ਇਲਾਕੇ ਦੇ ਅੰਦਰ ਅਮਨ ਸ਼ਾਤੀ ਨੂੰ ਬਰਕਰਾਰ ਰੱਖਣ ਲਈ ਲੋਕਾਂ ਦਾ ਸਹਿਯੋਗ ਜਰੂਰੀ : ਥਾਣਾ ਮੁੱਖੀ
ਨੂਰਪੁਰ ਬੇਦੀ, 7 ਮਾਰਚ (ਕਮਲਜੀਤ ਢੀਂਡਸਾ, ਬਲਜਿੰਦਰ ਸਿੱਧੂ)- ਨੂਰਪੁਰ ਬੇਦੀ ਅੰਦਰ ਅਮਨ ਸ਼ਾਤੀ ਨੂੰ ਬਰਕਰਾਰ ਰੱਖਣ ਲਈ ਲੋਕਾਂ ਦਾ ਪੁਲਿਸ ਨੂੰ ਸਹਿਯੌਗ ਦੇਣਾ ਬਹੁਤ ਜਰੂਰੀ ਹੈ। ਸਕੂਲਾਂ ਦੇ ਅੱਗੇ ਜੋ ਨੌਜਵਾਨ ਬਿਨਾਂ ਵਜਾਂ ਤੋ ਟੋਲੇ ਬਣਾ ਕੇ ਖ਼ੜਦੇ ਹਨ ਇਹਨਾਂ ਖਿਲਾਫ ਕਾਨੂੰਨ ਦੇ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਸਬਦ ਥਾਣਾ ਨੂਰਪੁਰਬੇਦੀ ਦੇ ਨਵੇਂ ਪੁਲਿਸ ਮੁੱਖੀ ਚੋਧਰੀ ਦੇਸ ਰਾਜ ਨੇ ਅੱਜ ਪੱਤਰਕਾਰਾਂ ਨਾ ਗੱਲਬਾਤ ਕਰਦਿਆਂ ਪ੍ਰਗਟ ਕੀਤੇ । ਉਹਨਾ ਪ੍ਰੈਸ ਰਾਹੀ ਲੋਕਾਂ ਨੂੰ ਅਪੀਲ ਕੀਤੀ ਜਿਹੜੇ ਸ਼ਰਾਰਤੀ ਅਨਸਰ ਮੌਟਰਸਾਇਕਲਾ ਦੇ ਪਟਾਕੇ ਬਜਾ ਕੇ ਮਹੋਲ ਖ਼ਰਾਬ ਕਰ ਰਹੇ ਹਨ । ਇਹਨਾ ਵਾਹੀਕਲਾਂ ਦੇ ਨੰਬਰ ਪੁਲਿਸ ਨੂੰ ਦਿੱਤੇ ਜਾਣ ਇਹਨਾ ਦੇ ਖਿਲਾਫ ਸਖ਼ਤ ਕਾਰਵਾਈ ਕੀਤੀਜਾਵੇ ਅਤੇ ਨੰਬਰ ਦੇਣ ਵਾਲੇ ਦਾ ਨਾ ਗੁਪਤ ਰੱਖਿਆ ਜਾਵੇਗਾ । ਉਨਾ ਲੋਕਾ ਨੂੰ ਅਪੀਲ ਕੀਤੀ ਕਿ ਜਿਨਾਂ ਦੇ ਬੱਚੇ ਵਹੀਕਲਾਂ ਦੇ ਬਿਨਾ ਨੰਬਰ ਤੋ ਇਨਾਂ ਨੂੰ ਚਲਾ ਰਹੇ ਹਨ ਉਹ ਤੁਰੰਤ ਇਹਨਾ ਵਹੀਕਲਾ ਦੇ ਨੰਬਰ ਲਿਖਾ ਲੈਣ ਕਿਓੁਕਿ ਉਹਨਾ ਦੇ ਨੋਟਿਸ ਵਿੱਚ ਆਇਆ ਹੈ ਕਿ ਜਿਅਦਾ ਦਰ ਨੌਜਵਾਨ ਆਪਣੇ ਵਹੀਕਲਾਂ ਤੇ ਬਿਨਾ ਨੰਬਰ ਲਿਖਾਏ ਫਿਰ ਰਹੇ ਹਨ । ਉਨਾਂ ਅੱਗੇ ਕਿਹਾ ਕਿ ਐਸ.ਐਸ.ਪੀ ਰੂਪਨਗਰ ਸ: ਰਾਜ ਬਚਨ ਸਿੰਘ ਸੰਧੂ ਦੀਆਂ ਸਖ਼ਤ ਹਦਾਇਤਾ ਅਨੁਸਾਰ ਨਸ਼ੇ ਵੇਚਣ ਅਤੇ ਨਜਾਇਜ ਮਾਈਨਿੰਗ ਕਰਨ ਵਾਲਿਆ ਨੂੰ ਬਿਲਕੁੱਲ ਬਖ਼ਸ਼ਿਆ ਨਹੀਂ ਜਾਵੇਗਾ। ਇਸ ਮੌਕੇ ਉਨਾਂ ਦੇ ਨਾਲ ਪੁਲਿਸ ਚੌਕੀ ਕਲਮਾ ਮੌੜ ਦੇ ਇਨਚਾਰਜ ਬਲਵੀਰ ਸਿੰਘ, ਮੁੱਖ ਮੁਨਸ਼ੀ ਬਲਵਿੰਦਰ ਸਿੰਘ, ਸਹਾਇਕ ਮੁਨਸ਼ੀ ਰਣਜੀਤ ਸਿੰਘ, ਏ ਐਸ ਆਈ ਬਲਵੀਰ ਕੁਮਾਰ ਸਹਿਤ ਹੋਰ ਪੁਲਿਸ ਅਧਿਕਾਰੀ ਮੌਜੂਦ ਸਨ।