ਲੋਕ ਗੋਬਰ ਅਤੇ ਕੂੜੇ ਨੂੰ ਆਮਦਨ ਦਾ ਸਰੋਤ ਬਣਾਉਣ : ਮੋਦੀ

41ਵੇਂ ‘ਮਨ ਕੀ ਬਾਤ’ ਪ੍ਰੋਗਰਾਮ ’ਚ ਪ੍ਰਧਾਨ ਮੰਤਰੀ ਕਈ ਮੁੱਦਿਆਂ ’ਤੇ ਬੋਲੇ

ਨਵੀਂ ਦਿੱਲੀ, 25 ਫਰਵਰੀ- ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ‘ਮਨ ਕੀ ਬਾਤ’ ਪ੍ਰੋਗਰਾਮ ’ਚ 41ਵੇਂ ਅਡੀਸ਼ਨ ’ਚ ਕਈ ਮੁੱਦਿਆਂ ’ਤੇ ਗੱਲ ਕੀਤੀ।ਪ੍ਰਧਾਨ ਮੰਤਰੀ ਨੇ ਇਸ ਮੌਕੇ ’ਤੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਗੋਬਰ ਅਤੇ ਕੂੜੇ ਨੂੰ ਆਮਦਨ ਦਾ ਸਰੋਤ ਬਣਾਉਣ। ਉਨ੍ਹਾਂ ਨੇ ਕਿਹਾ,‘‘ਪਸ਼ੂਆਂ ਦੇ ਵੇਸਟ ਦੇ ਇਸਤੇਮਾਲ ਦੀ ਯੋਜਨਾ ਨੂੰ ਗੋਬਰਧਨ ਯੋਜਨਾ ਨਾਂ ਮਿਲਿਆ। ਗੋਬਰ ਅਤੇ ਕੂੜੇ ਨੂੰ ਆਮਦਨ ਦਾ ਸਰੋਤ ਵੀ ਬਣਾਉਣ। ਕਿਸਾਨਾਂ ਨੂੰ ਗੋਬਰ ਦੀ ਵਿਕਰੀ ਦੀ ਸਹੀ ਕੀਮਤ ਮਿਲੇਗੀ। ਗੋਬਰ ਧਨ ਯੋਜਨਾ ਦੇ ਆਨਲਾਈਨ ਟਰੇਡਿੰਗ ਪਲੇਟਫਾਰਮ ਬਣੇਗਾ।’’ ਪ੍ਰਧਾਨ ਮੰਤਰੀ ਨੇ ਦਸਿਆ, ‘‘ਰਾਏਪੁਰ ‘ਚ ਪਹਿਲਾਂ ਕੂੜਾ ਉਤਸਵ ਦਾ ਆਯੋਜਨ ਕੀਤਾ ਗਿਆ। ਕੂੜਾ ਪ੍ਰਬੰਧਨ ਨੂੰ ਧਿਆਨ ‘ਚ ਰਖ ਕੇ ਕੂੜਾ ਉਤਸਵ ਦਾ ਆਯੋਜਨ ਕੀਤਾ ਗਿਆ ਸੀ। ਸਵਛਤਾ ਦੀ ਥੀਮ ਦੇ ਉਪਰ ਕਈ ਜ਼ਿਲਿਆਂ ‘ਚ ਉਤਸਵ ਦਾ ਆਯੋਜਨ ਕੀਤਾ ਗਿਆ ਸੀ। ਉਤਸਵ ਦਾ ਮਕਸਦ ਕੂੜੇ ਦਾ ਸਹੀ ਢੰਗ ਨਾਲ ਇਸਤੇਮਾਲ ਕਰਨਾ ਸੀ।’’
