May 25, 2026 5:06 pm

ਮੇਹਰ ਚੰਦ ਪੋਲੀਟੈਕਨਿਕ ਵਿਖੇ ਹੋਇਆ ਫੇਸ ਪੇਂਟਿੰਗ ਮੁਕਾਬਲਾ

ਜਲੰਧਰ, 1 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਹੋਲੀ ਦੇ ਸ਼ੁਭ ਅਵਸਰ ਤੇ ਆਰਕੀਟੈਕਚਰ ਵਿਭਾਗ ਵਲੋਂ ਥੀਮ ਬੇਸਡ ਫੇਸ ਪੇਟਿੰਗ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆ ਨੇ ਵੱਧ ਚੱੜ ਕੇ ਹਿਸਾ ਲਿਆ। ਕਿਸੇ ਨੇ ਨਸ਼ੇ ਦੇ ਖਿਲਾਫ, ਕਿਸੇ ਨੇ ਦਹੇਜ ਦੀ ਬੁਰੀ ਲਾਹਨਤ ਤੇ ਕਿਸੇ ਨੇ ਹਰਿਆਲੀ ਦੀ ਮੱਹਤਤਾ ਨੂੰ ਦਰਸਾਉਦਿਆ ਚੇਹਰਾ ਬਣਾਇਆ । ਇਸ ਮੁਕਾਬਲੇ ਵਿੱਚ ਸਿਰਫ ਪੋਸਟਰ ਕਲਰਜ਼ ਦੀ ਵਰਤੋਂ ਕੀਤੀ ਗਈ ਤਾਂ ਜੋ ਚਿਹਰੇ ਤੇ ਕਿਸੇ ਕਿਸਮ ਦਾ ਨੁਕਸਾਨ ਨਾ ਹੋਵੇ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਇਸ ਮੁਕਾਬਲੇ ਰਾਹੀ ਵਿਦਿਆਰਥੀਆਂ ਨੂੰ ਇਹ ਵੀ ਸੰਦੇਸ਼ ਦਿੱਤਾ ਗਿਆ ਕਿ ਕੈਮੀਕਲ ਵਾਲੇ ਰੰਗਾਂ ਦੀ ਹੋਲੀ ਵਿੱਚ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ ਤੇ ਹੋਲੀ ਸਿਰਫ਼ ਸੰਕੇਤਕ ਰੂਪ ਵਿੱਚ ਹੀ ਮਨਾਉਣੀ ਚਾਹੀਦੀ ਹੈ। ਉਹਨਾਂ ਨੇ ਆਰਕੀਟੈਕਚਰ ਵਿਭਾਗ ਦੀ ਮੁੱਖੀ ਮੈਡਮ ਕਿਰਨਜੀਤ ਤੇ ਸਟਾਫ ਦੇ ਕੰਮ ਦੀ ਸ਼ਲਾਘਾ ਕੀਤੀ। ਇਸ ਮੁਕਾਬਲੇ ਵਿੱਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਇਸ ਮੌਕੇ ਮੈਡਮ ਕਿਰਨਜੀਤ , ਡੀ.ਐਸ.ਰਾਣਾ, ਰਿਚਾ ਅਰੋੜਾ, ਰਾਜੀਵ ਭਾਟਿਆ, ਸੰਗੀਤਾ, ਪ੍ਰਿਆ ਬਰਾੜ ਤੇ ਜ਼ੇਬ ਜੈਦੀ ਹਾਜਿਰ ਸਨ।

Send this to a friend