May 25, 2026 12:51 am

ਭਗਵੰਤ ਮਾਨ ਦੀ ਨਿਵੇਕਲੀ ਪਹਿਲ-ਲੋੜਵੰਦ ਅਪਾਹਜਾਂ ਨੂੰ ਤਿੰਨ ਪਹੀਆ ਸਕੂਟਰੀਆਂ ਵੰਡੀਆਂ

ਸੰਗਰੂਰ, 17 ਫਰਵਰੀ (ਸੰਜੀਵ ਸਿੰਗਲਾ)- ਭਗਵੰਤ ਮਾਨ ਨੇ ਇਕ ਨਿਵੇਕਲੀ ਪਹਿਲ ਕਰਦੇ ਹੋਏ ਸੰਗਰੂਰ ਲੋਕ ਸਭਾ ਹਲਕੇ ਨਾਲ ਸੰਬੰਧਿਤ ਸਰੀਰਕ ਤੌਰ ’ਤੇ ਅਪਾਹਜ ਲੋਕਾਂ ਨੂੰ ਟੀਵੀਐਸ ਕੰਪਨੀਆਂ ਦੀਆਂ ਤਿੰਨ ਪਹੀਆ ਸਕੂਟਰੀ ਵੰਡਣੀਆਂ ਸ਼ੁਰੂ ਕੀਤੀਆਂ ਹਨ।ਅਜ ਪਹਿਲੇ ਪੜਾਅ ‘ਚ ਇਕ ਮਹਿਲਾ ਸਮੇਤ 7 ਲੋੜਵੰਦਾਂ ਨੂੰ ਇਹ ਇਥੇ ਰੈਸਟ ਹਾਊਸ ਸਥਿਤ ਇਕ ਬੇਹਦ ਸਾਦੇ ਪ੍ਰੋਗਰਾਮ ਤਹਿਤ ਭਗਵੰਤ ਮਾਨ ਨੇ ਕਿਹਾ ਕਿ ਸਰੀਰਕ ਤੌਰ ‘ਤੇ ਅਪਾਹਜ ਇਹਨਾਂ ਲੋੜਵੰਦਾਂ ਨੂੰ ਰਾਜਨੀਤੀ ਅਤੇ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਤਿੰਨ ਪਹੀਆਂ ਸਕੂਟਰੀਆਂ ਵੰਡੀਆਂ ਗਈਆਂ ਹਨ।ਭਗਵੰਤ ਮਾਨ ਨੇ ਦਸਿਆ ਕਿ ਐਮ.ਪੀ ਲੈਡ ਫ਼ੰਡ‘ਚ ਅਪਾਹਜ ਵਿਅਕਤੀਆਂ ਨੂੰ ਇਸ ਤਰ੍ਹਾਂ ਦੀ ਸਹਾਇਤਾ ਕਰਨ ਦੀ ਸਹੂਲਤ ਹੈ, ਜਿਸ ਤਹਿਤ ਇਸ ਤੋਂ ਪਹਿਲਾਂ ਸਰੀਰਕ ਤੌਰ ‘ਤੇ ਅਪਾਹਜ ਅਤੇ ਲੋੜਵੰਦ ਲੋਕਾਂ ਨੂੰ ਵਹੀਲ-ਚੇਅਰਾਂ ਵੀ ਕਾਫ਼ੀ ਗਿਣਤੀ ’ਚ ਵੰਡੀਆਂ ਜਾ ਚੁਕੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਅਜਿਹੇ ਲੋੜਵੰਦ ਵਰਗ ਲਈ ਇਸ ਤਰ੍ਹਾਂ ਦੀ ਮਦਦ ਭਵਿਖ ਵਿਚ ਵੀ ਜਾਰੀ ਰਹੇਗੀ।
ਭਗਵੰਤ ਮਾਨ ਨੇ ਕਿਹਾ ਕਿ ਵਹੀਲ ਚੇਅਰ ਅਤੇ ਤਿੰਨ ਪਹੀਆ ਸਕੂਟਰੀਆਂ ਨਾਲ ਇਹਨਾਂ ਲੋੜਵੰਦਾਂ ਦੀ ਦੂਸਰਿਆਂ ਉਪਰ ਨਿਰਭਰਤਾ ਘਟੇਗੀ ਅਤੇ ਬਾਹਰ-ਅੰਦਰ ਆਉਣ-ਜਾਣ ਲਈ ਪੇਸ਼ ਆਉਂਦੀਆਂ ਦਿਕਤਾਂ ਘਟ ਜਾਣਗੀਆਂ।
