May 26, 2026 10:49 am

ਇੰਗਲੈਂਡ ਦੀਆਂ ਸੰਗਤਾਂ ਵੱਲੋਂ 18ਵਾਂ ਮੁਫ਼ਤ ਲੈਂਸ ਕੈਂਪ ਤੇ ਮੁਫ਼ਤ ਮੈਗਾ ਮੈਡੀਕਲ ਕੈਂਪ ਭਲਕੇ

ਜੈਤੋ, 4 ਮਾਰਚ (ਸਤਵਿੰਦਰਪਾਲ ਸਿੰਘ ਸੱਤੀ)-ਵਿਵੇਕ ਮਿਸ਼ਨ ਚੈਰੀਟੇਬਲ ਟਰੱਸਟ ਰਜਿ ਜਲਾਲ ਬਰਾਂਚ ਜੈਤੋ ਦੇ ਮੁੱਖੀ ਸੰਤ ਰਿਸ਼ੀ ਰਾਮ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਬ੍ਰਹਮਲੀਨ 108 ਸੰਤ ਬਾਬਾ ਕਰਨੈਲ ਦਾਸ ਜਲਾਲ ਵਾਲਿਆਂ ਦੀ ਯਾਦ ਵਿਚ 18ਵਾਂ ਅੱਖਾਂ ਦਾ ਵਿਸ਼ਾਲ ਮੁਫ਼ਤ ਲੈਂਜ਼ ਕੈਂਪ ਤੇ ਮੁਫ਼ਤ ਮੈਗਾ ਮੈਡੀਕਲ ਕੈਂਪ ਮਿਤੀ 6 ਮਾਰਚ ਦਿਨ ਮੰਗਲਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਅੱਖਾਂ ਦਾ ਹਸਪਤਾਲ, ਚੈਨਾ ਰੋਡ, ਜੈਤੋ ਵਿਖੇ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿਚ ਅੱਖਾਂ ਦੇ ਰੋਗ, ਆਮ ਬਿਮਾਰੀਆਂ, ਔਰਤਾਂ ਦੇ ਰੋਗਾਂ, ਹੱਡੀਆਂ-ਜੋੜਾਂ ਦੇ ਰੋਗ, ਨੰਕ-ਕੰਨ-ਗਲੇ ਦੇ ਰੋਗ, ਚਮੜੀ ਦੇ ਰੋਗ ਤੇ ਦੰਦਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਮਰੀਜਾਂ ਦਾ ਚੈੱਕ ਅਪ ਕਰਨਗੇ ਅਤੇ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ। ਇਸ ਕੈਂਪ ਮੌਕੇ ਵਿਵੇਕ ਮਿਸ਼ਨ ਵਲੋਂ ਮਰੀਜਾਂ ਤੇ ਵਾਰਿਸਾਂ ਲਈ ਰਹਿਣ ਅਤੇ ਲੰਗਰ ਪ੍ਰਬੰਧ ਮੁਫ਼ਤ ਕੀਤਾ ਜਾਵੇਗਾ। ਇਸ ਕੈਂਪ ਵਿਚ ਇੰਗਲੈਂਡ ਨਿਵਾਸੀ ਸ: ਜਸਵਿੰਦਰ ਸਿੰਘ ਢਿੱਲੋਂ, ਸ: ਗੁਰਦੇਵ ਸਿੰਘ ਪੁਰੇਵਾਲ, ਬੀਬੀ ਪਰਮਿੰਦਰ ਕੌਰ ਪੁਰੇਵਾਲ, ਸ: ਪਰਮਿੰਦਰ ਸਿੰਘ ਮਾਂਗਟ, ਸ: ਹਰਨੇਕ ਸਿੰਘ ਧਾਲੀਵਾਲ, ਸ: ਗੁਰਮੀਤ ਸਿੰਘ ਭੱਲਾ, ਸ: ਬਲਵਿੰਦਰ ਸਿੰਘ ਚੌਹਾਨ, ਸ: ਭੁਪਿੰਦਰਪਾਲ ਸਿੰਘ ਭੰਮਰਾ, ਸ: ਜੋਗਾ ਸਿੰਘ ਢਿੱਲੋਂ ਅਤੇ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਵਿਸ਼ੇਸ਼ ਸਹਿਯੋਗ ਹੋਵੇਗਾ। ਉਨ੍ਹਾਂ ਦੱਸਿਆ ਕਿ ਕੈਂਪ ਵਿਚ ਸਨਾਖ਼ਤ ਕੀਤੇ ਮਰੀਜਾਂ ਦੀਆਂ ਅੱਖਾਂ ’ਚ ਲੈਨਜ਼ ਮਿਤੀ 7, 8 ਤੇ 9 ਮਾਰਚ ਨੂੰ ਪਾਏ ਜਾਣਗੇ। ਸੰਦੀਪ ਸਿੰਘ ਤੇ ਵਿਸ਼ਨੂੰ ਦੇਵ ਨੇ ਦੱਸਿਆ ਕਿ ਕੈਂਪ ਵਿਚ ਲੈਂਜ਼ ਪਵਾਉਣ ਵਾਲੇ ਹਰ ਵਿਅਕਤੀ ਨੂੰ ਆਪਣੇ ਨਾਲ ‘ਅਧਾਰ ਕਾਰਡ’ ਦੀ ਇਕ ਫੋਟੋ ਸਟੇਟ ਕਾਪੀ ਜਰੂਰ ਲੈ ਕੇ ਆਉਣਾ ਜਰੂਰੀ ਹੈ। ਇਸ ਕਾਪੀ ਤੋਂ ਬਿਨ੍ਹਾਂ ਕਿਸੇ ਵਿਅਕਤੀ ਦਾ ਅਪ੍ਰੇਸ਼ਨ ਨਹੀਂ ਹੋਵੇਗਾ। ਇਸ ਮੌਕੇ ਬਹਾਦਰ ਸਿੰਘ, ਭੋਲਾ ਸਿੰਘ, ਬਲੀ ਸਿੰਘ, ਸੰਦੀਪ ਸਿੰਘ, ਰੇਸ਼ਮ ਸਿੰਘ ਅਤੇ ਡੀਸੀ ਸਿੰਘ ਚੰਦਭਾਨ ਆਦਿ ਲੋਕ ਮੌਜੂਦ ਸਨ।

Send this to a friend