May 25, 2026 10:17 pm

ਹਰਿਆਣਾ ’ਚ ਆਂਗਣਵਾੜੀ ਕਾਰਕੁਨਾਂ ਨੂੰ 11 ਹਜ਼ਾਰ 429 ਰੁਪਏ ਮਾਣ ਭੱਤਾ : ਮਨੋਹਲ ਲਾਲ

ਚੰਡੀਗੜ੍ਹ, 6 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਦੇਸ਼ ਦਾ ਅਜਿਹਾ ਪਹਿਲਾ ਰਾਜ ਹੈ, ਜਿੱਥੇ ਆਂਗਨਵਾੜੀ ਕਾਰਕੁਨਾਂ ਨੂੰ ਕਿਰਤੀਆਂ ਦੀ ਤਰਜ ’ਤੇ ਕੁਸ਼ਲ ਤੇ ਅਰਧਕੁਸ਼ਲ ਸ਼੍ਰੇਣੀ ਵਿਚ ਰੱਖਣ ਅਤੇ ਕੁਸ਼ਲ ਸ਼ੇਣੀ ਲਈ 11,429 ਰੁਪਏ ਮਹੀਨਾ ਤੇ ਅਰਧ ਕੁਸ਼ਲ ਸ਼੍ਰੇਣੀ ਲਈ 10,286 ਰੁਪਏ ਮਹੀਨਾ ਮਾਣਭੱਤਾ ਦੇਣ ਦਾ ਫੈਸਲਾ ਕੀਤਾ ਹੈ। ਆਂਗਨਵਾੜੀ ਕਾਰਕੁਨਾਂ ਨੂੰ ਭਾਰਤੀ ਜਨਤਾ ਪਾਰਟੀ ਨੇ ਕਦੀ ਪੱਕਾ ਕਰਮਚਾਰੀ ਕਰਨ ਦਾ ਕੋਈ ਚੋਣ ਵਾਅਦਾ ਨਹੀਂ ਕੀਤਾ ਸੀ। ਮੁੱਖ ਮੰਤਰੀ, ਜੋ ਵਿਧਾਨ ਸਭਾ ਵਿਚ ਸਦਨ ਦੇ ਨੇਤਾ ਵੀ ਹਨ, ਅੱਜ ਇੱਥੇ ਹਰਿਆਣਾ ਵਿਧਾਨ ਸਭਾ ਵਿਚ ਚਲ ਰਹੇ ਬਜਟ ਸੈਸ਼ਨ ਦੌਰਾਨ ਜੀਰੋ ਕਾਲ ਵਿਚ ਆਂਗਨਵਾੜੀ ਕਾਰਕੁਨਾਂ ਵੱਲੋਂ ਸੂਬੇ ਵਿਚ ਕੀਤੇ ਜਾ ਰਹੇ ਅੰਦੋਲਨ ’ਤੇ ਲਿਆਏ ਧਿਆਨ ਖਿੱਚ ਪ੍ਰਸਤਾਵ ’ਤੇ ਸਦਨ ਵਿਚ ਆਪਣਾ ਜਵਾਬ ਦੇ ਰਹੇ ਸਨ। ਮੁੱਖ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਆਂਗਵਨਵਾੜੀ ਕਾਰਕੁਨਾਂ ਦੀ ਐਸੋਸਿਏਸ਼ਨ ਦੇ ਨੁਮਾਇੰਦਿਆਂ ਦੇ ਨਾਲ ਹੋਈ ਮੀਟਿੰਗ ਵਿਚ 1 ਮਾਰਚ, 2018 ਤੋਂ ਨਵੇਂ ਮਾਣਭੱਤਾ ਦੇਣ ਦੀ ਸਹਿਮਤੀ ਬਣੀ ਸੀ।

Send this to a friend