ ਗਿਣਤੀ ਵਿਚ ਵਾਧਾ ਕਰਨ ’ਤੇ ਵਿਚਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਿਲਾ ਸ’’ੋਨੀਪਤ ਦੇ ਗੰਨ”ੌਗ਼ ਵਿਚ ਸਥਾਪਿਤ ਕੀਤੇ ਜਾਣ ਵਾਲੀ ਕ”ੌਮਾਂਤਰੀ ਬਾਗਵਾਨੀ ਮੰਡਲ ਰਾਜ ਸਰਕਾਰ ਦਾ ਡ੍ਰੀਮ ਪ੍ਰ’ੋਜੈਕਟ ਹੈ ਅਤੇ ਇਸ ਪ’੍ਰੋਜੈਕਟ ’ਤੇ ਅਪ੍ਰੈਲ ਮਹੀਨੇ ਵਿਚ ਕੰਮ ਸ਼ੁਰੂਹ ਦੀ ਸੰਭਾਵਨਾ ਹੈ। ਇਹ ਜਾਣਕਾਰੀ ਹਰਿਆਣਾ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਓ.ਪੀ.ਧਨਖੜ ਨੇ ਅੱਜ ਇੱਥੇ ਇਕ ਪੱਤਰਕਾਰ ਸੰਮੇਲਨ ਨੂੰ ਸੰਬ’ੋਧਤ ਕਰਦੇ ਹ’ੋਏ ਦਿੱਤੀ।