May 26, 2026 4:36 am

ਖ਼ਸਤਾ ਹਾਲ ਮੋਰਿੰਡਾ-ਰੂਪਨਗਰ ਮਾਰਗ ’ਤੇ ਪਲਟੀ ਗੰਨੇ ਦੀ ਭਰੀ ਟਰਾਲੀ

ਮੋਰਿੰਡਾ, 12 ਮਾਰਚ (ਹਰਜਿੰਦਰ ਸਿੰਘ ਛਿੱਬਰ)-ਮੋਰਿੰਡਾ-ਰੂਪਨਗਰ ਅਪਣੀ ਖ਼ਸਤਾ ਹਾਲਤ ਕਾਰਨ ਪਿੱਛਲੇ ਕਈ ਦਿਨਾਂ ਤੋਂ ਵੱਖ ਵੱਖ ਅਖ਼ਬਾਰਾਂ ਦੀਆਂ ਖ਼ਬਰਾਂ ਦੀਆਂ ਸੁਰਖ਼ੀਆਂ ਬਣ ਰਿਹਾ ਹੈ। ਮੋਰਿੰਡਾ ਤੋਂ ਕਾਈਨੌਰ ਤੱਕ 5 ਕਿਲੋਮੀਟਰ ਦੀ ਸੜ੍ਹਕ ਦਾ ਹਿਹ ਟੋਟਾ ਅਪਣੀ ਹਾਲਤ ਆਪ ਹੀ ਬਿਆਨ ਕਰ ਰਿਹਾ ਹੈ। ਪ੍ਰੰਤੂ ਸਰਕਾਰ ਜਾਂ ਸਬੰਧਤ ਵਿਭਾਗ ਵੱਲੋਂ ਇਸ 5 ਕਿਲੋਮੀਟਰ ਦੇ ਟੋਟੇ ਨੂੰ ਮੁਰੰਮਤ ਕਰਵਾਉਣ ਦੀ ਬਜਾਏ ਇਸ ਮਾਰਗ ਦੀ ਖ਼ਸਤਾ ਹਾਲਤ ਕਾਰਨ ਵਾਪਰ ਰਹੇ ਹਾਦਸਿਆਂ ਨੂੰ ਅੱਖਾਂ ਬੰਦ ਕਰਕੇ ਦੇਖ ਰਹੀ ਹੈ। ਦੱਸਣਯੋਗ ਹੈ ਕਿ ਮੋਰਿੰਡਾ ਤੋਂ ਕਾਈਨੌਰ 5 ਕਿਲੋਮੀਟਰ ਤੱਕ ਦੇ ਟੋਟੇ ਦੇ ਦੋਵੇਂ ਪਾਸੇ ਲਗਭੱਗ 12 ਪਿੰਡ ਪੈਂਦੇ ਹਨ ਜਿਨ੍ਹਾਂ ਦੇ ਵਸਨੀਕ ਇਸ ਮਾਰਗ ਦੀ ਵਰਤੋਂ ਸਭ ਤੋਂ ਜ਼ਿਆਦਾ ਕਰਦੇ ਹਨ। ਪੰਜਾਬ ਦੀ ਸਭ ਤੋਂ ਵੱਡੀ ਦੂਸਰੀ ਖ਼ੰਡ ਮਿੱਲ ਵੀ ਇਸੇ ਮਾਰਗ ’ਤੇ ਹੋਣ ਕਾਰਨ ਇਲਾਕੇ ਦੇ ਕਿਸਾਨ ਮਿੱਲ ਵਿੱਚ ਗੰਨਾ ਲੈ ਕੇ ਆਉਣ ਲਈ ਇਸ ਮਾਰਗ ਦੀ ਵਰਤੋਂ ਕਰਦੇ ਹਨ। ਇਸ ਸੜ੍ਹਕ ਵਿੱਚ ਪਏ ਵੱਡੇ ਵੱਡੇ ਖੱਡਿਆਂ ਕਾਰਨ ਅੱਜ ਗੰਨਿਆਂ ਦੀ ਭਰੀ ਟਰਾਲੀ ਪਲਟ ਗਈ। ਪਿੰਡ ਹਵਾਰਾ ਕਲਾਂ ਦੇ ਵਸਨੀਕ ਟ੍ਰੈਕਟਰ ਚਾਲਕ ਰਣਧੀਰ ਸਿੰਘ ਨੇ ਪੱਤਰਕਾਰਾ ਨੂੰ ਦੱਸਿਆ ਕਿ ਅੱਜ ਤੜ੍ਹਕੇ ਜਦੋਂ ਉਹ ਗੰਨਿਆਂ ਦੀ ਭਰੀ ਟਰਾਲੀ ਲੈ ਕੇ ਆ ਰਿਹਾ ਸੀ ਤਾਂ ਜਦੋਂ ਉਹ ਮਿੱਲ ਦੇ ਗੇਟ ਅੱਗੇ ਪੁੱਜਾ ਤਾਂ ਟਰਾਲੀ ਦਾ ਟਾਇਰ ਸੜ੍ਹ੍ਰਕ ’ਚ ਪਏ ਖੱਡੇ ’ਚ ਡਿੱਗ ਜਾਣ ਕਾਰਨ ਸੜ੍ਹਕ ਦੇ ਵਿਚਕਾਰ ਹੀ ਪਲਟ ਗਈ। ਸਮਾਜ ਸੇਵੀ ਬੰਤ ਸਿੰਘ ਕਲਾਰਾਂ ਮੀਤ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਪੰਜਾਬ ਨੇ ਪੰਜਾਬ, ਸੁਰਜੀਤ ਸਿੰਘ ਸਰਪੰਚ ਤਾਜਪੁਰ ਅਤੇ ਜਥੇਦਾਰ ਜਗਜੀਤ ਸਿੰਘ ਰਤਨਗੜ੍ਰ੍ਹ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਤੋਂ ਇਸ ਮਾਰਗ ਨੂੰ ਪਹਿਲ ਦੇ ਅਧਾਰ ’ਤੇ ਬਣਾਉਣ ਜਾ ਮੁਰੰਮਤ ਕਰਵਾਉਣ ਦੀ ਜ਼ੋਰਦਾਰ ਮੰਗ ਕੀਤੀ ਹੈ।

Send this to a friend