May 24, 2026 12:13 pm

ਡਾ. ਐਸ.ਪੀ. ਸਿੰਘ ਓਬਰਾਏ ਦੇ ਯਤਨਾਂ ਸਦਕਾ ਦੁਬਈ ਤੋਂ ਧਰਮਿੰਦਰ ਦੀ ਮ੍ਰਿਤਕ ਦੇਹ ਵਤਨ ਪੁੱਜੀ

ਪਟਿਆਲਾ, 4 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਦੁਬਈ ’ਚ ਕੰਮ ਦੌਰਾਨ ਵਾਪਰੇ ਹਾਦਸੇ ਚ ਆਪਣੀ ਜਾਨ ਗੁਵਾ ਬੈਠੇ ਹਰਿਆਣਾ ਦੇ ਪੰਜ਼ੌਰ ਖੇਤਰ ਦੇ ਪਿੰਡ ਮਨਕਪੁਰ ਨਾਲ ਸਬੰਧਿਤ 34 ਸਾਲਾ ਨੌਜਵਾਨ ਧਰਮਿੰਦਰ ਸਿੰਘ ਪੁਤਰ ਗਜ਼ੇ ਸਿੰਘ ਦੀ ਮ੍ਰਿਤਕ ਦੇਹ ਅਜ ਸਰਬਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੁਖੀ ਤੇ ਉਘੇ ਸਮਾਜ ਸੇਵਕ ਡਾ. ਐਸ.ਪੀ. ਸਿੰਘ ਓਬਰਾਏ ਦੇ ਅਣਥਕ ਯਤਨਾਂ ਸਦਕਾ ਅੰਤਰਰਾਸ਼ਟਰੀ ਹਵਾਈ ਅਡਾ ਚੰਡੀਗੜ੍ਹ ਵਿਖੇ ਪੁਜੀ। ਜਿਕਰਯੋਗ ਹੈ ਕਿ ਧਰਮਿੰਦਰ ਸਿੰਘ ਪਿਛਲੇ ਵਰ੍ਹੇ ਹੀ ਆਪਣੇ ਪਰਿਵਾਰ ਨੂੰ ਆਰਥਿਕ ਮੰਦਹਾਲੀ ਦੇ ਬੋਝ ਤਾਂ ਮੁਕਤ ਕਰਾਉਣ ਦੇ ਸੁਪਨੇ ਦਿਲ ‘ਚ ਲੈ ਕੇ ਦੁਬਈ ਗਿਆ ਸੀ ਕਿ ਅਚਾਨਕ ਬੀਤੀ 7 ਫ਼ਰਵਰੀ ਨੂੰ ਇਕ ਹਾਦਸੇ ਦੌਰਾਨ ਉਸ ਦੀ ਮੌਤ ਦੀ ਹੋ ਗਈ । ਦਸਣਯੋਗ ਹੈ ਕਿ ਪਰਿਵਾਰ ਨੇ ਸ. ਓਬਰਾਏ ਨਾਲ ਸੰਪਰਕ ਕਰ ਕੇ ਆਪਣੇ ਤੇ ਟੁਟੇ ਇਸ ਕਹਿਰ ਅਤੇ ਆਪਣੇ ਪਰਿਵਾਰ ਦੀ ਆਰਥਿਕ ਹਾਲਤ ਬਾਰੇ ਸਮੁਚੀ ਜਾਣਕਾਰੀ ਦਿੰਦਿਆਂ ਆਪਣੇ ਨੌਜਵਾਨ ਪੁਤਰ ਦੀ ਮ੍ਰਿਤਕ ਦੇਹ ਦੁਬਈ ਤੋਂ ਭੇਜਣ ਦੀ ਅਰਜੋਈ ਕੀਤੀ ਸੀ, ਇਹ ਮਸਲਾ ਸ. ਓਬਰਾਏ ਦੇ ਧਿਆਨ ਵਿਚ ਆਉਣ ਤੇ ਉਨ੍ਹਾਂ ਤੁਰੰਤ ਕਾਰਵਾਈ ਕਰਦਿਆਂ ਕੇਵਲ ਤਿੰਨ-ਚਾਰ ਦਿਨਾਂ ਵਿਚ ਹੀ ਭਾਰਤੀ ਅੰਬੈਂਸੀ ਦੀ ਮਦਦ ਨਾਲ ਦੁਬਈ ਅੰਦਰ ਸਾਰੀ ਜਰੂਰੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਮ੍ਰਿਤਕ ਦੇਹ ਨੂੰ ਭਾਰਤ ਭੇਜਿਆ ਹੈ। ਏਅਰਪੋਰਟ ਤੋਂ ਧਰਮਿੰਦਰ ਦੀ ਮ੍ਰਿਤਕ ਦੇਹ ਲੈਣ ਉਪਰੰਤ ਉਸਦੇ ਪਿੰਡ ਸਸਕਾਰ ਮੌਕੇ ਪੀੜਤ ਪਰਿਵਾਰ ਨਾਲ ਦੁਖ ਪ੍ਰਗਟ ਕਰਨ ਪਹੁੰਚੇ ਟਰਸਟ ਦੇ ਅਹੁਦੇਦਾਰ ਡਾ. ਡੀ.ਐਸ. ਗਿਲ ਅਤੇ ਕੇ.ਐਸ. ਗਰੇਵਾਲ ਨੇ ਅਜ ਏਥੇ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਦਸਿਆ ਕਿ ਉਕਤ ਨੌਜਵਾਨ ਸਮੇਤ ਸਰਬਤ ਦਾ ਭਲਾ ਟਰਸਟ ਵਲੋਂ ਹੁਣ ਤਕ ਵਖ-ਵਖ ਧਰਮਾਂ ਦੇ 52 ਨੌਜਵਾਨਾਂ ਦੇ ਮ੍ਰਿਤਕ ਸਰੀਰ ਉਨਾਂ ਦੇ ਵਾਰਸਾਂ ਤਕ ਪਹੁੰਚਾਏ ਜਾ ਚੁਕੇ ਹਨ। ਉਨਾਂ ਇਹ ਵੀ ਦਸਿਆ ਕਿ ਧਰਮਿੰਦਰ ਸਿੰਘ ਦੀ ਮ੍ਰਿਤਕ ਦੇਹ ਭਾਰਤ ਭੇਜਣ ‘ਚ ਸ. ਓਬਰਾਏ ਨੇ ਵੀ ਜ਼ਿਕਰਯੋਗ ਭੂਮਿਕਾ ਨਿਭਾਈ ਹੈ। ਉਨ੍ਹਾਂ ਦਸਿਆ ਕਿ ਦੁਬਈ ਤੋਂ ਮ੍ਰਿਤਕ ਦੇਹ ਲੈ ਕੇ ਆਏ ਧਰਮਿੰਦਰ ਸਿੰਘ ਦੇ ਭਰਾ ਅਮਰ ਸਿੰਘ ਤੋਂ ਇਲਾਵਾ ਉਸ ਦੇ ਪਿਤਾ ਗਜ਼ੇ ਸਿੰਘ ਤੇ ਹੋਰਨਾਂ ਪਰਿਵਾਰਕ ਮੈਂਬਰਾਂ ਨੇ ਡਾ.ਓਬਰਾਏ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਹੈ ਕਿ ਉਹ ਤਾਂ ਉਨਾਂ ਲਈ ਰਬ ਬਣ ਬਹੁੜੇ ਹਨ ਅਤੇ ਜੇਕਰ ਸ.ਓਬਰਾਏ ਉਨਾਂ ਦੀ ਬਾਂਹ ਨਾ ਫ਼ੜਦੇ ਤਾਂ ਉਹ ਕਦੇ ਵੀ ਆਪਣੇ ਪੁਤਰ ਦੇ ਅੰਤਿਮ ਦਰਸ਼ਨ ਨਹੀਂ ਕਰ ਸਕਦੇ ਸਨ।

Send this to a friend