May 26, 2026 2:11 pm

ਸੱਭਿਅਕ ਸਮਾਜ ਲਈ ਸਰਾਪ-ਨਜਾਇਜ਼ ਕਬਜ਼ੇ

ਅਜੋਕਾ ਸਮਾ ਮਸ਼ੀਨੀ ਯੁੱਗ ਹੋਣ ਕਾਰਨ ਵਪਾਰਕ ਪ੍ਰਵਿਰਤੀ ਵਾਲਾ ਹੈ । ਇਹ ਵਪਾਰਕ ਪ੍ਰਵਿਰਤੀ ਇੰਨੀ ਪ੍ਰਚੰਡ ਹੋ ਚੁੱਕੀ ਹੈ ਕਿ ਮਨੁੱਖ ਸਿਰਫ ਤੇ ਸਿਰਫ ਪੈਸੇ ਕਮਾਉਣਾ ਹੀ ਇਕੋ ਇੱਕ ਮਕਸਦ ਬਣਾਈ ਬੈਠੇ ਹਨ।ਮਨੁੱਖ ਇਸ ਮਕਸਦ ਦੀ ਪੂਰਤੀ ਲਈ ਹਰ ਹੀਲਾ ਵਸੀਲਾ ਵਰਤ ਰਿਹਾ ਹੈ । ਵੱਧ ਪੈਸੇ ਕਮਾਉਣ ਦੀ ਹੋੜ ਵਿੱਚ ਵਪਾਰਕ ਪ੍ਰਵਿਰਤੀ ਮਨੁੱਖ ਹਰ ਜਾਇਜ ਨਜਾਇਜ ਤਰੀਕਾ ਵਰਤ ਰਿਹਾ ਹੈ । ਇਸ ਪੈਸੇ ਦੀ ਹੋੜ ਵਿੱਚ ਉਹ ਸਮਾਜਿਕ ਕਦਰਾਂ ਕੀਮਤਾ ਭੁੱਲ ਕੇ ਸਿਰਫ ਨਿੱਜ ਬਾਰੇ ਹੀ ਸੋਚ ਸੀਮਿਤ ਕਰੀ ਬੈਠਾ ਹੈ। ਇਸੇ ਸੰਦਰਭ ਵਿੱਚ ਅੱਜ ਵਪਾਰੀ ਲੋਕ ਸੜਕਾਂ ,ਫੁੱਟਪਾਥਾਂ, ਸਾਝੀਆਂ ਥਾਵਾਂ ਤੇ ਨਜਾਇਜ ਕਬਜੇ ਕਰੀ ਬੈਠੇ ਹਨ। ਉਹਨਾਂ ਵਿੱਚ ਵੱਧ ਪੈਸੇ ਕਮਾਉਣ ਦੀ ਲਾਲਸਾ ਇੰਨੀ ਭਾਰੂ ਹੋ ਚੁੱਕੀ ਹੈ ਕਿ ਉਹ ਹੋਰ ਲੋਕਾਂ ਅਤੇ ਜਨਤਾ ਨੂੰ ਉਹਨਾਂ ਦੇ ਨਜਾਇਜ਼ ਕਬਜਿਆ ਤੋਂ ਹੋ ਰਹੀ ਪ੍ਰੇਸ਼ਾਨੀ ਦੀ ਕੋਈ ਪਰਵਾਹ ਨਹੀ ਕਰਦੇ । ਕਿਸੇ ਸਹਿਰ, ਕਸਬੇ ਜਾਂ ਪਿੰਡਾ ਵਿੱਚ ਬਜਾਰਾ ਵਿੱਚ ਹਰ ਦੁਕਾਨਦਾਰ ਅਪਣਾ ਸਮਾਨ ਦੁਕਾਨਾਂ ਦੇ ਬਾਹਰ ਸੜਕਾਂ , ਫੁੱਟਪਾਥਾਂ ਜਾਂ ਗਲੀਆਂ ਵਿੱਚ ਰੱਖਣਾ ਅਪਣਾ ਅਧਿਕਾਰ ਸਮਝਦਾ ਹੈ । ਉਹਨਾਂ ਦੀ ਹੋੜ ਇਕ ਦੂਜੇ ਤੋ ਵੱਧ ਕੇ ਅੱਗੇ ਸਮਾਨ ਰੱਖਣ ਦੀ ਹੁੰਦੀ ਹੈ । ਇਸ ਸਭ ਅੱਗੇ ਸਥਾਨਕ ਪ੍ਰਸ਼ਾਸ਼ਨ , ਸਥਾਨਕ ਸਰਕਾਰਾਂ ,ਸਰਕਾਰੀ ਅਧਿਕਾਰੀ ਅਤੇ ਰਾਜਨੀਤਿਕ ਲੋਕ ਵੀ ਕਿਸੇ ਨਾ ਕਿਸੇ ਰੂਪ ਵਿਚ ਜਿੰਮੇਵਾਰ ਹਨ। ਭ੍ਰਿਸ਼ਟਾਚਾਰ ,ਭਾਈ ਭਤੀਜਾਵਾਦ , ਲਾਲ ਫੀਤਾ ਸ਼ਾਹੀ ਇਨ੍ਹਾਂ ਨਜ਼ਾਇਜ ਕਬਜਿਆਂ ਦੀ ਪ੍ਰਵਿਰਤੀ ਨੂੰ ਹੋਰ ਬੜਾਵਾ ਦੇ ਰਹੇ ਹਨ । ਜੋ ਅਧਿਕਾਰੀ ਇਸ ਵਿਰੁੱਧ ਕਾਰਵਾਈ ਕਰਨ ਦੀ ਜੁਰੱਅਤ ਕਰਦੇ ਹਨ, ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਰੋਕ ਦਿੱਤਾ ਜਾਂਦਾ ਹੈ । ਇਸ ਸਭ ਦੇ ਨਤੀਜੇ ਵਜ਼ੋ ਅੱਜ ਸਾਡੇ ਸਹਿਰਾਂ ,ਕਸਬਿਆ ਦੀ ਹਾਲਤ ਬਦ ਤੋ ਬਦਤਰ ਹੋਈ ਪਈ ਹੈ । ਇਸ ਸਬੰਧੀ ਕੋਈ ਜਿੰਮੇਵਾਰੀ ਕਬੂਲਣ ਲਈ ਤਿਆਰ ਨਹੀ । ਅੱਜ ਅਸੀ ਸਭ ਵਿਦੇਸ਼ਾ ਨੂੰ ਵਧੀਆਂ ਦੱਸ ਰਹੇ ਹਾਂ , ਉਥੌ ਦੇ ਵਧੀਆ ਸਿਸਟਮ ਦੀ ਗੱਲ ਕਰਦੇ ਨਹੀ ਥੱਕਦੇ ਪਰ ਆਪਣੇ ਦੇਸ਼ ਵਿੱਚ ਆਪਣੀਆਂ ਜਿੰਮੇਵਾਰੀ ਨੂੰ ਨਿਭਾਉਣਾ ਨਹੀ ਚਾਹੁੰਦੇ । ਗੈਰ ਸਮਾਜੀ ਅਤੇ ਦੂਜਿਆ ਨੂੰ ਪ੍ਰੇਸ਼ਾਨ ਕਰਨ ਵਾਲੇ ਕੰਮ ਤੋ ਪਿੱਛੇ ਨਹੀ ਹੱਟਣਾ ਚਾਹੁੰਦੇ । ਅਜਿਹੇ ਲੋਕ ਆਪਣਾ ਸਮਾਨ ਦੁਕਾਨਾਂ ਦੇ ਬਾਹਰ ਸੜਕਾਂ ਤੇ ਰੱਖ ਕੇ ਸ਼ਾਇਦ ਹੀ ਜਿਆਦਾ ਮੁਨਾਫਾ ਕਮਾਉਦੇ ਹੋਣ ਪਰ ਲੋਕਾਂ ਨੂੰ ਪ੍ਰੇਸ਼ਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਜਰੂਰ ਨਿਭਾਉਦੇ ਹਨ । ਅਸੀ ਅਜਿਹੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਆਪਣੇ ਦੇਸ਼ ਨੂੰ ਵਧੀਆਂ ਬਣਾਉਣ ਲਈ ਅਤੇ ਸਭਿਅਕ ਸਮਾਜ ਦੇ ਜਿੰਮੇਵਾਰ ਨਾਗਰਿਕ ਬਣ ਕੇ ਲੋਕਾਂ ਨੂੰ ਪ੍ਰੇਸ਼ਾਨ ਕਰਕੇ ਵੱਧ ਪੈਸੇ ਕਮਾਉਣ ਦੀ ਲਾਲਸਾ ਦਾ ਤਿਆਗ ਕਰਕੇ ਸਮਾਨ ਆਪਣੀਆਂ ਦੁਕਾਨਾ ਦੇ ਅੰਦਰ ਹੀ ਰੱਖਣਾ ਚਾਹੀਦਾ ਹੈ ਇਸ ਦੇ ਨਾਲ ਹੀ ਸਰਕਾਰੀ ਅਧਿਕਾਰੀਆਂ ਰਾਜਨੀਤਿਕ ਲੋਕਾਂ ਅਤੇ ਸਮਾਜ ਸੇਵੀਆਂ ਨੂੰ ਵੀ ਜਿੰਮੇਵਾਰੀ ਤੋ ਕੰਮ ਲੈ ਕੇ ਆਪਣੀਆਂ ਲਾਲਸਾਵਾਂ ਅਤੇ ਨਿੱਜੀ ਹਿੱਤ ਤਿਆਗ ਕੇ ਲੋਕਾਂ ਦੀ ਪ੍ਰਸ਼ਾਨੀ ਦਾ ਕਾਰਨ ਬਣਨ ਦੀ ਬਜਾਏ ਉਹਨਾਂ ਦੇ ਮੱਦਦਗਾਰ ਬਣ ਕੇ ਇਹਨਾਂ ਨਜਾਇਜ਼ ਕਬਜਿਆ ਵਿਰੁੱਧ ਬੋਲਣ ਅਤੇ ਕਾਰਵਾਈ ਕਰਨ ਦੀ ਜੁੱਰਅਤ ਰੱਖਣੀ ਚਾਹੀਦੀ ਹੈ । ਤਾਂ ਹੀ ਅਸੀ ਸਭਿਅਕ ਸਮਾਜ ਦੇ ਜਿੰਮੇਵਾਰ ੇ ਨਾਗਰਿਕ ਬਣ ਸਕਾਗੇ । ਅਤੇ ਵਿਦੇਸ਼ਾ ਦੀਆਂ ਸਿਫਤਾ ਕਰਨ ਦੀ ਥਾਂ ਆਪਣੇ ਦੇਸ਼ ਨੂੰ ਹੀ ਉਹਨਾਂ ਤੋ ਵਧੀਆ ਬਣਾਉਣ ਚ ਆਪਣਾ ਯੋਗਦਾਨ ਪਾ ਸਕਦੇ ਹਾਂ।

Send this to a friend