Skip to content
Independent perspectives. Global stories.
BREAKING

ਸਿੱਖ ਦੰਗਿਆਂ, ਤੇਲੰਗਾਨਾ ਅਤੇ ਨੀਡੋ ਮੁੱਦੇ ’ਤੇ ਸੰਸਦ ’ਚ ਭਾਰੀ ਹੰਗਾਮਾ

Share this story

image ਨਵੀਂ ਦਿੱਲੀ, 5 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਸੰਸਦ ’ਚ ਇਜਲਾਸ ਦੇ ਦੂਸਰੇ ਚਰਣ ਦੇ ਪਹਿਲੇ ਦਿਨ ਲੋਕ ਸਭਾ ਨੂੰ ਕੱਲ੍ਹ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਵਿਰੋਧੀ ਧਿਰ ਦੇ ਮੈਂਬਰਾਂ ਨੇ 1984 ਦੇ ਸਿੱਖ ਦੰਗਿਆਂ, ਤੇਲੰਗਾਨਾ ਅਤੇ ਅਰੁਣਾਚਲ ਪ੍ਰਦੇਸ਼ ਦੇ ਵਿਦਿਆਰਥੀ ਨੀਡੋ ਦੀ ਮੌਤ ਦੇ ਮਾਮਲੇ ’ਤੇ ਹੰਗਾਮਾ ਕੀਤਾ, ਜਿਸ ਤੋਂ ਬਾਅਦ ਸੰਸਦ ਨੂੰ ਕੱਲ੍ਹ ਤੱਕ ਮੁਲਤਵੀ ਕਰਨਾ ਪੈ ਗਿਆ। ਭਾਜਪਾ ਨੇ ਲੋਕ ਸਭਾ ’ਚ ਅਰੁਣਾਚਲ ਪ੍ਰਦੇਸ਼ ਦੇ ਵਿਦਿਆਰਥੀ ਨੀਡੋ ਤਾਨਿਅਮ ਦੀ ਹੱਤਿਆ ਦਾ ਮਾਮਲਾ ਚੁੱਕਿਆ। ਲੋਕ ਸਭਾ ’ਚ ਭਾਜਪਾ ਦੀ ਨੇਤਾ ਸੁਸ਼ਮਾ ਸਵਰਾਜ ਨੇ ਨੀਡੋ ਦੀ ਮੌਤ ਨੂੰ ਸ਼ਰਮਨਾਕ ਦੱਸਿਆ। ਉਨ੍ਹਾਂ ਕਿਹਾ ਕਿ ਦੇਸ਼ ਦੀ ਵਿਵਿਧਤਾ ਨੂੰ ਸਮਝਣ ਦੀ ਜ਼ਰੂਰਤ ਹੈ ਤੇ ਇਸ ਤੋਂ ਇਲਾਵਾ ਸੁਸ਼ਮਾ ਨੇ ਮਣੀਪੁਰ ਦੀ ਲੜਕੀਆਂ ਦੀ ਵੀ ਮਾਮਲਾ ਚੁੱਕਿਆ।

WRITTEN BY