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਮਦਦ ਇੰਨਾ ਲੋੜਵੰਦਾਂ ਦੇ ਹੌਂਸਲਿਆਂ ਨੂੰ ਪੰਖ ਲਗਾਵੇਗੀ।ਭਗਵੰਤ ਮਾਨ ਨੇ ਦਸਿਆ ਕਿ ਉਨ੍ਹਾਂ ਦੀ ਪਾਰਟੀ ਲਈ ਅਪਾਹਜ ਵਰਗ ਨੂੰ ਸਹੂਲਤਾਂ ਅਤੇ ਉਨ੍ਹਾਂ ਦੇ ਹਕਾਂ ਦੀ ਰਾਖੀ ਹਮੇਸ਼ਾ ਪਹਿਲ ਦੇ ਅਧਾਰ ‘ਤੇ ਰਹੇ ਹਨ।ਇਸ ਲਈ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਮੋਗਾ ਵਿਖੇ ਵਿਸ਼ੇਸ਼ ‘ਵਿਕਲਾਂਗ ਲਈ ਚੋਣ ਮੈਨੀਫੈਸਟੋ ਜਾਰੀ ਕੀਤਾ ਸੀ। ਜਿਸ ਤਹਿਤ ਅਪਾਹਜ ਵਿਅਕਤੀਆਂ ਦੀ ਪੈਨਸ਼ਨਾਂ 2500 ਰੁਪਏ ਪ੍ਰਤੀ ਮਹੀਨਾ ਕਰਨ, ਪੈਨਸ਼ਨ ਯੋਗਤਾ ਲਈ ਆਮਦਨੀ ਦੀ ਹਦ 12000 ਰੁਪਏ ਤੋਂ ਵਧਾ ਕੇ 1 ਲਖ ਰੁਪਏ ਤਕ ਵਧਾਉਣ, ਕੋਟੇ ਦੀਆਂ ਖ਼ਾਲੀ ਅਸਾਮੀਆਂ ਨੂੰ ਇਕ ਸਾਲ ਦੇ ਅੰਦਰ-ਅੰਦਰ ਭਰਨ, ਪੈਨਸ਼ਨ ਅਪੰਗਤਾ ਦੀ ਘਟੋ-ਘਟ ਹਦ ਨੂੰ 50 ਪ੍ਰਤੀਸ਼ਤ ਤੋਂ 40 ਪ੍ਰਤੀਸ਼ਤ ਕਰਨ, ਵਿਕਲਾਂਗ ਹੋਏ ਖੇਤ ਮਜ਼ਦੂਰਾਂ ਤੇ ਕਿਸਾਨਾਂ ਨੂੰ ਮੁਆਵਜ਼ੇ ਦੀ ਰਾਸ਼ੀ 30 ਹਜ਼ਾਰ ਤੋਂ ਵਧਾਕੇ ਇਕ ਲਖ ਰੁਪਏ ਕਰਨ, ਵਿਕਲਾਂਗਾਂ ਲਈ 24 ਘੰਟੇ ਹੈਲਪ ਲਾਇਨ ਦੀ ਸਹੂਲਤ, ਵਿਕਲਾਂਗਾਂ ਲਈ ਸਕੂਲਾਂ, ਬਸ ਅਡਿਆਂ, ਹਸਪਤਾਲਾਂ ਆਦਿ ਥਾਵਾਂ ‘ਤੇ ਰੈਂਪ ਦੀ ਸਹੂਲਤ ਜ਼ਰੂਰੀ ਬਣਾਉਣਾ ਅਤੇ ਵਿਸ਼ੇਸ਼ ਵਿੰਡੋ ਸਥਾਪਤ ਕਰਨ ਸਮੇਤ ਭਾਰਤ ਸਰਕਾਰ ਵਲੋਂ ਪਾਸ ਕੀਤੇ ਗਏ ਵਿਕਲਾਂਗ ਵਿਅਕਤੀ ਦੇ ਅਧਿਕਾਰ ਦੇ ਐਕਟ 2016 ਨੂੰ ਸੂਬੇ ‘ਚ ‘ਆਪ‘ ਦੀ ਸਰਕਾਰ ਬਣਨ ‘ਤੇ ਪਕੇ ਤੌਰ ‘ਤੇ ਇੰਨ-ਬਿੰਨ ਲਾਗੂ ਕਰਨ ਦੇ ਵਾਅਦੇ ਕੀਤੇ ਗਏ।

Send this to a friend