Skip to content
Independent perspectives. Global stories.
BREAKING

ਗੁਜਰਾਤ ’ਚ ਟਰੂਡੋ ਦਾ ਨਿੱਘਾ ਸਵਾਗਤ

Share this story

ਭਾਰਤੀ ਪਹਿਰਾਵੇ ’ਚ ਸਜਿਆ ਪੂਰਾ ਪਰਿਵਾਰ

ਅਹਿਮਦਾਬਾਦ, 19 ਫਰਵਰੀ- ਭਾਰਤ ਦੌਰੇ ’ਤੇ ਆਏ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸੋਮਵਾਰ ਨੂੰ ਗੁਜਰਾਤ ਪੁਜੇ, ਜਿਥੇ ਉਨ੍ਹਾਂ ਦਾ ਨਿਘਾ ਸਵਾਗਤ ਕੀਤਾ ਗਿਆ। ਟਰੂਡੋ ਅਤੇ ਉਨ੍ਹਾਂ ਦਾ ਪਰਿਵਾਰ ਭਾਰਤੀ ਪਹਿਰਾਵੇ ‘ਚ ਸਜਿਆ ਹੋਇਆ ਸੀ। ਟਰੂਡੋ ਦੀ ਪਤਨੀ ਸੋਫੀ ਨੇ ਸੂਟ ਪਹਿਨਿਆ ਹੈ ਅਤੇ ਬਿੰਦੀ ਲਗਾਈ ਹੈ, ਜਿਸ ‘ਚ ਉਹ ਬਹੁਤ ਖੂਬਸੂਰਤ ਲਗ ਰਹੀ ਹੈ।ਉਨ੍ਹਾਂ ਦੇ ਸਵਾਗਤ ‘ਚ ਗੁਜਰਾਤ ਦਾ ਸਭਿਆਚਾਰਕ ਲੋਕ ਨਾਚ ਪੇਸ਼ ਕੀਤਾ ਗਿਆ।ਟਰੂਡੋ ਪਰਿਵਾਰ ਨੇ ਸਾਬਰਮਤੀ ਆਸ਼ਰਮ ਅਤੇ ਅਕਸ਼ਰਧਾਮ ਮੰਦਰ ਦਾ ਦੌਰਾ ਕੀਤਾ। ਇਸ ਤੋਂ ਇਲਾਵਾ ਉਹ ‘ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਅਹਿਮਦਾਬਾਦ‘ ‘ਚ ਵਿਦਿਆਰਥੀਆਂ ਨੂੰ ਸੰਬੋਧਤ ਕਰਨਗੇ।ਪ੍ਰਧਾਨ ਮੰਤਰੀ ਦੇ ਤੌਰ ‘ਤੇ ਟਰੂਡੋ ਪਹਿਲੀ ਵਾਰ ਭਾਰਤ ਆਏ ਹਨ।ਉਨ੍ਹਾਂ ਨਾਲ ਪਰਿਵਾਰ ਅਤੇ 6 ਮੈਂਬਰੀ ਵਫਦ ਵੀ ਹੈ। ਟਰੂਡੋ 23 ਫਰਵਰੀ ਤਕ ਭਾਰਤ ਹੀ ਰਹਿਣਗੇ ਅਤੇ ਇਸ ਦੌਰਾਨ ਉਹ ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਦੋ-ਪਖੀ ਗਲਬਾਤ ਕਰਨਗੇ। ਸਾਬਰਮਤੀ ਆਸ਼ਰਮ ਵਿਖੇ ਪਰਿਵਾਰ ਦੇ ਮੈਂਬਰਾਂ ਨੇ ਚਰਖਾ ਵੀ ਕੱਤਿਆ। ਉਨ੍ਹਾਂ ਵਿਜ਼ਿਟਰ ਬੁੱਕ ’ਚ ਲਿਖਿਆ ‘ਇਹ ਆਸ਼ਰਮ ਸ਼ਾਂਤੀ, ਨਮਰਤਾ ਅਤੇ ਅਤੇ ਸੱਚ ਦਾ ਸੁੰਦਰ ਸਥਾਨ ਹੈ। ਇਸ ਦੀ ਅੱਜ ਵੀ ਓਨੀ ਹੀ ਜ਼ਰੂਰਤ ਹੈ ਜਿੰਨੀ ਹਮੇਸ਼ਾ ਤੋਂ ਸੀ।’

WRITTEN BY