Skip to content
Independent perspectives. Global stories.
BREAKING

ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਦੀ ਕੋਈ ਦੂਸਰੀ ਬਰਾਂਚ ਨਹੀਂ : ਸ. ਬਰਾੜ

Share this story

ਬਾਘਾ ਪੁਰਾਣਾ, 15 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਮਾਲਵੇ ਦੀ ਨਾਮਵਰ ਵਿੱਦਿਅਕ ਸੰਸਥਾ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਦੇ ਸੰਸਥਾਪਕ, ਸੰਚਾਲਕ ਪ੍ਰਿੰ. ਐੱਸ. ਐੱਸ. ਬਰਾੜ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇਲਾਕੇ ਵਿੱਚ ਅਫਵਾਹ ਫੈਲਾਈ ਜਾ ਰਹੀ ਹੈ ਕਿ ਮੇਜਰ ਅਜਾਇਬ ਸਿੰਘ ਸਕੂਲ ਵੱਲੋਂ ਆਪਣੀ ਬਰਾਂਚ ਖੋਲ੍ਹੀ ਜਾ ਰਹੀ ਹੈ ਅਤੇ ਛੋਟੇ ਬੱਚਿਆਂ ਨੂੰ ਉੱਥੇ ਦਾਖਲ ਕੀਤਾ ਜਾਵੇਗਾ। ਸਕੂਲ ਮੁਖੀ ਪ੍ਰਿੰ. ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 1985 ਵਿੱਚ ਸੰਸਥਾ ਵੱਲੋਂ ਵੱਖ-ਵੱਖ ਥਾਵਾਂ ’ਤੇ ਪੰਜ ਸਕੂਲ ਖੋਲ੍ਹੇ ਗਏ ਸਨ ਪ੍ਰੰਤੂ 1986 ਵਿੱਚ ਚਾਰ ਬਰਾਂਚਾਂ ਬੰਦ ਕਰਕੇ ਪਿੰਡ ਜਿਉਣਵਾਲਾ ਵਿਖੇ ਖੋਲ੍ਹੇ ਗਏ ਸਕੂਲ ਦੇ ਵਿਕਾਸ ਵੱਲ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਸੰਸਥਾ ਇੱਕ ਹੀ ਇਮਾਰਤ ਵਿੱਚ ਪਿੰਡ ਜਿਉਣਵਾਲਾ, ਜਿਲ੍ਹਾ ਫਰੀਦਕੋਟ ਵਿਖੇ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹ ਰਹੀ ਹੈ। ਸੋ ਸਕੂਲ ਦੇ ਸਮੱਰਥਕਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਇਹ ਅਪੀਲ ਹੈ ਕਿ ਉਹ ਝੂਠੀਆਂ ਅਫਵਾਹਾਂ ਤੋਂ ਬਚਣ ਅਤੇ ਆਪਣੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਪਿੰਡ ਜਿਉਣਵਾਲਾ ਦੇ ਵਿਚਕਾਰ ਸਥਿਤ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਨਾਲ ਸੰਪਰਕ ਕਰਨ।

WRITTEN BY