ਚੰਡੀਗੜ੍ਹ, 10 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੇ ਸੀਨੀਅਰ ਕਾਂਗਰਸ ਆਗੂ ਅਤੇ ਕੈਬਨਿਟ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਬੇਬੁਨਿਆਦ ਮਨ-ਘੜਤ ਝੂਠੀ ਬਿਆਨਬਾਜੀ ਕਰਨ ਤੋਂ ਗੁਰੇਜ ਕਰਨ ਲਈ ਕਿਹਾ ਹੈ। ਸ. ਚੰਨੀ ਨੇ ਅਜ ਇਥੋ ਜਾਰੀ ਬਿਆਨ ਵਿਚ ਕਿਹਾ ਕਿ ਖਹਿਰਾ ਵਲੋ ਉਨਾਂ ਖਿਲਾਫ ਮਾਇਨਿੰਗ ਨੂੰ ਲੈ ਕੇ ਦਿਤਾ ਬਿਆਨ ਝੂਠਾ ਅਤੇ ਬੇਬੁਨਿਆਦ ਹੈ। ਉਨ੍ਹਾ ਕਿਹਾ ਕਿ ਖਹਿਰਾ ਨੂੰ ਤੁਰੰਤ ਆਪਣਾ ਬਿਆਨ ਵਾਪਸ ਲੈਣਾ ਚਾਹੀਦਾ ਹੈ ਨਹੀਂ ਤਾਂ ਉਹ ਖਹਿਰਾ ਖਿਲਾਫ ਮਾਨਹਾਨੀ ਦਾ ਦਾਅਵਾ ਕਰਨ ਲਈ ਮਜਬੂਰ ਹੋਣਗੇ। ਇਸ ਦੇ ਨਾਲ ਹੀ ਸ. ਚੰਨੀ ਨੇ ਸਪਸਟ ਕੀਤਾ ਹੈ ਸਰਕਾਰ ਦੇ ਹਰ ਪਧਰ ਅਤੇ ਵਿਰੋਧੀ ਧਿਰ ਦੇ ਆਗੂ ਵਜੋਂ ਉਨ੍ਹਾ ਨੇ ਹਮੇਸਾ ਗੈਰਕਾਨੂੰਨੀ ਮਾਿੲਨਿੰਗ ਦਾ ਮੁਦਾ ਬੜੇ ਜੋਰ ਸੋਰ ਨਾਲ ਉਠਾਇਆ ਹੈ।