ਕੀਰਤਪੁਰ ਸਾਹਿਬ, 12 ਮਾਰਚ (ਅਮਰਾਨ ਖਾਨ)-ਉਤਰੀ ਭਾਰਤ ਦੀ ਪ੍ਰਸਿਧ ਦਰਗਾਹ ਬਾਬਾ ਬੁਢਣ ਸ਼ਾਹ ਜੀ ਵਿਖੇ ਕੈਨੇਡਾ ਦੇ ਐਮ.ਪੀ. ਜੋਗਿੰਦਰ ਸਿੰਘ ਬੜੀ ਹੀ ਸ਼ਰਧਾ ਨਾਲ ਹੋਏ ਨਤਮਸਤਕ। ਉਨ੍ਹਾਂ ਦਾ ਦਰਗਾਹ ਉਤੇ ਪਹੁੰਚਣ ਤੇ ਦਰਗਾਹ ਦੇ ਖਾਦਿਮਾ ਵਲੋਂ ਸਵਾਗਤ ਕੀਤਾ ਗਿਆ ਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸਵਾਗਤ ਕਰਨ ਸਮੇਂ ਖਾਦਿਮਾ ਵਿਚੋ ਅਮੀਤਾਜ ਬਿਟੂ ਸ਼ਾਹ, ਅਸ਼ਰਫ ਸ਼ਾਹ, ਯੂਨਿਸ ਖਾਨ,ਆਰਿਸ਼ ਖਾਨ ਮੌਜੂਦ ਸਨ। ਪਤਰਕਾਰ ਨਾਲ ਗਲਬਾਤ ਕਰਦਿਆਂ ਐਮ.ਪੀ ਜੋਗਿੰਦਰ ਸਿੰਘ ਨੇ ਦਸਿਆ ਕਿ ਉਨ੍ਹਾਂ ਨੂੰ ਬਾਬਾ ਜੀ ਦੀ ਦਰਗਾਹ ਤੇ ਨਤਮਸਤਕ ਹੋਕੇ ਬਹੁਤ ਸਕੂਨ ਮਿਲਿਆ। ਉਨ੍ਹਾਂ ਅਗੇ ਦਸਿਆ ਕੇ ਉਹ ਜਦੋ ਵੀ ਪੰਜਾਬ ਦੀ ਫੇਰੀ ਤੇ ਆਉਂਦੇ ਹਨ ਤਾਂ ਉਹ ਦਰਗਾਹ ਬਾਬਾ ਬੁਢਣ ਸ਼ਾਹ ਜੀ ਵਿਖੇ ਨਤਮਸਤਕ ਹੋਣ ਜ਼ਰੂਰ ਆਉਂਦੇ ਹਨ।