ਜਲੰਧਰ, 11 ਮਾਰਚ (ਪੀ.ਟੀ.)- ਪੰਜਾਬ ਦੀ ਕੈਬਨਿਟ ਦੇ ਵਿਸਤਾਰ ਤੋਂ ਪਹਿਲਾਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿਧੂ ਨੇ ਆਪਣੇ ਦੋਸਤ ਤੇ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਲਈ ਬੈਟਿੰਗ ਸ਼ੁਰੂ ਕਰ ਦਿਤੀ ਹੈ। ਜਲੰਧਰ ਵਿਚ ਪ੍ਰੈਸ ਕਾਨਫਰੰਸ ਦੌਰਾਨ ਸਿਧੂ ਨੇ ਕਿਹਾ, “ਮੈਂ ਉਮੀਦ ਕਰਦਾ ਹਾਂ ਕਿ ਚੰਗਾ ਖੇਡ ਮੰਤਰੀ ਆਵੇ। ਖੇਡਾਂ ਲਈ ਮੈਂ ਬੜਾ ਉਤਸ਼ਾਹਿਤ ਹਾਂ।” ਉਨ੍ਹਾਂ ਪਰਗਟ ਸਿੰਘ ਬਾਰੇ ਕਿਹਾ ਕਿ ਉਹ ਆਪਣੇ ਆਪ ਵਿਚ ਇਕ ਇੰਸਟੀਟਿਊਸ਼ਨ ਹਨ। ਉਨ੍ਹਾਂ ਖੁਦ ਨੂੰ ਪਰਗਟ ਸਿੰਘ ਤੋਂ ਥਲੇ ਦਸਿਆ।