ਉਨ੍ਹਾਂ ਵਿਗਿਆਨ ਦਿਵਸ, ਮਹਿਲਾ ਦਿਵਸ ਅਤੇ ਹੋਲੀ ਨੂੰ ਲੈ ਕੇ ਕਈ ਅਨੁਭਵ ਸਾਂਝੇ ਕੀਤੇ।ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਦਸਿਆ ਕਿ ਦੇਸ਼ ਭਰ ਦੇ ਕਈ ਲੋਕਾਂ ਨੇ ਵਿਗਿਆਨ ਨੂੰ ਲੈ ਕੇ ਉਨ੍ਹਾਂ ਤੋਂ ਸਵਾਲ ਪੁਛੇ ਹਨ। ਨਾਲ ਹੀ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਦਸਿਆ ਕਿ ਏਲੀਫੈਂਟਾ ਦੀਪ ਦੇ 3 ਪਿੰਡਾਂ ‘ਚ ਆਜ਼ਾਦੀ ਦੇ 70 ਸਾਲ ਬਾਅਦ ਬਿਜਲੀ ਪੁਜੀ ਹੈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਇਸ ਦੌਰਾਨ ਦੇਸ਼ ਵਾਸੀਆਂ ਨੂੰ ਹੋਲੀ ਦੀਆਂ ਸ਼ੁਭਕਾਮਨਾਵਾਂ ਵੀ ਦਿਤੀਆਂ।ਇਸ ਦੌਰਾਨ ਉਨ੍ਹਾਂ ਨੇ ਭਾਰਤ ਰਤਨ ਸਰ ਸੀ.ਵੀ. ਰਮਨ ਨੂੰ ਵੀ ਯਾਦ ਕੀਤਾ। ਉਨ੍ਹਾਂ ਨੇ ਕਿਹਾ,‘‘ਇਸ ਦੇਸ਼ ਨੇ ਵਿਗਿਆਨ ਦੇ ਖੇਤਰ ‘ਚ ਕਈ ਮਹਾਨ ਵਿਗਿਆਨੀਆਂ ਨੂੰ ਜਨਮ ਦਿਤਾ ਹੈ। ਸਰ ਜਗਦੀਸ਼ ਚੰਦਰ ਬੋਸ ਅਤੇ ਹਰਗੋਵਿੰਦ ਖੁਰਾਨਾ ਤੋਂ ਲੈ ਕੇ ਸਤੇਂਦਰ ਨਾਥ ਬੋਸ ਵਰਗੇ ਵਿਗਿਆਨੀ ਭਾਰਤ ਦੇ ਮਾਣ ਹਨ।’’ ਸ਼੍ਰੀ ਮੋਦੀ ਨੇ ਕਿਹਾ, ਕਿ ਆਰਟੀਫੀਸ਼ਲ ਇੰਟੈਲੀਜੈਂਸ ਦੇ ਮਾਧਿਅਮ ਨਾਲ ਰੋਬੋਟਸ, ਬੋਟਸ ਅਤੇ ਸਪੇਸਿਫਿਕ ਟਾਸਕ ਕਰਨ ਵਾਲੀਆਂ ਮਸ਼ੀਨਾਂ ਬਣਾਉਣ ’ਚ ਮਦਦ ਮਿਲਦੀ ਹੈ।ਪ੍ਰਧਾਨ ਮੰਤਰੀ ਨੇ ਐਨ.ਡੀ.ਐਮ.ਏ. ਦੀ ਤਾਰੀਫ ਕਰਦੇ ਹੋਏ ਪੀ.ਐਮ. ਨੇ ਕਿਹਾ ਕਿ ਕੁਦਰਤੀ ਆਫਤ ਨਾਲ ਲੜਨ ਲਈ ਐਨ.ਡੀ.ਐਮ.ਏ. ਹਮੇਸ਼ਾ ਤਿਆਰ ਹੈ। ਐਨ.ਡੀ.ਐਮ.ਏ. ਲੋਕਾਂ ਨੂੰ ਟਰੇਨਿੰਗ ਦੇ ਰਿਹਾ ਹੈ। ਆਫਤ ਪ੍ਰਬੰਧਨ ਦੀ ਜ਼ਿੰਮੇਵਾਰੀ ਸੰਭਾਲ ਰਿਹਾ ਹੈ।ਵਿਸ਼ਵ ਮਹਿਲਾ ਦਿਵਸ ਤੋਂ ਪਹਿਲਾਂ ਪੀ.ਐਮ. ਮੋਦੀ ਨੇ ਕਿਹਾ, ‘‘ਔਰਤਾਂ ਨੇ ਆਪਣੇ ਆਤਮਬਲ ਨਾਲ ਖੁਦ ਨੂੰ ਆਤਮਨਿਰਭਰ ਬਣਾਇਆ।

Send this to a friend