ਅੰਮ੍ਰਿਤਸਰ, 17 ਫਰਵਰੀ (ਦਵਾਰਕਾ ਨਾਥ ਰਾਣਾ)- ਇੰਟਕ ਕਾਗਰਸ਼ ਵੱਲਂੋ ਅੰਮ੍ਰਿਤਸਰ ਵਿੱਚ ਨੋਜਵਾਨਾਂ ਦਾ ਇਕ ਭਾਰੀ ਇੱਕਠ ਕੀਤਾ ਗਿਆ। ਜਿਸ ਵਿਚ ਮੁੱਖ ਮਹਿਮਾਨ ਵੱਜੋਂ ਪਹੁੰਚੇ ਆਂਲ ਇੰਡੀਆ ਨੈਸ਼ਨਲ ਯੂਥ ਪ੍ਰਧਾਨ ਵਰਿੰਦਰ ਫੁੱਲ ਦਾ ਨੌਜਵਾਨਾਂ ਵੱਲੋਂ ਫੁੱਲਾਂ ਦੇ ਬੁੱਕੇ ਭੇਟ ਕਰਕੇ ਬੜੀ ਗਰਮਜੋਸੀ ਨਾਲ ਸਵਾਗਤ ਕੀਤਾ। ਨੌਜਵਾਨਾਂ ਦੇ ਇਸ ਇੱਕਠ ਨੂੰ ਸਮਬੋਧਨ ਕਰਦਿਆ ਯੂਥ ਪ੍ਰਧਾਨ ਵਰਿੰਦਰ ਫੁੱਲ ਨੇ ਕਿਹਾ ਕਿ ਕਾਗਰਸ਼ ਪਾਰਟੀ ਨੇ ਹਮੇਸ਼ਾ ਗਰੀਬ ਵਰਗ ਦੀ ਗੱਲ ਕੀਤੀ ਹੈ ਅਤੇ ਨੌਜਵਾਨਾਂ ਨੂੰ ਅੱਗੇ ਲਿਆਉਣ ਲਈ ਵਿਸ਼ੇਸ਼ ਉਪਰਾਲੇ ਕਰਦੀ ਰਹੀ ਹੈ। ਪੰਜਾਬ ਦੇ ਨੋਜਵਾਨਾ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੰਟਕ ਪ੍ਰਧਾਨ ਦਿਨੇਸ਼ ਸੁੰਦਰੀਵਾਲ ਜੀ ਸਦਕਾ ਖੇਡਾਂ ਅਤੇ ਨੋਕਰੀਆ ਮਹੁੱਈਆ ਕਰਵਾਉਣ ਲਈ ਹੋਰ ਵੀ ਤੇਜੀਆ ਲਿਆਦੀਆ ਜਾਣਗੀਆ ਤਾਂ ਜੋ ਪੰਜਾਬ ਦੇ ਨੋਜਵਾਨਾਂ ਨੂੰ ਸਹੀ ਸੇਧ ਦਿੱਤੀ ਜਾ ਸਕੇਗੀ।
ਉਨ੍ਹਾਂ ਕਿਹਾ ਕਿ ਨਗਰ ਨਿਗਮ ਚੋਣਾਂ ਸਮੇ ਜਿੰਨ੍ਹਾਂ ਮੇਹਨਤੀ ਵਰਕਰਾਂ ਨੇ ਪਾਰਟੀ ਦਾ ਸਾਥ ਦਿੱਤਾ ਹੈ।ਉਨ੍ਹਾਂ ਨੂੰ ਇੰਟਕ ਕਾਗਰਸ਼ ਵੱਲੋਂ ਬਣਦਾ ਮਾਨ ਸਨਮਾਨ ਦਿੱਤਾ ਜਾਦਾ ਹੈ। ਇਸੇ ਲੜੀ ਦੇ ਤਹਿਤ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਹਿੰਮਾਸ਼ੂ ਵਰਮਾ ਨੂੰ ਜਨਰਲ ਸੈਕਟਰੀ ਅੰਮ੍ਰਿਤਸਰ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਨਵਨਿਯੁਕਤ ਸੈਕਟਰੀ ਹਿੰਮਾਸ਼ੂ ਵਰਮਾ ਨੇ ਕਿਹਾ ਕਿ ਯੂਥ ਪ੍ਰਧਾਨ ਵਰਿੰਦਰ ਫੁੱਲ ਦੇ ਸਹਿਯੋਗ ਨਾਲ ਮੈਨੂੰ ਇੰਟਕ ਕਾਗਰਸ ਜਿੰਮੇਵਾਰੀ ਸੋਪੀ ਹੈ ਮੈਂ ਉਸ ਨੂੰ ਤੰਨਦੇਹੀ ਨਾਲ ਨਿਭਾਵਾਗਾ ਤੇ ਇੰਟਕ ਕਾਗਰਸ਼ ਦੀਆ ਉਸਾਰੂ ਸੋਚ ਨੂੰ ਘਰ-ਘਰ ਪਹੁੰਚਵਾਗਾਂ। ਇਸ ਮੌਕੇ ਅਜੈ ਕੁਮਾਰ ਮੋਤੀ, ਪੀਏ ਸੰਜੀਵ ਬਿੱਲਾ, ਕਵਲਜੀਤ ਸਿੰਘ ਬੱਲੂ, ਨਿਰਮਲ ਸਿੰਘ ਨੀਟਾ, ਗੁਰਦੇਵ ਸਿੰਘ, ਅਮੋਦ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।