May 25, 2026 12:09 am

ਆਜ਼ਾਦੀ ਤੋਂ ਬਾਅਦ ਸਾਰੇ ਅੰਦੋਲਨਾਂ ਦੀ ਅਗਵਾਈ ਜਨਸੰਘ ਤੇ ਭਾਜਪਾ ਨੇ ਕੀਤੀ : ਮੋਦੀ

ਨਵੀਂ ਦਿੱਲੀ, 18 ਫਰਵਰੀ- ਹੁਕਮਰਾਨ ਭਾਰਤੀ ਜਨਤਾ ਪਾਰਟੀ ਦਾ 34 ਸਾਲਾਂ ਬਾਅਦ ਰਾਜਧਾਨੀ ਵਿੱਚ ਪਤਾ ਬਦਲ ਗਿਆ ਹੈ। ਪਾਰਟੀ ਦੇ ਇੱਥੇ ਦੀਨਦਿਆਲ ਉਪਾਧਿਆਏ ਮਾਰਗ ’ਤੇ ਬਣੇ ਨਵੇਂ ਹਾਈਟੇਕ ਹੈ¤ਡ ਕੁਆਰਟਰ ਦਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਭਾਜਪਾ ਦੇ ਸੀਨੀਅਰ ਨੇਤਾ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਨਾਲ ਮਿਲ ਕੇ ਉਦਘਾਟਨ ਕੀਤਾ। ਭਾਜਪਾ ਹੈ¤ਡ ਕੁਆਰਟਰ ਦਾ ਪਤਾ 11 ਅਸ਼ੋਕ ਰੋਡ ਤੋਂ ਬਦਲ ਕੇ ਹੁਣ 6-ਏ ਦੀਨਦਿਆਲ ਉਪਾਧਿਆਏ ਹੋ ਗਿਆ। ਕਰੀਬ 8 ਹਜ਼ਾਰ ਵਰਗ ਮੀਟਰ ਭੂਭਾਗ ‘ਚ ਫੈਲੇ ਹੈ¤ਡ ਕੁਆਰਟਰ ‘ਚ ਤਿੰਨ ਬਲਾਕ ਹਨ। ਇਸ ਇਮਾਰਤ ਦਾ ਨੀਂਹ ਪ¤ਥਰ ਸ਼੍ਰੀ ਮੋਦੀ ਨੇ ਹੀ 18 ਅਗਸਤ 2016 ਨੂੰ ਕੀਤਾ ਸੀ। ਹੈ¤ਡ ਕੁਆਰਟਰ ਨੂੰ ਸਾਰੇ ਤਰ੍ਹਾਂ ਦੀ ਆਧੁਨਿਕ ਤਕਨਾਲੋਜੀ ਨਾਲ ਲੈ¤ਸ ਕੀਤਾ ਗਿਆ ਹੈ। ਹੈ¤ਡ ਕੁਆਰਟਰ ਦਾ 70 ਫੀਸਦੀ ਹਿ¤ਸਾ ਹਰਿਆਲੀ ਵਾਲਾ ਹੈ। ਇਸ ਦੌਰਾਨ ਸ੍ਰੀ ਮੋਦੀ ਨੇ ਉ¤ਥੇ ਹਾਜ਼ਰ ਸਾਰੇ ਨੇਤਾਵਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਜ਼ਾਦੀ ਤੋਂ ਬਾਅਦ ਦੇਸ਼ ‘ਚ ਜਿੰਨੇ ਵੀ ਅੰਦੋਲਨ ਹੋਏ ਹਨ, ਉਨ੍ਹਾਂ ਸਾਰੇ ਅੰਦੋਲਨਾਂ ਦੀ ਅਗਵਾਈ ਜਨਸੰਘ ਅਤੇ ਭਾਜਪਾ ਨੇ ਕੀਤੀ, ਜਿਸ ਦਾ ਉਨ੍ਹਾਂ ਨੂੰ ਬਹੁਤ ਮਾਣ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਪਾਰਟੀ ਰਾਸ਼ਟਰਭਗਤੀ ਨਾਲ ਰੰਗੀ ਹੈ ਅਤੇ ਰਾਸ਼ਟਰਹਿ¤ਤ ਲਈ ਮਰਨ ਵਾਲੇ ਵਰਕਰਾਂ ਦੇ ਤਿਆਗ ਅਤੇ ਤਪ¤ਸਿਆ ਨਾਲ ਇਸ ਪਾਰਟੀ ਦੀ ਰਚਨਾ ਹੋਈ ਹੈ।ਸ੍ਰੀ ਮੋਦੀ ਨੇ ਪਾਰਟੀ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਅਤੇ ਮਰਹੂਮ ਸੁੰਦਰ ਸਿੰਘ ਭੰਡਾਰੀ ਦੇ ਯੋਗਦਾਨ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸ੍ਰੀ ਅਡਵਾਨੀ ਹਮੇਸ਼ਾ ਸੰਗਠਨਾਤਮਕ ਲੋਕਤੰਤਰੀ ਵਿਵਸਥਾਵਾਂ ਦਾ ਅਧਿਐਨ ਕਰਦੇ ਰਹਿੰਦੇ ਹਨ ਅਤੇ ਸ੍ਰੀ ਭੰਡਾਰੀ ਵੀ ਹਮੇਸ਼ਾ ਤੋਂ ਕੋਈ ਸਮਝੌਤਾ ਕੀਤੇ ਬਿਨਾਂ ਸੰਵਿਧਾਨ ਅਨੁਸਾਰ ਪਾਰਟੀ ਕਿਵੇਂ ਚ¤ਲੇ ਅਤੇ ਮੈਂਬਰਤਾ ਕਿਵੇਂ ਵਧੇ, ਪ੍ਰਕਿਰਿਆਵਾਂ ਕਿਸ ਤਰ੍ਹਾਂ ਦੀਆਂ ਹੋਣ, ਇਸ ਦੀ ਚਿੰਤਾ ਕਰਦੇ ਹਨ।ਇਨ੍ਹਾਂ ਚੀਜ਼ਾਂ ਕਾਰਨ ਭਾਜਪਾ ਦਾ ਅ¤ਜ ਦਾ ‘ਪਿੰਡ 100 ਫੀਸਦੀ ਲੋਕਤੰਤਰੀ ਪਿੰਡ ਹੈ।‘‘ ਲੋਕਤੰਤਰ ਲਈ ਵ¤ਖ-ਵ¤ਖ ਖੇਤਰਾਂ ‘ਚ ਉ¤ਥੋਂ ਲੋਕਾਂ ਦੀਆਂ ਇ¤ਛਾਵਾਂ ਦੇ ਅਨੁਰੂਪ ਕੰਮ ਕਰਨ ਦੀ ਲੋੜ ਹੁੰਦੀ ਹੈ।ਪ੍ਰਧਾਨ ਮੰਤਰੀ ਨੇ ਇਸ ਦੌਰਾਨ ਅਡਵਾਨੀ ਅਤੇ ਡਾ. ਜੋਸ਼ੀ ਨੂੰ ਆਪਣੇ ਕੋਲ ਬੁਲਾ ਕੇ ਉਨ੍ਹਾਂ ਤੋਂ ਵੀ ਸ਼ਿਲਾਪ¤ਟ ਦਾ ਉਦਘਾਟਨ ਕਰਵਾਇਆ। ਪ੍ਰਧਾਨ ਮੰਤਰੀ ਅਤੇ ਹੋਰ ਨੇਤਾਵਾਂ ਨੇ ਬਾਅਦ ‘ਚ ਬਹੁ ਮੰਜ਼ਲਾਂ ਹੈ¤ਡ ਕੁਆਰਟਰ ਦਾ ਪ੍ਰੀਖਣ ਵੀ ਕੀਤਾ।ਦਫਤਰ ਵਿੱਚ ਇ¤ਥੇ ਡਿਜੀਟਲ ਲਾਇਬਰੇਰੀ ਤੋਂ ਲੈ ਕੇ ਵਾਈ-ਫਾਈ ਅਤੇ ਵੀਡੀਓ ਕਾਨਫਰੈਂਸਿੰਗ ਦੀ ਸਹੂਲਤ ਉਪਲ¤ਬਧ ਕਰਵਾਈ ਗਈ ਹੈ। ਬੇਸਮੈਂਟ ‘ਚ 2 ਫਲੋਰ ਦੀ ਪਾਰਕਿੰਗ ਵਿਵਸਥਾ ਕੀਤੀ ਗਈ ਹੈ, ਜਿਸ ‘ਚ ਇਕ¤ਠੇ ਘ¤ਟੋ-ਘ¤ਟ 300 ਵਾਹਨ ਪਾਰਕ ਕੀਤੇ ਜਾ ਸਕਦੇ ਹਨ। ਇਸ ਹੈ¤ਡ ਕੁਆਰਟਰ ‘ਚ ਸੌਰ ਊਰਜਾ ਤੋਂ ਬਿਜਲੀ ਸਪਲਾਈ ਦੀ ਵੀ ਬਦਲ ਵਿਵਸਥਾ ਕੀਤੀ ਗਈ ਹੈ। ਇੰਨਾ ਹੀ ਨਹੀਂ ਵਾਟਰ ਹਾਰਵੇਸਟਿੰਗ ਪ੍ਰਣਾਲੀ ਤੋਂ ਵੀ ਇਸ ਇਮਾਰਤ ਨੂੰ ਸਜਾਇਆ ਗਿਆ ਹੈ।

Send this to a friend